ਸਥਾਨਕ ਖਬਰ

ਸਰਬ ਨੌਜਵਾਨ ਸਭਾ ਨੇ ਮਾਈ ਭਾਰਤ ਕਪੂਰਥਲਾ ਦੇ ਸਹਿਯੋਗ ਨਾਲ ਪਿੰਡ ਮਹੇੜੂ ‘ਚ ਲਗਾਇਆ ਫਰੀ ਮੈਡੀਕਲ ਕੈਂਪ

* ਹੜ੍ਹ ਪੀੜ੍ਹਤਾਂ ਨੂੰ ਰਾਹਤ ਦੇਣ ਦਾ ਵਧੀਆ ਉਪਰਾਲਾ - ਰਾਣੀ ਸਰਪੰਚ

ਫਗਵਾੜਾ 10 ਸਤੰਬਰ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)        ਸਰਬ ਨੌਜਵਾਨ ਸਭਾ ਅਤੇ ਮਾਈ ਭਾਰਤ ਕਪੂਰਥਲਾ ਵਲੋਂ ਹੜ੍ਹਾਂ ਦੀ ਮਾਰ ਹੇਠ ਆਏ ਫਗਵਾੜਾ ਬਲਾਕ ਦੇ ਪਿੰਡ ਮਹੇੜੂ ਵਿਖੇ ਪੀੜ੍ਹਤ ਪਰਿਵਾਰਾਂ ਨੂੰ ਰਾਹਤ ਦੇਣ ਦੇ ਮਕਸਦ ਨਾਲ ਫਰੀ ਮੈਡੀਕਲ ਕੈਂਪ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਜ਼ਿਲਾ ਯੂਥ ਅਫ਼ਸਰ ਮੈਡਮ ਗਗਨਦੀਪ ਕੌਰ ਦੀ ਅਗਵਾਈ ਹੇਠ ਲਗਾਇਆ ਗਿਆ। ਪਿੰਡ ਦੇ ਗੁਰਦੁਆਰਾ ਸਾਹਿਬ ਲਹਿੰਦਾ ਪਾਸਾ ਵਿਖੇ ਆਯੋਜਿਤ ਕੈਂਪ ਵਿੱਚ ਕਮਿਊਨਿਟੀ ਹੈਲਥ ਸੈਂਟਰ ਪਾਂਸ਼ਟ ਦਾ ਸਹਿਯੋਗ ਵੀ ਸਹਿਯੋਗ ਰਿਹਾ। ਕੈਂਪ ਵਿੱਚ ਲੋੜਵੰਦ ਨੇਤਰ ਰੋਗੀਆਂ ਅਤੇ ਜਨਰਲ ਬਿਮਾਰੀਆਂ ਦਾ ਚੈੱਕਅਪ ਕਰਕੇ ਲੋੜ ਅਨੁਸਾਰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਮਾਹਿਰ ਡਾਕਟਰਾਂ ਅਤੇ ਮੈਡੀਕਲ ਟੀਮ ਦੀ ਅਗਵਾਈ ਡਾ. ਅਭਿਸ਼ੇਕ, ਡਾ: ਪ੍ਰਿੰਯਕਾ, ਡਾ: ਗੁਰਮੇਜ ਸਿੰਘ ਹੈਲਥ ਇੰਸਪੈਕਟਰ ਨੇ ਕੀਤੀ। ਇਸ ਕੈਂਪ ਵਿੱਚ ਕੁੱਲ ਮਿਲਾ ਕੇ 200 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ। ਡਾਕਟਰਾਂ ਨੇ ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਮਲੇਰੀਆਂ, ਡੇਂਗੂ, ਤੋਂ ਇਲਾਵਾ ਸ਼ੂਗਰ, ਬੀ.ਪੀ. ਤੇ ਚਮੜੀ ਦੇ ਰੋਗਾਂ ਦੀਆਂ ਬਿਮਾਰੀਆਂ ਦੀ ਵੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਵੰਡੀਆਂ। ਪਿੰਡ ਮਹੇੜੂ ਦੀ ਸਰਪੰਚ ਸ਼੍ਰੀਮਤੀ ਰਾਣੀ ਨੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਬ ਨੌਜਵਾਨ ਸਭਾ ਹਰ ਦੁੱਖ ਦੀ ਘੜੀ ‘ਚ ਪੰਜਾਬੀਆਂ ਦੇ ਨਾਲ ਖੜੀ ਹੁੰਦੀ ਹੈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਡਾ: ਰੁਪਿੰਦਰ ਕੌਰ ਐੱਸ.ਐੱਮ.ਓ. ਕਮਿਊਨਿਟੀ ਹੈਲਥ ਸੈਂਟਰ ਪਾਂਸ਼ਟ ਅਤੇ ਜੱਸੀ ਬੰਗਾ ਯੂ.ਐੱਸ.ਏ. ਦਾ ਧੰਨਵਾਦ ਕਰਦਿਆਂ ਕਿਹਾ ਕਿ ਫਗਵਾੜਾ ਹਲਕੇ ਦੇ ਪਿੰਡਾਂ ‘ਚ ਲਗਾਤਾਰ ਮੈਡੀਕਲ ਕੈਂਪ ਲਗਾਏ ਜਾਣਗੇ ਅਤੇ ਸੰਸਥਾ ਵਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਮੁਫ਼ਤ ਦਵਾਈਆਂ ਦਿਤੀਆਂ ਜਾਣਗੀਆਂ। ਸਭਾ ਵਲੋਂ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਮੇਜਰ ਸਿੰਘ ਏ.ਐੱਸ.ਆਈ., ਸੁਖਵੰਤ ਸਿੰਘ ਹੈੱਡ ਕਾਂਸਟੇਬਲ, ਗੁਰਦੀਪ ਸਿੰਘ ਤੁੱਲੀ, ਸਤਨਾਮ ਸਿੰਘ ਰਾਣਾ, ਮਦਨ ਲਾਲ ਕੋਰੋਟਾਨੀਆ, ਆਰ.ਪੀ. ਸ਼ਰਮਾ, ਗੁਲਸ਼ਨ ਕਪੂਰ, ਨਰਿੰਦਰ ਸੈਣੀ, ਗੁਰਸ਼ਰਨ ਬਾਸੀ, ਸੁਨੀਲ ਰਟੈਂਡਾ, ਸ਼ੁਭਮ ਸ਼ਰਮਾ, ਪਰਮਜੀਤ ਰਾਏ, ਮੈਡਮ ਗੁਰਜੀਤ ਕੌਰ,  ਰਾਜ ਰਾਣੀ ਨਰਸ, ਸਤਵੀਰ ਸਿੰਘ ਢੇਸੀ, ਤਲਵਿੰਦਰ ਸਿੰਘ ਢੇਸੀ, ਸੁਖਵਿੰਦਰ ਸਿੰਘ ਲੱਲੀ, ਵਰਿੰਦਰ ਸਿੰਘ ਮੱਲ੍ਹੀ, ਗੁਰਜੀਤ ਸਿੰਘ ਪਨੇਸਰ, ਮਲਕੀਤ ਸਿੰਘ ਡੱਬ, ਸੁਰਜੀਤ ਸਿੰਘ ਜੱਸੜ ਤੋਂ ਇਲਾਵਾ ਯੰਗ ਫਾਰਮਰ ਸਪੋਰਟਸ ਕਲੱਬ ਅਤੇ ਵੈਲਫੇਅਰ ਸੁਸਾਇਟੀ ਦੇ ਸਮੂਹ ਮੈਂਬਰ, ਗੀਤਕਾਰ ਮਹਿੰਦਰ ਸੰਧੂ, ਤਰਲੋਕ ਸਿੰਘ ਮੱਲ੍ਹੀ, ਪੂਜਾ, ਅੰਜਲੀ, ਪੂਜਾ ਦੇਵੀ, ਚਰਨਜੀਤ, ਯੋਗਿਤਾ, ਮਨਦੀਪ, ਦੀਪਿਕਾ, ਮਨਦੀਪ, ਸੁਮਨ, ਰੀਤੂ, ਮੁਸਕਾਨ, ਕਮਲਜੀਤ, ਸਾਧਨਾ, ਕਿਰਨ, ਜਸਪ੍ਰੀਤ, ਟੀਨਾ, ਨਿੱਕੀ, ਜਪਪ੍ਰਭ, ਪੱਲਵੀ, ਸਿਮਰਨ, ਪੂਜਾ ਅਰੋੜਾ ਆਦਿ ਹਾਜ਼ਰ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button