ਸਥਾਨਕ ਖਬਰ

ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕਾਂ ਨੇ ‘ਬਲੈਕ ਡੇ’ ਵਜੋਂ ਮਨਾਇਆ ਅਧਿਆਪਕ ਦਿਵਸ

* ਐਸ.ਡੀ.ਐਮ. ਫਗਵਾੜਾ ਨੂੰ ਦਿੱਤਾ ਮੰਗ ਪੱਤਰ

ਫਗਵਾੜਾ 5 ਸਤੰਬਰ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)        ਪਿਛਲੇ ਕਰੀਬ 17 ਮਹੀਨਿਆਂ ਤੋਂ ਆਪਣੀਆਂ ਤਨਖਾਹਾਂ ਲਈ ਸੰਘਰਸ਼ ਕਰ ਰਹੇ ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਸਕੂਲਾਂ ਦੇ ਸੀ ਐਂਡ ਵੀ ਅਧਿਆਪਕਾਂ ਅਤੇ ਅੱਠ ਮਹੀਨੇ ਤੋਂ ਤਨਖਾਹ ਲਈ ਤਰਸ ਰਹੇ ਕਰਮਚਾਰੀਆਂ ਨੇ ਅੱਜ ਅਧਿਆਪਕ ਦਿਵਸ ਨੂੰ ‘ਬਲੈਕ ਡੇ’ ਦੇ ਰੂਪ ਵਿਚ ਮਨਾਇਆ। ਇਸ ਦੌਰਾਨ ਜਿਲਾ ਕਪੂਰਥਲਾ ਦੇ ਸਮੂਹ ਏਡਿਡ ਸਕੂਲਾਂ ਦੇ ਅਧਿਆਪਕ ਅਤੇ ਹੋਰ ਕਰਮਚਾਰੀਆਂ ਨੇ  ਕਾਲੇ ਕੱਪੜੇ ਪਾ ਕੇ ਅਤੇ ਕਾਲੇ ਬਿੱਲੇ ਤੇ ਕਾਲੇ ਰਿਬਨ ਲਗਾ ਕੇ ਰੋਸ ਦਾ ਪ੍ਰਗਟਾਵਾ ਕੀਤਾ। ਅਧਿਆਪਕਾਂ ਅਤੇ ਕਰਮਚਾਰੀਆਂ ਦੇ ਇਕ ਵਫਦ ਨੇ ਜਥੇਬੰਦੀ ਦੀ ਜਿਲਾ ਪ੍ਰਧਾਨ ਮੋਨਿਕਾ ਸ਼ਰਮਾ ਦੀ ਅਗਵਾਈ ਹੇਠ ਐਸ.ਡੀ.ਐਮ ਫਗਵਾੜਾ ਜਸ਼ਨਜੀਤ ਸਿੰਘ ਨੂੰ ਇਕ ਮੰਗ ਪੱਤਰ ਵੀ ਦਿੱਤਾ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਲ੍ਹਾ ਪ੍ਰਧਾਨ ਮੋਨਿਕਾ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਦੇ ਪਿੰਡ  ਪਾਂਸ਼ਟ ਦੇ ਦੋ ਏਡਿਡ ਸਕੂਲਾਂ ਨੂੰ ਤਾਂ ਜਨਵਰੀ 2024 ਤੋਂ ਸਰਕਾਰ ਵੱਲੋਂ ਤਨਖਾਹ ਲਈ ਗ੍ਰਾਂਟ ਜਾਰੀ ਨਹੀਂ ਕੀਤੀ ਗਈ ਹੈ। ਉਹਨਾਂ ਨੇ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਸਹਾਇਤਾ ਪ੍ਰਾਪਤ ਸਕੂਲ ਅਧਿਆਪਕ ਅਤੇ ਹੋਰ ਕਰਮਚਾਰੀਆਂ ਦੀ ਮਹੀਨਿਆਂ ਤੋਂ ਲਟਕ ਰਹੀ ਤਨਖਾਹ ਤੁਰੰਤ ਜਾਰੀ ਕਰੇ। ਉਹਨਾਂ ਇਹ ਵੀ ਕਿਹਾ ਕਿ ਇੱਕ ਅਜਿਹਾ ਸਿਸਟਮ ਬਣਾਇਆ ਜਾਣਾ ਚਾਹੀਦਾ ਹੈ ਕਿ ਅਧਿਆਪਕਾਂ ਦੀਆਂ ਤਨਖਾਹਾਂ ਅਤੇ ਹੋਰ ਬਕਾਏ ਨਿਯਮਿਤ ਤੌਰ ਤੇ ਸਮੇਂ ਸਿਰ ਜਾਰੀ ਹੋਣਾ ਯਕੀਨੀ ਹੋਵੇ। ਜੇਕਰ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਮਿਆਰੀ ਸਿੱਖਿਆ ਬਣਾਈ ਰੱਖਣੀ ਹੈ ਤਾਂ ਅਧਿਆਪਕਾਂ ਦੇ ਮਾਣ ਅਤੇ ਮਨੋਬਲ ਦੀ ਰੱਖਿਆ ਹਰ ਹਾਲਤ ਵਿੱਚ ਕਰਨੀ ਸਰਕਾਰ ਦਾ ਮੁਢਲਾ ਫਰਜ਼ ਹੈ। ਇਸ ਮੌਕੇ ਜਿਲ੍ਹਾ ਸਕੱਤਰ ਬਲਵਿੰਦਰ ਕੌਰ, ਕੈਸ਼ੀਅਰ  ਕੰਵਲਜੀਤ ਕੌਰ, ਉਪ ਪ੍ਰਧਾਨ ਸ਼ਾਮ ਰਾਜ, ਪ੍ਰਿੰਸੀਪਲ ਰੀਟਾ ਥਾਪਰ, ਪ੍ਰਿੰਸੀਪਲ ਮਮਤਾ ਪੁੰਜ, ਸੁਖਵਿੰਦਰ ਕੌਰ, ਗੁਰਜੀਤ ਕੌਰ, ਸੀਮਾ ਰਾਣਾ, ਬਬਿਤਾ ਭੰਡਾਰੀ, ਸ਼ਮਾ ਰਾਣੀ, ਰਮਨਦੀਪ ਕੌਰ, ਸਵਰਨ ਰਾਣੀ, ਮਨਜੀਤ ਕੌਰ ਹਰਿੰਦਰ ਕੌਰ ਆਦਿ ਵੀ ਹਾਜ਼ਰ ਸਨ
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Check Also
Close
Back to top button