ਸਥਾਨਕ ਖਬਰ

ਲਾਇਨ ਗੁਰਦੀਪ ਸਿੰਘ ਕੰਗ ਦੇ ਸਮਾਜ ਸੇਵੀ ਕਾਰਜਾਂ ਦੀ ਪ੍ਰਸ਼ਾਸਨ ਨੇ ਕੀਤੀ ਸ਼ਲਾਘਾ

ਸੁਤੰਤਰਤਾ ਦਿਵਸ ਸਮਾਗਮ ‘ਚ ਕੀਤਾ ਸਨਮਾਨਿਤ * ਹੋਰ ਤਨਦੇਹੀ ਨਾਲ ਯਤਨ ਜਾਰੀ ਰੱਖਣ ਦਾ ਦਿੱਤਾ ਭਰੋਸਾ

ਫਗਵਾੜਾ 18 ਅਗਸਤ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)      ਹਿਊਮਨ ਰਾਈਟਸ ਕੌਂਸਲ (ਇੰਡੀਆ) ਦੇ ਸੂਬਾ ਸਕੱਤਰ, ਬਾਬਾ ਬਾਲਕ ਨਾਥ ਸੇਵਾ ਸੰਮਤੀ ਦੇ ਪ੍ਰਧਾਨ ਅਤੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਨੂੰ ਦੇਸ਼ ਦੇ 79ਵੇਂ ਆਜ਼ਾਦੀ ਦਿਵਸ ਮੌਕੇ ਸਥਾਨਕ ਆਡੀਟੋਰੀਅਮ ਵਿਖੇ ਆਯੋਜਿਤ ਸਮਾਗਮ ਦੌਰਾਨ ਸਮਾਜ ਪ੍ਰਤੀ ਸਮਰਪਿਤ ਸੇਵਾ ਲਈ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਯਾਦਗਾਰੀ ਚਿੰਨ੍ਹ ਏ.ਡੀ.ਸੀ. ਕਮ ਕਾਰਪੋਰੇਸ਼ਨ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ, ਆਮ ਆਦਮੀ ਪਾਰਟੀ ਦੇ ਫਗਵਾੜਾ ਹਲਕਾ ਇੰਚਾਰਜ ਹਰਨੂਰ ਸਿੰਘ ਮਾਨ, ਐਸ.ਡੀ.ਐਮ. ਜਸ਼ਨਜੀਤ ਸਿੰਘ, ਮੇਅਰ ਰਾਮਪਾਲ ਉੱਪਲ, ਐਸ.ਪੀ. ਫਗਵਾੜਾ ਗੁਰਮੀਤ ਕੌਰ ਅਤੇ ਤਹਿਸੀਲਦਾਰ ਜਸਵਿੰਦਰ ਸਿੰਘ ਤੇ ਨਾਇਬ ਤਹਿਸੀਲਦਾਰ ਹਰਚਰਨ ਸਿੰਘ ਬਰਾੜ ਵਲੋਂ ਸਾਂਝੇ ਤੌਰ ਤੇ ਭੇਂਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਲਾਇਨ ਗੁਰਦੀਪ ਸਿੰਘ ਕੰਗ ਲਗਭਗ ਦੋ ਦਹਾਕਿਆਂ ਤੋਂ ਸਮਾਜ ਸੇਵਾ ਲਈ ਸਮਰਪਿਤ ਹਨ। ਉਹ ਹਰ ਮਹੀਨੇ ਵੀਹ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਦੇ ਹਨ। ਇਸ ਤੋਂ ਇਲਾਵਾ ਉਹ ਹਰ ਸਾਲ ਆਪਣਾ ਜਨਮਦਿਨ ਖੂਨਦਾਨ ਕਰਕੇ ਅਤੇ ਆਪਣੇ ਪੁੱਤਰ ਦਾ ਜਨਮਦਿਨ ਅਨਾਥ ਆਸ਼ਰਮ ‘ਚ ਦਾਨ-ਪੁੰਨ ਕਰਕੇ ਮਨਾਉਂਦੇ ਹਨ। ਮਰੀਜ਼ਾਂ ਨੂੰ ਦਵਾਈਆਂ ਅਤੇ ਵਿਦਿਆਰਥੀਆਂ ਨੂੰ ਸਕੂਲ ਫੀਸਾਂ ਦੇਣਾ, ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ‘ਚ ਮੱਦਦ ਕਰਨਾ ਆਦਿ ਵੀ ਉਨ੍ਹਾਂ ਦੇ ਸਮਾਜ ਸੇਵੀ ਕਾਰਜਾਂ ‘ਚ ਪ੍ਰਮੁੱਖ ਤੌਰ ’ਤੇ ਸ਼ਾਮਲ ਹੈ। ਗੁਰਦੀਪ ਸਿੰਘ ਕੰਗ ਨੇ ਇਸ ਸਨਮਾਨ ਲਈ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਸਰਕਾਰ ਇਸ ਤਰ੍ਹਾਂ ਸਨਮਾਨਿਤ ਕਰਦੀ ਹੈ, ਤਾਂ ਇਹ ਉਤਸ਼ਾਹਜਨਕ ਹੁੰਦਾ ਹੈ, ਅਤੇ ਨਾਲ ਹੀ ਉਨ੍ਹਾਂ ਨੂੰ ਹੋਰ ਵੀ ਸਮਰਪਿਤ ਭਾਵਨਾ ਨਾਲ ਸਮਾਜ ਦੀ ਸੇਵਾ ਕਰਨ ਲਈ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਸਮਾਜ ਸੇਵਾ ਦੇ ਕਾਰਜ ਹੋਰ ਉਤਸ਼ਾਹ ਨਾਲ ਅੱਗੇ ਵਧਾਉਣਗੇ।
ਤਸਵੀਰ : ਫਗਵਾੜਾ ‘ਚ ਆਯੋਜਿਤ ਸਰਕਾਰੀ ਸਮਾਗਮ ਦੌਰਾਨ ਏ.ਡੀ.ਸੀ. ਡਾ. ਅਕਸ਼ਿਤਾ ਗੁਪਤਾ, ਹਲਕਾ ਇੰਚਾਰਜ ਹਰਨੂਰ ਸਿੰਘ ਮਾਨ ਅਤੇ ਮੇਅਰ ਰਾਮਪਾਲ ਉੱਪਲ ਆਦਿ ਤੋਂ ਸਨਮਾਨ ਪ੍ਰਾਪਤ ਕਰਦੇ ਹੋਏ ਲਾਇਨ ਗੁਰਦੀਪ ਸਿੰਘ ਕੰਗ।

Related Articles

Leave a Reply

Your email address will not be published. Required fields are marked *

Back to top button