ਸਥਾਨਕ ਖਬਰ
ਬਲੱਡ ਬੈਂਕ ਵਿਖੇ ਦਯਾਵੰਤੀ ਫਾਉਂਡੇਸ਼ਨ ਦੇ ਸਹਿਯੋਗ ਨਾਲ ਲਗਾਇਆ ਫਰੀ ਆਯੁਰਵੈਦਿਕ ਕੈਂਪ
* 45 ਲੋੜਵੰਦਾਂ ਦਾ ਕੀਤਾ ਚੈਕਅੱਪ, ਇਕ ਹਫਤੇ ਦੀ ਦਵਾਈ ਫਰੀ ਦਿੱਤੀ
ਫਗਵਾੜਾ 3 ਸਤੰਬਰ ( ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ)
ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਅਤੇ ਦਯਾਵੰਤੀ ਫਾਉਂਡੇਸ਼ਨ ਦੇ ਸਹਿਯੋਗ ਸਦਕਾ ਫਰੀ ਆਯੂਰਵੈਦਿਕ ਕੈਂਪ ਲਗਾਇਆ ਗਿਆ। ਇਸ ਦੌਰਾਨ ਦਯਾਵੰਤੀ ਆਯੂਕੇਅਰ ਚੈਰੀਟੇਬਲ ਡਿਸਪੈਂਸਰੀ, ਬੰਸੀ ਲਾਲ ਮਾਰਕੀਟ ਬੰਗਾ ਰੋਡ ਫਗਵਾੜਾ ਦੇ ਮੈਨੇਜਰ ਪਰਮਜੀਤ ਸਿੰਘ ਚੱਗਰ ਦੀ ਦੇਖਰੇਖ ਹੇਠ ਡਾ. ਵਿਕਾਸ ਕੁਮਾਰ (ਬੀਏਐਮਐਸ) ਨੇ ਡਿਸਪੈਂਸਰੀ ਸਹਾਇਕ ਪਰਮਿੰਦਰ ਦੇ ਸਹਿਯੋਗ ਨਾਲ 45 ਲੋੜਵੰਦਾਂ ਦੀਆਂ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕੀਤੀ ਅਤੇ ਲੋੜ ਅਨੁਸਾਰ ਇੱਕ ਹਫਤੇ ਦੀ ਦਵਾਈ ਬਿਲਕੁਲ ਮੁਫ਼ਤ ਦਿੱਤੀ ਗਈ। ਲੋੜਵੰਦਾਂ ਨੂੰ ਲੋੜ ਮਹਿਸੂਸ ਹੋਣ ‘ਤੇ ਵਾਧੂ ਦਵਾਈ ਬੰਗਾ ਰੋਡ ਸਥਿਤ ਡਿਸਪੈਂਸਰੀ ਤੋਂ ਪ੍ਰਾਪਤ ਕਰਨ ਦੀ ਹਦਾਇਤ ਵੀ ਕੀਤੀ ਗਈ। ਉਹਨਾਂ ਕਿਹਾ ਕਿ ਆਯੁਰਵੈਦਿਕ ਦਵਾਈਆਂ ਦਾ ਸੇਵਨ ਪੂਰੇ ਵਿਸ਼ਵਾਸ ਦੇ ਨਾਲ ਕਰਨ ‘ਤੇ ਬਿਮਾਰੀ ਤੋਂ ਪੂਰਾ ਆਰਾਮ ਮਿਲਦਾ ਹੈ। ਰਗਬੋਤਰਾ ਨੇ ਦੱਸਿਆ ਕਿ ਫਾਊਂਡੇਸ਼ਨ ਦੇ ਚੇਅਰਮੈਨ ਸਤੀਸ਼ ਕੁਮਾਰ ਬੱਤਰਾ (ਫਰੰਟੀਅਰ ਕਲਾਥ ਹਾਊਸ) ਦੇ ਸਹਿਯੋਗ ਨਾਲ ਲੋੜਵੰਦਾਂ ਨੂੰ ਮੁਫਤ ਚੈਕਅਪ ਅਤੇ ਮੁਫਤ ਦਵਾਈਆਂ ਦੀ ਸੇਵਾ ਕੀਤੀ ਜਾਂਦੀ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਨੇ ਹਾਜਰੀਨ ਨੂੰ ਬਰਸਾਤ ਦੇ ਮੌਸਮ ‘ਚ ਡੇਂਗੂ ਅਤੇ ਮਲੇਰੀਆਂ ਵਰਗੀਆਂ ਬਿਮਾਰੀਆਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਮੱਛਰਾਂ ਦੇ ਲੜਨ ਤੋਂ ਬਚਾਅ ਲਈ ਲੱਤਾਂ ਅਤੇ ਬਾਹਵਾਂ ਨੂੰ ਢੱਕ ਕੇ ਰੱਖਿਆ ਜਾਵੇ। ਘਰਾਂ ਦੇ ਅੰਦਰ ਅਤੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ ਤਾਂ ਜੋ ਮੱਛਰਾਂ ਦੇ ਪੈਦਾ ਹੋਣ ਦੀ ਸੰਭਾਵਨਾ ਨੂੰ ਰੋਕਿਆ ਜਾ ਸਕੇ। ਇਸ ਮੌਕੇ ਤਾਰਾ ਚੰਦ ਚੁੰਬਰ, ਗੁਲਸ਼ਨ ਕਪੂਰ, ਮੋਹਨ ਲਾਲ ਤਨੇਜਾ ਸਮੇਤ ਹੋਰ ਪਤਵੰਤੇ ਵੀ ਹਾਜਰ ਸਨ।
ਤਸਵੀਰ ਸਮੇਤ।
ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਅਤੇ ਦਯਾਵੰਤੀ ਫਾਉਂਡੇਸ਼ਨ ਦੇ ਸਹਿਯੋਗ ਸਦਕਾ ਫਰੀ ਆਯੂਰਵੈਦਿਕ ਕੈਂਪ ਲਗਾਇਆ ਗਿਆ। ਇਸ ਦੌਰਾਨ ਦਯਾਵੰਤੀ ਆਯੂਕੇਅਰ ਚੈਰੀਟੇਬਲ ਡਿਸਪੈਂਸਰੀ, ਬੰਸੀ ਲਾਲ ਮਾਰਕੀਟ ਬੰਗਾ ਰੋਡ ਫਗਵਾੜਾ ਦੇ ਮੈਨੇਜਰ ਪਰਮਜੀਤ ਸਿੰਘ ਚੱਗਰ ਦੀ ਦੇਖਰੇਖ ਹੇਠ ਡਾ. ਵਿਕਾਸ ਕੁਮਾਰ (ਬੀਏਐਮਐਸ) ਨੇ ਡਿਸਪੈਂਸਰੀ ਸਹਾਇਕ ਪਰਮਿੰਦਰ ਦੇ ਸਹਿਯੋਗ ਨਾਲ 45 ਲੋੜਵੰਦਾਂ ਦੀਆਂ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕੀਤੀ ਅਤੇ ਲੋੜ ਅਨੁਸਾਰ ਇੱਕ ਹਫਤੇ ਦੀ ਦਵਾਈ ਬਿਲਕੁਲ ਮੁਫ਼ਤ ਦਿੱਤੀ ਗਈ। ਲੋੜਵੰਦਾਂ ਨੂੰ ਲੋੜ ਮਹਿਸੂਸ ਹੋਣ ‘ਤੇ ਵਾਧੂ ਦਵਾਈ ਬੰਗਾ ਰੋਡ ਸਥਿਤ ਡਿਸਪੈਂਸਰੀ ਤੋਂ ਪ੍ਰਾਪਤ ਕਰਨ ਦੀ ਹਦਾਇਤ ਵੀ ਕੀਤੀ ਗਈ। ਉਹਨਾਂ ਕਿਹਾ ਕਿ ਆਯੁਰਵੈਦਿਕ ਦਵਾਈਆਂ ਦਾ ਸੇਵਨ ਪੂਰੇ ਵਿਸ਼ਵਾਸ ਦੇ ਨਾਲ ਕਰਨ ‘ਤੇ ਬਿਮਾਰੀ ਤੋਂ ਪੂਰਾ ਆਰਾਮ ਮਿਲਦਾ ਹੈ। ਰਗਬੋਤਰਾ ਨੇ ਦੱਸਿਆ ਕਿ ਫਾਊਂਡੇਸ਼ਨ ਦੇ ਚੇਅਰਮੈਨ ਸਤੀਸ਼ ਕੁਮਾਰ ਬੱਤਰਾ (ਫਰੰਟੀਅਰ ਕਲਾਥ ਹਾਊਸ) ਦੇ ਸਹਿਯੋਗ ਨਾਲ ਲੋੜਵੰਦਾਂ ਨੂੰ ਮੁਫਤ ਚੈਕਅਪ ਅਤੇ ਮੁਫਤ ਦਵਾਈਆਂ ਦੀ ਸੇਵਾ ਕੀਤੀ ਜਾਂਦੀ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਨੇ ਹਾਜਰੀਨ ਨੂੰ ਬਰਸਾਤ ਦੇ ਮੌਸਮ ‘ਚ ਡੇਂਗੂ ਅਤੇ ਮਲੇਰੀਆਂ ਵਰਗੀਆਂ ਬਿਮਾਰੀਆਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਮੱਛਰਾਂ ਦੇ ਲੜਨ ਤੋਂ ਬਚਾਅ ਲਈ ਲੱਤਾਂ ਅਤੇ ਬਾਹਵਾਂ ਨੂੰ ਢੱਕ ਕੇ ਰੱਖਿਆ ਜਾਵੇ। ਘਰਾਂ ਦੇ ਅੰਦਰ ਅਤੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ ਤਾਂ ਜੋ ਮੱਛਰਾਂ ਦੇ ਪੈਦਾ ਹੋਣ ਦੀ ਸੰਭਾਵਨਾ ਨੂੰ ਰੋਕਿਆ ਜਾ ਸਕੇ। ਇਸ ਮੌਕੇ ਤਾਰਾ ਚੰਦ ਚੁੰਬਰ, ਗੁਲਸ਼ਨ ਕਪੂਰ, ਮੋਹਨ ਲਾਲ ਤਨੇਜਾ ਸਮੇਤ ਹੋਰ ਪਤਵੰਤੇ ਵੀ ਹਾਜਰ ਸਨ।ਤਸਵੀਰ ਸਮੇਤ।