ਸਥਾਨਕ ਖਬਰ

ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਨੇ ਬੂਟੇ ਲਗਾ ਕੇ ਹੜ੍ਹਾਂ ਤੋਂ ਰਾਹਤ ਦੀ ਕੀਤੀ ਅਰਦਾਸ

ਹੜ੍ਹਾਂ ਦਾ ਇੱਕ ਵੱਡਾ ਕਾਰਨ ਗਲੋਬਲ ਵਾਰਮਿੰਗ - ਰਗਬੋਤਰਾ

ਫਗਵਾੜਾ 7 ਸਤੰਬਰ ( ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ)           ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਵਲੋਂ ਜਨਰਲ ਸਕੱਤਰ ਮਲਕੀਅਤ ਸਿੰਘ ਰਗਬੋਤਰਾ ਦੀ ਅਗਵਾਈ ਹੇਠ ਅਤੇ ਵਣ ਵਿਭਾਗ ਫਗਵਾੜਾ ਦੇ ਸਹਿਯੋਗ ਨਾਲ ਬੂਟੇ ਲਗਾ ਕੇ ਪਰਮਾਤਮਾ ਅੱਗੇ ਹੜ੍ਹਾਂ ਤੋਂ ਰਾਹਤ ਮਿਲਣ ਦੀ ਅਰਦਾਸ ਕੀਤੀ ਗਈ। ਬੂਟੇ ਲਗਾਉਣ ਦੀ ਸ਼ੁਰੂਆਤ ਇੱਕ ਨਿੱਕੀ ਬੱਚੀ ਸੀਰਤ ਵਲੋਂ ਕਰਵਾਈ ਗਈ। ਰਗਬੋਤਰਾ ਨੇ ਦੱਸਿਆ ਕਿ ਹੜ੍ਹਾਂ ਦੀ ਮਾਰ ਦਾ ਇੱਕ ਵੱਡਾ ਕਾਰਨ ਗਲੋਬਲ ਵਾਰਮਿੰਗ ਵੀ ਹੈ। ਜੋ ਕਿ ਜੰਗੀ ਪੱਧਰ ‘ਤੇ ਦਰਖ਼ਤਾਂ ਦੀ ਕਟਾਈ ਨਾਲ ਲਗਾਤਾਰ ਵੱਧ ਰਹੀ ਹੈ। ਉਹਨਾਂ ਕਿਹਾ ਕਿ ਅਜਿਹੀਆਂ ਕੁਦਰਤੀ ਕਰੋਪੀਆਂ ਤੋਂ ਬਚਾਅ ਲਈ ਸਾਨੂੰ ਵੱਡੀ ਗਿਣਤੀ ‘ਚ ਬੂਟੇ ਲਗਾਉਣ ਦੀ ਲੋੜ ਹੈ। ਬੂਟੇ ਲਗਾਉਣ ਦੀ ਇਸ ਮੁਹਿਮ ਵਿੱਚ ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਸ਼ਵਾਮਿੱਤਰ ਸ਼ਰਮਾ, ਮੋਹਨ ਲਾਨ ਤਨੇਜਾ, ਮੁਕੇਸ਼ ਬਲਾਲੋਂ, ਨਿਰਮਲ ਰਾਮ ਬਲਾਲੋਂ, ਅਮਰਜੀਤ ਰਾਜੂ, ਹਰਪਾਲ ਸਿੰਘ, ਸਤਨਾਮ ਲਾਲ, ਬਲਵਿੰਦਰ ਸਿੰਘ ਸੰਦਲ (ਬਿੰਦਰ), ਸੁਰਿੰਦਰ ਪਾਲ ਸਿੰਘ ਸਾਬਕਾ ਸਰਪੰਚ ਮੇਹਲੀਆਣਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਲਗਾਏ ਗਏ ਬੂਟਿਆਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਮਾਡਲ ਟਾਊਨ ਮਾਰਕਿਟ ਦੇ ਦੁਕਾਨਦਾਰਾਂ ਵਲੋਂ ਲਈ ਗਈ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button