ਸਥਾਨਕ ਖਬਰ

ਅਸ਼ਵਨੀ ਬਘਾਣੀਆ ਬਣੇ ਜੈ ਭੀਮ ਯੂਨਾਈਟਿਡ ਵਾਇਸ ਆਫ਼ ਪੰਜਾਬ ਜਿਲ੍ਹਾ ਕਪੂਰਥਲਾ ਦੇ ਸ਼ਹਿਰੀ ਪ੍ਰਧਾਨ

ਪਰਸ਼ੋਤਮ ਖੇੜਾ ਸੀਨੀ. ਮੀਤ ਪ੍ਰਧਾਨ ਤੇ ਜੱਸੀ ਕੋਟਰਾਣੀ ਨੂੰ ਐਲਾਨਿਆ ਜ਼ਿਲ੍ਹਾ ਜਨਰਲ ਸਕੱਤਰ * ਡਾ.ਅੰਬੇਡਕਰ ਭਵਨ ਅਰਬਨ ਅਸਟੇਟ ਵਿਖੇ ਕੈਡਰ ਕੈਂਪ 6, 7 ਅਗਸਤ ਨੂੰ - ਡਾ. ਜੱਖੂ

ਫਗਵਾੜਾ 22 ਅਗਸਤ (  Sushil Sharma /Navodit Sharma)        ਜੈ ਭੀਮ ਯੂਨਾਈਟਿਡ ਵਾਇਸ ਆਫ਼ ਪੰਜਾਬ ਦੇ ਜਥੇਬੰਦੀ ਦੇ ਮੁੱਖ ਜਥੇਬੰਦਕ ਸਕੱਤਰ ਸ੍ਰ ਗੁਰਚਰਨ ਸਿੰਘ ਉੱਪਲ ਨੇ ਹੈੱਡ ਆਫਿਸ ਚਾਹਲ ਨਗਰ ਫਗਵਾੜਾ ਤੋਂ ਪ੍ਰੈੱਸ ਬਿਆਨ  ਜਾਰੀ ਕਰਦੇ ਹੋਏ ਦੱਸਿਆ ਕਿ ਜਥੇਬੰਦੀ ਦੇ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਜੱਖੂ ਦੀ ਪ੍ਰਵਾਨਗੀ ਨਾਲ ਸੈਂਟਰਲ ਕਮੇਟੀ ਮੈਂਬਰ ਅਸ਼ਵਨੀ ਬਘਾਣੀਆ ਨੂੰ ਜ਼ਿਲ੍ਹਾ ਕਪੂਰਥਲਾ ਸ਼ਹਿਰੀ ਦਾ ਜਿਲ੍ਹਾ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅੰਬੇਡਕਰਵਾਦੀ ਪਰਸ਼ੋਤਮ ਖੇੜਾ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਤੇ ਨੌਜਵਾਨ ਆਗੂ ਜੱਸੀ ਕੋਟਰਾਣੀ ਨੂੰ ਜਿਲ੍ਹਾ ਜਨਰਲ ਸਕੱਤਰ ਨਿਯੁਕਤ ਕਰਨ ਦਾ ਫੈਂਸਲਾ ਕੀਤਾ ਗਿਆ। ਉੱਪਲ ਜੀ ਨੇ ਇਹ ਵੀ ਦਸਿਆ ਕਿ ਜ਼ਿਲ੍ਹਾ ਪੱਧਰ ਤੇ ਸ਼ਹਿਰੀ ਅਤੇ ਦਿਹਾਤੀ ਇਕਾਈਆਂ ਵੱਖ- ਵੱਖ ਬਣਨਗੀਆਂ। ਇਸ ਮੌਕੇ  ਡਾਕਟਰ ਹਰਜਿੰਦਰ ਸਿੰਘ ਜੱਖੂ ਨੇ ਦੱਸਿਆ ਕਿ ਸਮਾਜਿਕ ਜਥੇਬੰਦੀ ਵਲੋਂ ਪਹਿਲਾ ਕੈਡਰ ਕੈਂਪ ਮਿਤੀ 6 ਤੇ 7 ਸਤੰਬਰ ਨੂੰ ਡਾ.ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਜੈ ਭੀਮ ਦੀ ਸਮੁੱਚੀ ਟੀਮ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਡਾ. ਜੱਖੂ ਨੇ ਬਹੁਜਨ ਸਮਾਜ ਨੂੰ ਅਪੀਲ ਕੀਤੀ ਜੋ ਇਸ ਕੈਡਰ ਕੈਂਪ ਵਿੱਚ ਭਾਗ ਲੈਣਾ ਚਾਹੁੰਦਾ ਹੈ ਉਹ ਜਥੇਬੰਦੀ ਦੇ ਹੈੱਡ ਆਫਿਸ ਵਿਖੇ ਆ ਕੇ ਫਾਰਮ ਭਰ ਸਕਦਾ ਹੈ।ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਅਸ਼ਵਨੀ ਬਘਾਣੀਆ ਨੇ ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜਿੰਮੇਵਾਰੀ ਮੈਨੂੰ ਹਾਈਕਮਾਂਡ ਵਲੋਂ ਦਿੱਤੀ ਗਈ ਹੈ ਉਸ ਨੂੰ ਮੈਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ ਅਤੇ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਅਤੇ ਮਹਾਂਪੁਰਸ਼ਾਂ ਦੇ ਮਿਸ਼ਨ ਨੂੰ ਜਨ ਜਨ ਤੱਕ ਲਿਜਾਣ ਲਈ ਦਿਨ ਰਾਤ ਕੰਮ ਕਰਾਂਗਾ। ਇਸ ਇਸ ਮੌਕੇ ਸਟੇਟ ਕੋਆਰਡੀਨੇਟਰ ਇੰਜ. ਹੈਪੀ ਕੌਲ ਵੀ ਹਾਜ਼ਰ ਸਨ।
ਤਸਵੀਰ ਸਮੇਤ

Related Articles

Leave a Reply

Your email address will not be published. Required fields are marked *

Back to top button