ਪ੍ਰਮੁੱਖ ਖਬਰਾਂ

ਫਗਵਾੜਾ ਦਾ ਯੂਥ ਆਈਕਾਨ : ਅਸ਼ੀਸ਼ ਗਾਂਧੀ ਦੀ ਪ੍ਰੇਰਣਾਦਾਇਕ ਯਾਤਰਾ

ਫਗਵਾੜਾ ਦਾ ਯੂਥ ਆਈਕਾਨ : ਅਸ਼ੀਸ਼ ਗਾਂਧੀ ਦੀ ਪ੍ਰੇਰਣਾਦਾਇਕ ਯਾਤਰਾ

ਫਗਵਾੜਾ :03 ਸਿਤੰਬਰ: (ਸੁਸ਼ੀਲ ਸ਼ਰਮਾ/ਨਵੋਦਿਤ  ਸ਼ਰਮਾ)ਫਗਵਾੜਾ ਦੀ ਧਰਤੀ ਨੇ ਬਹੁਤ ਸਾਰੇ ਕਾਬਲ ਲੋਕ ਪੈਦਾ ਕੀਤੇ ਹਨ। ਇਨ੍ਹਾਂ ਹੀ ਨਾਮਾਂ ਵਿੱਚੋਂ ਇੱਕ ਹੈ ਅਸ਼ੀਸ਼ ਗਾਂਧੀ, ਜਿਸ ਨੇ ਆਪਣੀ ਮਿਹਨਤ, ਸਮਰਪਣ ਅਤੇ ਦ੍ਰਿੜਤਾ ਨਾਲ ਸਿੱਖਿਆ, ਸਮਾਜ ਸੇਵਾ ਅਤੇ ਪੱਤਰਕਾਰਤਾ ਦੇ ਖੇਤਰ ਵਿੱਚ ਵੱਖਰਾ ਮਾਣ ਹਾਸਲ ਕੀਤਾ ਹੈ। ਬਚਪਨ ਤੋਂ ਹੀ ਪੜ੍ਹਾਈ ਅਤੇ ਅਨੁਸ਼ਾਸਨ ਪ੍ਰਤੀ ਰੁਝਾਨ ਨੇ ਅਸ਼ੀਸ਼ ਨੂੰ ਅੱਗੇ ਵਧਣ ਦਾ ਜੋਸ਼ ਦਿੱਤਾ। ਐੱਮ.ਕਾਮ., ਪੀ.ਜੀ.ਡੀ.ਬੀ.ਐਮ. ਅਤੇ ਐੱਮ.ਐੱਡ. ਦੀਆਂ ਉੱਚੀਆਂ ਡਿਗ੍ਰੀਆਂ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਕਰੀਅਰ ਅਧਿਆਪਕ ਵਜੋਂ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਪੰਜਾਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਫਗਵਾੜਾ ‘ਚ ਉਹ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਨਾਲ ਹੀ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਸਾਥੀ ਬਣੇ। ਅਗਾਂਹ ਚਲ ਕੇ ਉਹ ਸੰਤੂਰ ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਗਣਿਤ ਵਿਭਾਗ ਦੇ ਮੁਖੀ ਬਣੇ ਅਤੇ ਅੱਜ ਤੋਂ ਗਿਆਰਾਂ ਸਾਲ ਪਹਿਲਾਂ ਜੀ.ਡੀ.ਆਰ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਹੋਸ਼ਿਆਰਪੁਰ ਰੋਡ, ਫਗਵਾੜਾ ਨਾਲ ਜੁੜ ਕੇ ਕੋਆਰਡੀਨੇਟਰ ਅਤੇ ਪੀ ਜੀ ਟੀ ਕਾਮਰਸ ਵਜੋਂ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰ ਰਹੇ ਹਨ। ਪਰ ਅਸ਼ੀਸ਼ ਗਾਂਧੀ ਦੀ ਯਾਤਰਾ ਸਿਰਫ ਕਲਾਸਰੂਮ ਤੱਕ ਸੀਮਿਤ ਨਹੀਂ। ਉਹਨਾਂ ਨੇ ਕ੍ਰੀਏਟਿਵ ਐਜ ਅਕੈਡਮੀ ਦੀ ਸਥਾਪਨਾ ਕੀਤੀ, ਜਿੱਥੇ ਵਿਦਿਆਰਥੀਆਂ ਨੂੰ ਵਿਸ਼ਾ ਕੋਚਿੰਗ ਤੋਂ ਇਲਾਵਾ ਹੌਬੀ ਕਲਾਸਾਂ ਰਾਹੀਂ ਆਪਣੇ ਛੁਪੇ ਹੋਏ ਟੈਲੈਂਟ ਨੂੰ ਨਿਖਾਰਨ ਦਾ ਮੌਕਾ ਮਿਲਦਾ ਹੈ। ਇਹ ਗੱਲ ਦੱਸਣਯੋਗ ਹੈ ਉਹਨਾਂ ਦੇ ਵਿਦਿਆਰਥੀਆਂ ਨੇ ਅਕੈਡਮੀ ਤੋਂ ਟ੍ਰੇਨਿੰਗ ਲੈ ਕੇ ਵੱਖ ਵੱਖ ਰਿਯਲਿਟੀ ਸ਼ੋ ਵਿੱਚ ਭਾਗ ਲੈ ਕੇ ਸਫਲਤਾ ਦੇ ਮੁਕਾਮ ਹਾਸਿਲ ਕੀਤੇ | ਅਕੈਡਮੀ ਵਿੱਚ ਵੱਖ ਵੱਖ ਕਲਾਸਾਂ ਦੀ ਟ੍ਰੇਨਿੰਗ ਦੇ ਨਾਲ ਨਾਲ ਵੱਖ ਵੱਖ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਰਾਹੀਂ ਬੱਚਿਆਂ ਨੂੰ ਇਕ ਚੰਗੇ ਇਨਸਾਨ ਵਜੋਂ ਸਮਾਜ ਵਿੱਚ ਵਿਚਰਣ ਲਈ ਪ੍ਰੇਰਿਤ ਕਰ ਰਹੇ ਹਨ |  ਸਿੱਖਿਆ ਦੇ ਨਾਲ-ਨਾਲ ਸਮਾਜ ਸੇਵਾ ਵੀ ਉਹਨਾਂ ਦੇ ਜੀਵਨ ਦਾ ਮਹੱਤਵਪੂਰਨ ਹਿੱਸਾ ਹੈ। ਸਵੱਛਤਾ ਅਭਿਆਨ ਸੋਸਾਇਟੀ, ਫਗਵਾੜਾ (ਰਜਿ.) ਦੇ ਪ੍ਰਧਾਨ ਵਜੋਂ ਉਹ ਸ਼ਹਿਰ ਵਿੱਚ ਸਫਾਈ, ਵਾਤਾਵਰਣ ਜਾਗਰੂਕਤਾ ਅਤੇ ਸਮਾਜਿਕ ਮੁਹਿੰਮਾਂ ਵਿੱਚ ਹਮੇਸ਼ਾਂ ਅੱਗੇ ਰਹਿੰਦੇ ਹਨ। ਇਸ ਤੋਂ ਇਲਾਵਾ, ਉਹ ਜਰਨਲਿਸਟ ਪ੍ਰੈੱਸ ਕਲੱਬ ਪੰਜਾਬ ਯੂਨਿਟ ਫਗਵਾੜਾ ਦੇ ਜਨਰਲ ਸਕੱਤਰ ਹਨ ਅਤੇ ਵੱਖ ਵੱਖ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਨਾਲ ਰਿਪੋਰਟਰ ਵਜੋਂ ਵੀ ਜੁੜੇ ਹੋਏ ਹਨ। ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਕਈ ਵਾਰ ਮਾਣ ਵੀ ਮਿਲਿਆ ਹੈ। ਐਨ. ਸੀ. ਸੀ  ਵਿੱਚ ਬੈਸਟ ਕੇਡਟ ਅਵਾਰਡ, ਐਨ ਐਸ ਐਸ ਕੈਂਪ ਵਿੱਚ ਸ਼੍ਰੇਸ਼ਠ ਭਾਗੀਦਾਰ,  2017 ਵਿੱਚ ਬੈਸਟ ਟੀਚਰ ਅਵਾਰਡ, ਸਕੂਲ ਸਿੱਖਿਆ ਵਿਭਾਗ ਚੰਡੀਗੜ੍ਹ ਵਲੋਂ ਪ੍ਰਸ਼ੰਸਾ ਪੱਤਰ, ਫਿਦਾ ਚੈੱਨਲ ਵਲੋਂ ਡਾ. ਬੀ. ਆਰ. ਅੰਬੇਡਕਰ ਐਮੀਨੀਏਂਟ ਪਰਸੋਨਾਲਿਟੀ ਅਵਾਰਡ, ਮਾਨਯੋਗ ਏ. ਡੀ. ਸੀ. ਫਗਵਾੜਾ ਵਲੋਂ ਸਵੱਛ ਭਾਰਤ ਅਭਿਆਨ ‘ਚ ਭਾਗੀਦਾਰੀ ਲਈ ਪ੍ਰਸ਼ੰਸਾ ਪੱਤਰ, 2023 ਵਿੱਚ ਸਹਾਰਾ ਚੈਰੀਟੇਬਲ ਟ੍ਰਸ੍ਟ ਵਲੋਂ ਨੈਸ਼ਨਲ ਯੂਥ ਆਈਕਾਨ ਅਵਾਰਡ ਅਤੇ ਲਾਇੰਸ ਕਲੱਬ ਫਗਵਾੜਾ ਵਿਸ਼ਵਾਸ ਵਲੋਂ 2024 ਵਿੱਚ ਯੂਥ ਆਈਕਾਨ ਅਵਾਰਡ ਵਰਗੇ ਸਨਮਾਨ ਉਨ੍ਹਾਂ ਦੇ ਮਿਹਨਤੀ ਸਫਰ ਦੀ ਗਵਾਹੀ ਦਿੰਦੇ ਹਨ। ਸਭ ਤੋਂ ਵੱਡਾ ਮਾਣ ਉਹ ਸਮਾਂ ਸੀ ਜਦੋਂ ਪ੍ਰੀਖਿਆ ਤੇ ਚਰਚਾ ਵਿੱਚ ਭਾਗੀਦਾਰੀ ਤੇ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਮਿਲਿਆ। ਅੱਜ ਅਸ਼ੀਸ਼ ਗਾਂਧੀ ਸਿਰਫ ਇਕ ਅਧਿਆਪਕ ਜਾਂ ਸਮਾਜ ਸੇਵੀ ਨਹੀਂ, ਸਗੋਂ ਇੱਕ ਜੀਵੰਤ ਪ੍ਰੇਰਣਾ ਹਨ। ਉਹ ਵਿਦਿਆਰਥੀਆਂ ਨੂੰ ਸਿਰਫ ਪੜ੍ਹਾਉਂਦੇ ਹੀ ਨਹੀਂ, ਸਗੋਂ ਜੀਵਨ ਦੀਆਂ ਮੁੱਲਾਂ, ਅਨੁਸ਼ਾਸਨ ਅਤੇ ਸੇਵਾ ਭਾਵਨਾ ਦੀ ਵੀ ਸਿੱਖਿਆ ਦਿੰਦੇ ਹਨ। ਫਗਵਾੜਾ ਦਾ ਇਹ ਨੌਜਵਾਨ ਆਪਣੇ ਕੰਮ, ਸੋਚ ਅਤੇ ਯੋਗਦਾਨ ਨਾਲ ਇਹ ਸਾਬਤ ਕਰ ਰਿਹਾ ਹੈ ਕਿ ਜੇ ਮਨ ਵਿਚ ਜਜ਼ਬਾ ਹੋਵੇ ਤਾਂ ਸਿੱਖਿਆ ਤੇ ਸਮਾਜ ਸੇਵਾ ਦੇ ਨਾਲ-ਨਾਲ ਪੂਰੇ ਸਮਾਜ ਦਾ ਰੂਪ ਬਦਲਿਆ ਜਾ ਸਕਦਾ ਹੈ। ਅਸ਼ੀਸ਼ ਗਾਂਧੀ — ਸੱਚਮੁੱਚ ਫਗਵਾੜਾ ਦਾ ਯੂਥ ਆਈਕਾਨ।

Related Articles

Leave a Reply

Your email address will not be published. Required fields are marked *

Back to top button