ਸਥਾਨਕ ਖਬਰ
ਸੇਵਾ ਮੁਕਤੀ ਤੇ ਲੈਕ. ਸੀਮਾ ਖੁਰਾਨਾ ਸਨਮਾਨਿਤ
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਵਲੋਂ ਘਰ ਪਹੁੰਚ ਕੇ ਪਰਿਵਾਰ ਵਿੱਚ ਕੀਤਾ ਸਨਮਾਨਿਤ
ਫਗਵਾੜਾ- 30 ਅਗਸਤ:(ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਪੰਜਾਬ ਸਿੱਖਿਆ ਵਿਭਾਗ ਵਿੱਚ 29 ਸਾਲਾਂ ਦੀ ਬੇਦਾਗ ਅਤੇ ਸਮਰਪਿਤ ਸੇਵਾਵਾਂ ਤੋਂ ਬਾਅਦ ਅੰਗਰੇਜ਼ੀ ਲੈਕਚਰਾਰ ਮੈਡਮ ਸੀਮਾ ਖੁਰਾਨਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਤੋਂ ਸੇਵਾ ਮੁਕਤ ਹੋ ਗਏ । ਸੇਵਾ ਮੁਕਤੀ ਤੇ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਫਗਵਾੜਾ ਦਾ ਵਫਦ ਬਲਾਕ ਪ੍ਰਧਾਨ ਲੈਕ. ਵਰਿੰਦਰ ਸ਼ਰਮਾ ਦੀ ਅਗਵਾਈ ਵਿੱਚ ਮੈਡਮ ਸੀਮਾ ਦੇ ਘਰ ਪਹੁੰਚਿਆ । ਪਰਿਵਾਰਿਕ ਮੈਂਬਰਾਂ ਦੀ ਹਾਜ਼ਰੀ ਵਿੱਚ ਯੂਨੀਅਨ ਦੇ ਪ੍ਰਧਾਨ ਲੈਕ. ਵਰਿੰਦਰ ਸ਼ਰਮਾ ਨੇ ਮੈਡਮ ਸੀਮਾ ਵਲੋਂ ਨਿਭਾਈਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ । ਸਨਮਾਨ ਪ੍ਰਕਿਰਿਆ ਦਾ ਸੰਚਾਲਨ ਕਰਦਿਆਂ ਲੈਕ. ਹਰਜਿੰਦਰ ਗੋਗਨਾ ਵਲੋਂ ਮੈਡਮ ਸੀਮਾ ਵਲੋਂ ਅੰਗ੍ਰੇਜ਼ੀ ਵਰਗੇ ਔਖੇ ਵਿਸ਼ੇ ਨੂੰ ਵਿਿਦਆਰਥੀਆਂ ਲਈ ਰੌਚਕਤਾ ਭਰਪੂਰ ਮਾਹੌਲ ਵਿੱਚ ਪੜਾਉਣ ਅਤੇ ਵਿਸ਼ੇਸ਼ਕਰ ਗਤੀਵਧਿੀਆਂ ਵਿੱਚ ਬੱਚਿਆਂ ਨੂੰ ਜੇਤੂ ਮੁਹਿੰਮ ਦੀ ਕਤਾਰ ਵਿੱਚ ਖੜੇ ਕਰਨ ਦਾ ਜ਼ਿਕਰ ਕੀਤਾ । ਯੂਨੀਅਨ ਸਕੱਤਰ ਮੈਡਮ ਦਲਜੀਤ ਚਾਨਾ ਅਤੇ ਲੈਕ. ਵੰਦਨਾ ਸ਼ਰਮਾ ਵਲੋਂ ਮੈਡਮ ਸੀਮਾ ਨੂੰ ਸੰਗਠਨ ਦੀ ਰੀੜ ਦੀ ਹੱਡੀ ਦੱਸਿਆ। ਸਵੀਪ ਸਕੀਮ ਦੇ ਬਲਾਕ ਕੋਆਰਡੀਨੇਟਰ ਲੈਕ. ਰਾਜੇਸ਼ ਭਨੋਟ ਨੇ ਦੱਸਿਆ ਕਿ ਮੈਡਮ ਸੀਮਾ ਅੰਦਰ ਬੱਚਿਆਂ ਖਾਸਕਰ ਲੜਕੀਆਂ ਨੂੰ ਨੈਤਿਕ ਸਿੱਖਿਆ ਪ੍ਰਦਾਨ ਕਰਨ ਵਿੱਚ ਮੁਹਾਰਤ ਹਾਸਲ ਹੈ ।ਆਪਣੇ ਸੇਵਾਕਾਲ ਦਾ ਜ਼ਿਕਰ ਕਰਦਿਆਂ ਮੈਡਮ ਸੀਮਾ ਨੇ ਕਿਹਾ ਕਿ ਉਹਨਾਂ ਨੇ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ ਹੀ ਪੜਾਇਆ ਅਤੇ ਲੋੜਵੰਦ ਬੱਚਿਆਂ ਦੀ ਆਪਣੇ ਪੱਧਰ ਤੇ ਹੀ ਮਦਦ ਕੀਤੀ । ਪਰਿਵਾਰ ਵਲੋਂ ਲਲਿਤ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ । ਸੰਸਥਾ ਵਲੋਂ ਮੈਡਮ ਸੀਮਾ ਨੂੰ ਮੋਮੈਂਟੋ ਅਤੇ ਦੁਸ਼ਾਲਾ ਦੇ ਕੇ ਸਨਮਾਨਤਿ ਕੀਤਾ ਗਿਆ। ਇਸ ਮੌਕੇ ਲੈਕ. ਵੰਦਨਾ, ਲੈਕ. ਗੀਤਾ ਖੁਰਾਨਾ, ਲੈਕ ਵਰਿੰਦਰ ਸਿੰਘ ਕੰਬੌਜ, ਰਮਨ ਕੁਮਾਰ, ਸੀਤਾ ਦੇਵੀ ਰਾਜਪੂਤ, ਲੈਕ. ਕਮਲੇਸ਼ ਘੇੜਾ, ਲੈਕ. ਪੂਨਮ ਗੋਗਨਾ, ਲੈਕ ਸੁਮੇਧਾ ਬਜਾਜ, ਸ਼ੋਭਾ ਸ਼ਰਮਾ, ਜੋਤੀ ਬਾਲਾ, ਹਾਜ਼ਰ ਸਨ ।