ਸਥਾਨਕ ਖਬਰ
ਸੇਵਾ ਦੇ ਪੁੰਜ ਭਾਈ ਕਨੱਈਆ ਜੀ ਨੂੰ ਸਮਰਪਿਤ ਮਾਨਵ ਸੇਵਾ ਦਿਵਸ ਮਨਾਇਆ
ਸੇਵਾ ਦੇ ਪੁੰਜ ਭਾਈ ਕਨੱਈਆ ਜੀ ਨੂੰ ਸਮਰਪਿਤ ਮਾਨਵ ਸੇਵਾ ਦਿਵਸ ਮਨਾਇਆ
ਫਗਵਾੜਾ, 20 ਸੰਤਬਰ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਬਲੱਡ ਬੈਂਕ ਫਗਵਾੜਾ ਵੱਲੋਂ ਪ੍ਰਸਿੱਧ ਸਮਾਜ ਸੇਵਕ ਮਲਕੀਅਤ ਸਿੰਘ ਰਗਬੋਤਰਾ ਪ੍ਰਧਾਨ ਦੀ ਅਗਵਾਈ ਹੇਠ ਸੇਵਾ ਦੇ ਪੁੰਜ ਭਾਈ ਕਨੱਈਆ ਜੀ ਨੂੰ ਸਮਰਪਿਤ ਮਾਨਵ ਸੇਵਾ ਦਿਵਸ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਪ੍ਰੋ: ਅਵਤਾਰ ਸਿੰਘ ਨੇ ਕਿਹਾ ਕਿ ਮਾਨਵਤਾ ਹੀ ਅਸਲ ਧਰਮ ਹੈ ਅਤੇ ਮਨੁੱਖ ਦਾ ਸੱਭਿਅਕ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਪ੍ਰਣਾਏ ਹੋਣਾ ਹੀ ਅਸਲ ਅਰਥਾਂ ‘ਚ ਸੇਵਾ ਹੈ। ਉਹਨਾ ਨੇ ਭਾਈ ਕਨੱਈਆ ਜੀ ਦੇ ਜੀਵਨ, ਜੀਵਨ ਦਰਸ਼ਨ, ਆਦਰਸ਼ ਬਾਰੇ ਵਿਸਥਾਰਪੂਰਵਕ ਸਰੋਤਿਆਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਜੰਗ ਨਾਲੋਂ ਸੇਵਾ ਉੱਤਮ ਹੈ ਅਤੇ ਸੇਵਾ ਹੀ ਕੁਦਰਤ ਦਾ ਮੂਲਕ ਅਸੂਲ ਹੈ। ਅਤੇ ਮਨੁੱਖ ਦਾ ਸਭਿਅਕ ਹੋਣਾ ਅਤਿਅੰਤ ਜ਼ਰੂਰੀ ਹੈ ਤਾਂ ਹੀ ਉਹ ਮਾਨਵ ਸੇਵਾ ਲਈ ਸਮਰਪਿਤ ਹੋ ਸਕਦਾ ਹੈ।
ਇਸ ਮੌਕੇ ਐਡਵੋਕੇਟ ਐੱਸ.ਐੱਲ. ਵਿਰਦੀ, ਲੇਖਕ ਰਵਿੰਦਰ ਚੋਟ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਮਲਕੀਅਤ ਸਿੰਘ ਰਗਬੋਤਰਾ ਪ੍ਰਧਾਨ, ਪ੍ਰਿੰ: ਮਨਜੀਤ ਸਿੰਘ, ਪਤਵਿੰਦਰ ਸਿੰਘ ਛਾਬੜਾ, ਗੁਲਾਮ ਸਰਵਰ ਸੱਬਾ, ਡਾ: ਜਸਕਰਨ ਸਿੰਘ, ਸੁਕਰਿਤੀ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਭਾਈ ਕਨੱਈਆ ਜੀ ਨੂੰ ਮਨੁੱਖਤਾ ਦਾ ਆਦਰਸ਼ ਦੱਸਿਆ। ਇਸ ਸਮੇਂ ਬਲਦੇਵ ਰਾਜ ਕੋਮਲ, ਜਸਵਿੰਦਰ ਕੌਰ ਫਗਵਾੜਾ, ਰਵਿੰਦਰ ਰਾਏ, ਹਰਚਰਨ ਭਾਰਤੀ, ਮਨੋਜ ਫਗਵਾੜਵੀ, ਨੇ ਕਵਿਤਾਵਾਂ ਪੜ੍ਹੀਆਂ। ਇਸ ਮੌਕੇ ਪ੍ਰੋ: ਅਵਤਾਰ ਸਿੰਘ ਨੂੰ ਭਾਰਤੀ ਸਾਹਿਤ ਅਕੈਡਮੀ ਦਿੱਲੀ ਵੱਲੋਂ ਭਾਸ਼ਾ ਸਨਮਾਨ ਮਿਲਣ ‘ਤੇ ਬਲੱਡ ਬੈਂਕ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ, ਨਰਿੰਦਰ ਸੈਣੀ, ਗੁਲਸ਼ਨ ਕਪੂਰ, ਆਰ.ਪੀ. ਸ਼ਰਮਾ, ਰਵਿੰਦਰ ਪਨੇਸਰ ਪ੍ਰਧਾਨ ਸੀਨੀਅਰ ਸਿਟੀਜਨ, ਹਰਬੰਸ ਲਾਲ, ਸੁਬੇਗ ਸਿੰਘ ਹੰਝਰਾ, ਕਰਮਜੀਤ ਸਿੰਘ ਤੋਂ ਬਿਨ੍ਹਾਂ ਅਭਿਸ਼ੇਕ ਸੁਮਨ, ਮੁਹੰਮਦ ਮਸੀਦ, ਸੁਧੀਰ ਸ਼ਰਮਾ, ਪਿਆਰਾ ਸਿੰਘ, ਤਾਰਾ ਚੰਦ ਚੁੰਬਰ, ਮੋਹਨ ਲਾਲ, ਕ੍ਰਿਸ਼ਨ ਕੁਮਾਰ, ਬੰਸੋ ਦੇਵੀ, ਸੁਰਿੰਦਰ ਵਰਮਾ, ਗੁਬਚਨ ਸਿੰਘ, ਵਿਪਨ ਜੈਨ, ਗੁਲਾਬ ਸਿੰਘ, ਜੁਗਲ ਕਿਸ਼ੋਰ ਬਨੋਤ, ਵਿਸ਼ਵਾ ਮਿੱਤਰ ਸ਼ਰਮਾ, ਰਾਮ ਗੋਪਾਲ ਦੁੱਗਲ, ਕਾਰੀ ਮੁਹੰਮਦ ਇਨਾਮ , ਮੋਲਾਨਾ ਮੁਹੰਮਦ ਨਸੀਮ ਕਾਸਮੀ, ਏ.ਪੀ. ਸਿੰਘ ਕੋਛੜ, ਵਿਪਨ ਖੁਰਾਨਾ, ਐਸ.ਸੀ. ਚਾਵਲਾ, ਵਿਪਨ ਅਰੋੜਾ, ਰੂਪ ਲਾਲ ਆਦਿ ਹਾਜ਼ਰ ਸਨ।
ਕੈਪਸ਼ਨ : ਮਾਨਵ ਸੇਵਾ ਦਿਵਸ ਮੌਕੇ ਪ੍ਰੋ: ਅਵਤਾਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਬਲੱਡ ਬੈਂਕ ਫਗਵਾੜਾ ਦੇ ਮੈਂਬਰਾਨ।
ਬਲੱਡ ਬੈਂਕ ਫਗਵਾੜਾ ਵੱਲੋਂ ਪ੍ਰਸਿੱਧ ਸਮਾਜ ਸੇਵਕ ਮਲਕੀਅਤ ਸਿੰਘ ਰਗਬੋਤਰਾ ਪ੍ਰਧਾਨ ਦੀ ਅਗਵਾਈ ਹੇਠ ਸੇਵਾ ਦੇ ਪੁੰਜ ਭਾਈ ਕਨੱਈਆ ਜੀ ਨੂੰ ਸਮਰਪਿਤ ਮਾਨਵ ਸੇਵਾ ਦਿਵਸ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਪ੍ਰੋ: ਅਵਤਾਰ ਸਿੰਘ ਨੇ ਕਿਹਾ ਕਿ ਮਾਨਵਤਾ ਹੀ ਅਸਲ ਧਰਮ ਹੈ ਅਤੇ ਮਨੁੱਖ ਦਾ ਸੱਭਿਅਕ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਪ੍ਰਣਾਏ ਹੋਣਾ ਹੀ ਅਸਲ ਅਰਥਾਂ ‘ਚ ਸੇਵਾ ਹੈ। ਉਹਨਾ ਨੇ ਭਾਈ ਕਨੱਈਆ ਜੀ ਦੇ ਜੀਵਨ, ਜੀਵਨ ਦਰਸ਼ਨ, ਆਦਰਸ਼ ਬਾਰੇ ਵਿਸਥਾਰਪੂਰਵਕ ਸਰੋਤਿਆਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਜੰਗ ਨਾਲੋਂ ਸੇਵਾ ਉੱਤਮ ਹੈ ਅਤੇ ਸੇਵਾ ਹੀ ਕੁਦਰਤ ਦਾ ਮੂਲਕ ਅਸੂਲ ਹੈ। ਅਤੇ ਮਨੁੱਖ ਦਾ ਸਭਿਅਕ ਹੋਣਾ ਅਤਿਅੰਤ ਜ਼ਰੂਰੀ ਹੈ ਤਾਂ ਹੀ ਉਹ ਮਾਨਵ ਸੇਵਾ ਲਈ ਸਮਰਪਿਤ ਹੋ ਸਕਦਾ ਹੈ।ਇਸ ਮੌਕੇ ਐਡਵੋਕੇਟ ਐੱਸ.ਐੱਲ. ਵਿਰਦੀ, ਲੇਖਕ ਰਵਿੰਦਰ ਚੋਟ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਮਲਕੀਅਤ ਸਿੰਘ ਰਗਬੋਤਰਾ ਪ੍ਰਧਾਨ, ਪ੍ਰਿੰ: ਮਨਜੀਤ ਸਿੰਘ, ਪਤਵਿੰਦਰ ਸਿੰਘ ਛਾਬੜਾ, ਗੁਲਾਮ ਸਰਵਰ ਸੱਬਾ, ਡਾ: ਜਸਕਰਨ ਸਿੰਘ, ਸੁਕਰਿਤੀ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਭਾਈ ਕਨੱਈਆ ਜੀ ਨੂੰ ਮਨੁੱਖਤਾ ਦਾ ਆਦਰਸ਼ ਦੱਸਿਆ। ਇਸ ਸਮੇਂ ਬਲਦੇਵ ਰਾਜ ਕੋਮਲ, ਜਸਵਿੰਦਰ ਕੌਰ ਫਗਵਾੜਾ, ਰਵਿੰਦਰ ਰਾਏ, ਹਰਚਰਨ ਭਾਰਤੀ, ਮਨੋਜ ਫਗਵਾੜਵੀ, ਨੇ ਕਵਿਤਾਵਾਂ ਪੜ੍ਹੀਆਂ। ਇਸ ਮੌਕੇ ਪ੍ਰੋ: ਅਵਤਾਰ ਸਿੰਘ ਨੂੰ ਭਾਰਤੀ ਸਾਹਿਤ ਅਕੈਡਮੀ ਦਿੱਲੀ ਵੱਲੋਂ ਭਾਸ਼ਾ ਸਨਮਾਨ ਮਿਲਣ ‘ਤੇ ਬਲੱਡ ਬੈਂਕ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਵੱਲੋਂ ਸਨਮਾਨਿਤ ਕੀਤਾ ਗਿਆ।