
ਅੱਜ ਅਧਿਆਪਕ ਦਿਵਸ ਤੇ ਮੇਰੇ ਅਧਿਆਪਕ ਸਾਥੀਆਂ ਨੂੰ ਬਹੁਤ ਬਹੁਤ ਵਧਾਈਆਂ। ਮੇਰੀ ਪਹਿਲੀ ਅਧਿਆਪਿਕਾ ਮੇਰੀ ਮਾਂ ਜਿਸ ਨੇ ਮੈਨੂੰ ਬੋਲਣਾ ਸਿਖਾਇਆ , ਦੂਜੇ ਅਧਿਆਪਕ ਮੇਰੇ ਪਿਤਾ ਜਿਨਾਂ ਨੇ ਮੈਨੂੰ ਚੱਲਣਾ ਸਿਖਾਇਆ ਅਤੇ ਤੀਜਾ ਅਧਿਆਪਕ ਜਿਸ ਨੇ ਮੈਨੂੰ ਪੜ੍ਹਨਾਂ – ਲਿਖਣਾ ਸਿਖਾਇਆ। ਇਹਨਾਂ ਤਿੰਨਾਂ ਨੂੰ ਹੀ ਮੇਰਾ ਕੋਟਿ ਕੋਟਿ ਪ੍ਰਣਾਮ। ਮੈਂ ਅੱਜ ਜੋ ਵੀ ਹਾਂ ਇਹਨਾਂ ਕਰਕੇ ਹੀ ਹਾਂ। ਇਹਨਾਂ ਨੇ ਮੈਨੂੰ ਅਧਿਆਪਕ ਬਣਨ ਦੇ ਕਾਬਲ ਬਣਾਇਆ। ਸਭ ਤੋਂ ਜਿਆਦਾ ਸ਼ੁਕਰ ਗੁਜ਼ਾਰ ਹਾਂ ਉਸ ਪਰਮਾਤਮਾ ਦੀ ! ਜਿਸ ਨੇ ਮੈਨੂੰ ਇਸ ਅਹੁਦੇ ਨਾਲ ਨਿਵਾਜਿਆ। ਉਸ ਨੇ ਮੈਨੂੰ ਆਪਣਾ ਗਿਆਨ ਰੂਪੀ ਪ੍ਰਕਾਸ਼ ਵੰਡਣ ਲਈ ਚੁਣਿਆ ਤਾਂ ਕਿ ਮੈਂ ਹੋਰਨਾਂ ਦੀਆਂ ਜਿੰਦਗੀਆਂ ਰੌਸ਼ਨਾ ਸਕਾਂ । ਹੇ !ਪਰਮਾਤਮਾ ਮੈਨੂੰ ਇੰਨਾ ਬਲ ਬਖਸ਼ਣਾ ਕਿ ਮੈਂ ਆਪਣੇ ਕਿੱਤੇ ਪ੍ਰਤੀ ਵਫਾਦਾਰ ਰਹਾਂ । ਆਪਣੇ ਵਿਦਿਆਰਥੀਆਂ ਦੀਆਂ ਰੂਹਾਂ ਵਿੱਚ ਨਿਵਾਸ ਕਰਾਂ। ਉਹਨਾਂ ਨੂੰ ਜ਼ਿੰਦਗੀ ਦੇ ਹਰ ਪਹਿਲੂ ਨੂੰ ਸਮਝਣਯੋਗ ਅਤੇ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਯੋਗ ਬਣਾ ਸਕਾਂ। ਇਸ ਤਰ੍ਹਾ ਦੀ ਸਿੱਖਿਆ ਦੇ ਸਕਾਂ ਕਿ ਉਹ ਆਪਣੀ ਜੀਵਿਕਾ ਕਮਾ ਸਕਣ, ਔਖੀ ਘੜੀ ਵਿੱਚ ਸਮਾਜ ਦੇ ਕੰਮ ਆ ਸਕਣ। ਮੈਂ ਆਪਣੇ ਅਧਿਆਪਨ ਦੇ ਰਸਤੇ ਤੇ ਤੁਰਦਿਆਂ ਤਨ, ਮਨ ਤੇ ਧਨ ਨਾਲ ਫਰਜ ਨਿਭਾ ਸਕਾ। ਇਹਨਾਂ ਕੋਮਲ ਜਿਹੀਆਂ ਜਿੰਦਗੀਆਂ ਦਾ ਮਾਰਗ ਦਰਸ਼ਕ ਬਣ ਸਕਾਂ। ਮੇਰੇ ਅੰਦਰ ਸਮਾਜ ਸੇਵਾ, ਗਰੀਬ ਵਿਦਿਆਰਥੀਆਂ ਦੀਆਂ ਜਰੂਰਤਾਂ ਪੂਰੀਆਂ ਕਰਨ ਦੀ ਸਮਰੱਥਾ ਬਖਸ਼ਣਾ ਤਾਂ ਕਿ ਮੈਂ ਆਪਣੇ ਵਿਦਿਆਰਥੀਆਂ ਦਾ ਰੋਲ ਮਾਡਲ ਬਣ ਸਕਾ । ਮੇਰੇ ਅਧਿਆਪਕਾਂ ਲਈ ਕੁਝ ਸਤਰਾਂ :-
ਸਾਡੇ ਸੁਪਨਿਆਂ ਨੂੰ ਪੱਖ ਦੇਣ ਵਾਲੇ, ਹਰ ਮੋੜ ਤੇ ਹੌਸਲਾ ਦੇਣ ਵਾਲੇ ।
ਗੁਰੂ ਦੇ ਬਿਨਾਂ ਅਧੂਰੀ ਜਿੰਦਗੀ ,
ਉਹੀ ਸਾਨੂੰ ਮੰਜ਼ਿਲ ਦੇਣ ਵਾਲੇ।
ਕਮਲੇਸ਼ ਕੁਮਾਰੀ( ਸਟੇਟ ਅਵਾਰਡੀ )
ਲੈਕਚਰਾਰ ਅਰਥ ਸ਼ਾਸਤਰ ਸਰਕਾਰੀ ਕੰਨਿਆ ਸੀਨੀਅਰ ਸੰਕੈਂਡਰੀ ਸਕੂਲ ਫਗਵਾੜਾ(ਕਪੂਰਥਲਾ)