ਸਥਾਨਕ ਖਬਰ

ਫਗਵਾੜਾ ਇੰਨਵਾਇਰਨਮੈਂਟ ਐਸੋਸੀਏਸ਼ਨ ਨੇ ਮਨਾਇਆ ਵਿਸ਼ਵ ਓਜ਼ੋਨ ਪਰਤ ਸੁਰੱਖਿਆ ਦਿਵਸ

* ਧਰਤੀ ‘ਤੇ ਜੀਵਨ ਦੀ ਸੁਰੱਖਿਆ ਲਈ ਓਜ਼ੋਨ ਪਰਤ ਦਾ ਖਾਸ ਮਹੱਤਵ : ਮਾ. ਗੁਰਮੀਤ ਸਿੰਘ

ਫਗਵਾੜਾ 24 ਸਤੰਬਰ (   ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)        ਇਨਵਾਇਰਨਮੈਂਟ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਕੁਲਦੀਪ ਸਰਦਾਨਾ ਦੀ ਰਹਿਨੁਮਾਈ ਹੇਠ ਵਿਸ਼ਵ ਓਜ਼ੋਨ ਪਰਤ ਦਿਵਸ ਮਨਾਇਆ ਐਸੋਸੀਏਸ਼ਨ ਦੇ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ ਸਥਾਨਕ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਮਨਾਇਆ ਗਿਆ। ਮੁੱਖ ਬੁਲਾਰੇ ਵਜੋਂ ਪਹੁੰਚੇ ਨੈਸ਼ਨਲ ਅਵਾਰਡੀ ਮਾਸਟਰ ਗੁਰਮੀਤ ਸਿੰਘ ਨੇ ਜਯੋਤੀ ਪ੍ਰੱਜਵਲਿਤ ਕਰਨ ਉਪਰੰਤ ਸੰਬੋਧਨ ਕਰਦਿਆਂ ਦੱਸਿਆ ਕਿ ਸਾਡੀ ਸਪੇਸ ਵਿੱਚ ਓਜ਼ੋਨ ਪਰਤ ਕੀ ਹੈ ਅਤੇ ਇਸ ਵਿੱਚ ਛੇਕ ਸਾਡੇ ਵਾਤਾਵਰਣ ਉੱਤੇ ਕਿਵੇਂ ਮਾੜਾ ਪ੍ਰਭਾਵ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਗੈਸਾਂ ਦੇ ਉਤਪਾਦਨ ਨੂੰ ਰੋਕਣਾ ਹੋਵੇਗਾ ਜੋ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਕਿਉਂਕਿ ਸੂਰਜ ਤੋਂ ਨਿਕਲਣ ਵਾਲੀਆਂ ਅਲਟਰਾਵਾਇਲਟ ਕਿਰਨਾਂ ਜੇਕਰ ਸਿੱਧੀਆਂ ਧਰਤੀ ਤੇ ਪੈ ਜਾਣ ਤਾਂ ਧਰਤੀ ਦੀ ਉਪਜਾਊ ਸ਼ਕਤੀ ਨੂੰ ਤਬਾਹ ਕਰ ਸਕਦੀਆਂ ਹਨ, ਮਨੁੱਖੀ ਸ਼ਰੀਰ ਚਮੜੀ ਰੋਗ, ਅੰਨ੍ਹਪਣ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਗ੍ਰਸਤ ਹੋ ਸਕਦਾ ਹੈ। ਮਾਸਟਰ ਅਬੀ ਰਾਮ ਸਿਆਲ ਨੇ ਵੀ ਆਪਣੇ ਸੰਬੋਧਨ ਵਿੱਚ ਦਰਖ਼ਤ ਲਗਾਉਣ ਅਤੇ ਉਨ੍ਹਾਂ ਨੂੰ ਬਚਾਉਣ ਦਾ ਸੁਨੇਹਾ ਦਿੱਤਾ। ਸਕੂਲ ਆਫ ਐਮੀਨੈਂਸ ਫਗਵਾੜਾ ਅਤੇ ਉਡਿਅਨ ਸ਼ਾਲਨੀ ਗਰੁੱਪ ਦੇ ਵਿਦਿਆਰਥੀਆਂ ਨੇ ਵੀ ਉਤਸ਼ਾਹ ਸਹਿਤ ਭਾਗ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪਿ੍ਰੰਸੀਪਲ ਰਣਜੀਤ ਕੁਮਾਰ ਗੋਗਨਾ, ਸ਼ਾਲਨੀ ਗਰੁੱਪ ਦੀ ਕੋਆਰਡੀਨੇਟਰ ਮੋਨਿਕਾ, ਮੋਹਨ ਲਾਲ ਤਨੇਜਾ, ਕ੍ਰਿਸ਼ਨ ਕੁਮਾਰ, ਸੁਧਾ ਬੇਦੀ, ਵਿਸ਼ਵਾਮਿੱਤਰ ਸ਼ਰਮਾ, ਤਾਰਾ ਚੰਦ ਚੁੰਬਰ ਆਦਿ ਵੀ ਹਾਜ਼ਰ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button