ਪੰਜਾਬ

ਅਕਸ਼ੈ ਕੁਮਾਰ ਅੰਮ੍ਰਿਤਸਰ ਬਣੇ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ

ਪਹਿਲਵਾਨਾਂ ਦੀ ਚੈਂਪੀਅਨਸ਼ਿਪ ਲਈ ਐਂਟਰੀ ਫੀਸ ਕੀਤੀ ਮਾਫ * ਟਰੈਵਲਿੰਗ ਟਿਕਟ ਫਰੀ ਦੇਣ ਦਾ ਵੀ ਕੀਤਾ ਐਲਾਨ

ਫਗਵਾੜਾ 18 ਅਗਸਤ (   ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)         ਪੰਜਾਬ ਰੈਸਲਿੰਗ ਐਸੋਸੀਏਸ਼ਨ ਦੀ ਮੀਟਿੰਗ ਐਸੋਸੀਏਸ਼ਨ ਦੇ ਲਾਈਫ ਟਾਈਮ ਪ੍ਰਧਾਨ ਪਦਮ ਸ਼੍ਰੀ ਕਰਤਾਰ ਸਿੰਘ (ਰਿਟਾ. ਆਈ.ਜੀ.) ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਅਕਸ਼ੈ ਕੁਮਾਰ ਅੰਮ੍ਰਿਤਸਰ ਨੂੰ ਸਰਬ ਸੰਮਤੀ ਦੇ ਨਾਲ ਐਸੋਸੀਏਸ਼ਨ ਦਾ ਪ੍ਰਧਾਨ ਐਲਾਨਿਆ ਗਿਆ। ਅਕਸ਼ੈ ਕੁਮਾਰ ਦੇ ਨਾਮ ਦਾ ਪ੍ਰਸਤਾਵ ਸਾਬਕਾ ਪ੍ਰਧਾਨ ਰਮਨ ਕੁਮਾਰ (ਰਿਟਾ. ਨਿਊਜ ਰੀਡਰ ਦੂਰਦਰਸ਼ਨ ਜਲੰਧਰ) ਵਲੋਂ ਰੱਖਿਆ ਗਿਆ। ਪਦਮ ਸ਼੍ਰੀ ਕਰਤਾਰ ਸਿੰਘ ਤੋਂ ਇਲਾਵਾ ਸ਼ਾਹਬਾਜ ਸਿੰਘ ਜਨਰਲ ਸਕੱਤਰ ਪੰਜਾਬ ਅਤੇ ਰੀਤ ਪ੍ਰੀਤ ਪਾਲ ਸਿੰਘ ਪ੍ਰੈਸ ਸਕੱਤਰ ਪੰਜਾਬ ਨੇ ਗੁਲਦਸਤੇ ਭੇਂਟ ਕਰਕੇ ਅਤੇ ਫੁੱਲ ਮਾਲਾਵਾਂ ਪਾ ਕੇ ਨਵ ਨਿਯੁਕਤ ਪ੍ਰਧਾਨ ਅਕਸ਼ੈ ਕੁਮਾਰ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਨਵ ਨਿਯੁਕਤ ਪ੍ਰਧਾਨ ਅਕਸ਼ੈ ਕੁਮਾਰ ਨੇ ਆਪਣੀ ਨਿਯੁਕਤੀ ਲਈ ਸਮੂਹ ਅਹੁਦੇਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ, ਉਸਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ। ਉਹਨਾਂ ਭਵਿੱਖ ‘ਚ ਪਹਿਲਵਾਨ ਵਿਦਿਆਰਥੀਆਂ ਤੋਂ ਲਈ ਜਾਣ ਵਾਲੀ ਐਂਟਰੀ ਫੀਸ ਮਾਫ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਕਿਸੇ ਵੀ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨ ਵਾਲੇ ਪਹਿਲਵਾਨਾਂ ਨੂੰ ਜਾਣ-ਆਉਣ ਦੀ ਟਿਕਟ ਵੀ ਫਰੀ ਦਿੱਤੀ ਜਾਵੇਗੀ। ਉਹਨਾਂ ਭਰੋਸਾ ਦਿੱਤਾ ਕਿ ਐਸੋਸੀਏਸ਼ਨ ਦੀ ਬਿਹਤਰੀ ਅਤੇ ਕੁਸ਼ਤੀ ਨੂੰ ਪ੍ਰਫੁੱਲਤ ਕਰਨ ‘ਚ ਹਰ ਸੰਭਵ ਯੋਗਦਾਨ ਦੇਣਗੇ। ਇਸ ਮੌਕੇ ਗੁਰਮੀਤ ਸਿੰਘ ਏ.ਐਸ.ਆਈ., ਬਿਕਰਮ ਸ਼ਰਮਾ ਅੰਮ੍ਰਿਤਸਰ, ਪਿਆਰਾ ਸਿੰਘ ਕਪੂਰਥਲਾ, ਮੁਹੰਮਦ ਖਾਲਿਦ ਮਲੇਰਕੋਟਲਾ, ਰਾਜਿੰਦਰ ਸਿੰਘ ਹੁਸ਼ਿਆਰਪੁਰ, ਜੇ.ਐਸ. ਢਿੱਲੋਂ, ਰੋਪੜ, ਹਰਪਾਲ ਸਿੰਘ ਤਰਨਤਾਰਨ, ਅਸ਼ੋਕ ਕੁਮਾਰ ਤਰਨਤਾਰਨ, ਸਰਬਜੀਤ ਸਿੰਘ ਬਾਹਲਾ ਫਤਿਹਗੜ੍ਹ ਸਾਹਿਬ, ਲਖਵਿੰਦਰ ਸਿੰਘ ਫਤਿਹਗੜ੍ਹ ਸਾਹਿਬ, ਅਦਿਤਯ ਕੁਮਾਰ ਮੋਹਾਲੀ, ਹਰਗੁਣ ਸਿੰਘ ਮੋਹਾਲੀ, ਮਹਿਪਾਲ ਮੋਹਾਲੀ, ਮੁਕੇਸ਼ ਕੁਮਾਰ ਪਠਾਨਕੋਟ, ਸੁਖਵਿੰਦਰ ਪਾਲ ਸਿੰਘ ਤਰਨਤਾਰਨ, ਅਬਦੁਲ ਸੱਤਾਰ ਸੰਗਰੂਰ, ਸੁਖਵੰਤ ਸਿੰਘ ਬਠਿੰਡਾ, ਵੇਦ ਪ੍ਰਕਾਸ਼ ਸੰਗਰੂਰ, ਗੁਰਪ੍ਰੀਤ ਸਿੰਘ ਫਰੀਦਕੋਟ, ਵਿਸ਼ਾਲਦੀਪ ਫਰੀਦਕੋਟ, ਕਰਨ ਸ਼ਰਮਾ ਅੰਮ੍ਰਿਤਸਰ, ਮਲਕੀਤ ਕਪੂਰਥਲਾ, ਅਮਰੀਕ ਸਿੰਘ ਨਵਾਂਸ਼ਹਿਰ, ਗੁਰਮਿੰਦਰ ਜੀਤ ਸਿੰਘ ਗੁਰਦਾਸਪੁਰ, ਪਵਨ ਕੁਮਾਰ, ਹਰਵਿੰਦਰ ਸਿੰਘ ਫਰੀਦਕੋਟ, ਅਭੈ ਸ਼ਰਮਾ ਮੋਗਾ, ਵਿਕਰਮ ਸ਼ਰਮਾ, ਅੰਮ੍ਰਿਤਸਰ, ਕਰਤਾਰ ਸਿੰਘ, ਰਮਨ ਕੁਮਾਰ ਜਲੰਧਰ, ਰਸਾਲ ਸਿੰਘ ਰੋਪੜ ਆਦਿ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button