ਧਰਮ
ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਿਰ ਵਿਖੇ ਨਤਮਸਤਕ ਹੋਏ ਏ.ਡੀ.ਸੀ. ਡਾ. ਅਕਸ਼ਿਤਾ ਗੁਪਤਾ ਅਤੇ ਮੇਅਰ ਰਾਮਪਾਲ ਉੱਪਲ
ਸਾਲਾਨਾ ਉੱਤਸਵ ਤੋਂ ਪਹਿਲਾਂ ਬੰਗਾ ਰੋਡ ਦੀ ਮੁਰੰਮਤ ਦਾ ਦਿੱਤਾ ਭਰੋਸਾ
ਫਗਵਾੜਾ 24 ਸਤੰਬਰ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਿਰ ਵਿਖੇ ਅੱਜ ਏ.ਡੀ.ਸੀ. ਕਮ ਨਗਰ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਨਤਮਸਤਕ ਹੁੰਦਿਆਂ ਬਾਬਾ ਵਿਸ਼ਵਕਰਮਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਉਹਨਾਂ ਦੇ ਨਾਲ ਮੇਅਰ ਰਾਮਪਾਲ ਉੱਪਲ ਵੀ ਸਨ। ਇਸ ਦੌਰਾਨ ਏ.ਡੀ.ਸੀ. ਗੁਪਤਾ ਅਤੇ ਮੇਅਰ ਉੱਪਲ ਦਾ ਸਵਾਗਤ ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਅਤੇ ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਟਰੱਸਟ ਹਸਪਤਾਲ ਦੇ ਪ੍ਰਧਾਨ ਪ੍ਰਦੀਪ ਧੀਮਾਨ ਵਲੋਂ ਕੀਤਾ ਗਿਆ। ਡਾ. ਅਕਸ਼ਿਤਾ ਗੁਪਤਾ ਨੇ ਕਿਹਾ ਕਿ ਮੰਦਿਰ ਦਾ ਹਰਿਆ-ਭਰਿਆ ਅਤੇ ਸਾਂਤੀਪੂਰਣ ਵਾਤਾਵਰਣ ਰੂਹ ਨੂੰ ਖੁਸ਼ ਕਰਨ ਵਾਲਾ ਹੈ। ਸਭਾ ਦੇ ਪ੍ਰਧਾਨ ਪ੍ਰਦੀਪ ਧੀਮਾਨ ਨੇ ਉਹਨਾਂ ਨੂੰ ਚੈਰੀਟੇਬਲ ਹਸਪਤਾਲ ਟਰੱਸਟ ਵਿਖੇ ਮਿਲਣ ਵਾਲੀਆਂ ਸਿਹਤ ਸੁਵਿਧਾਵਾਂ ਬਾਰੇ ਵੀ ਜਾਣੂ ਕਰਵਾਇਆ। ਇਸ ਤੋਂ ਇਲਾਵਾ ਉਹਨਾਂ ਦੀਵਾਲੀ ਤੋਂ ਅਗਲੇ ਦਿਨ ਮਨਾਏ ਜਾਣ ਵਾਲੇ ਦੋ ਰੋਜਾ ਸਲਾਨਾ ਭਗਵਾਨ ਸ਼੍ਰੀ ਵਿਸ਼ਵਕਰਮਾ ਉਤਸਵ ਤੋਂ ਪਹਿਲਾਂ ਮੰਦਿਰ ਦੇ ਬਾਹਰ ਬੰਗਾ ਰੋਡ ਦੀ ਖਸਤਾ ਹਾਲਤ ਨੂੰ ਸੁਧਾਰਨ ਦੀ ਮੰਗ ਵੀ ਕੀਤੀ। ਜਿਸ ਤੇ ਏ.ਡੀ.ਸੀ. ਡਾ. ਗੁਪਤਾ ਅਤੇ ਮੇਅਰ ਰਾਮਪਾਲ ਉੱਪਲ ਨੇ ਕਮੇਟੀ ਦੇ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਕਾਰਪੋਰੇਸ਼ਨ ਵਲੋਂ ਸੜਕ ਦੀ ਲੋੜੀਂਦੀ ਮੁਰੰਮਤ ਤੋਂ ਇਲਾਵਾ ਸਟਰੀਟ ਲਾਈਟ ਅਤੇ ਸਵੱਛਤਾ ਦਾ ਪੂਰਾ ਪ੍ਰਬੰਧ ਕਰਵਾਇਆ ਜਾਵੇਗਾ। ਇਸ ਮੌਕੇ ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਜਸਪਾਲ ਸਿੰਘ ਲਾਲ, ਵਾਈਸ ਪ੍ਰਧਾਨ ਐਸ.ਪੀ. ਧੀਮਾਨ, ਮਾਘੀ ਕੁੰਦੀ ਗੁਰਾਇਆ, ਬਿਕਰਮ ਰੂਪ ਰਾਏ ਦਫਤਰ ਸਕੱਤਰ, ਅਮੋਲਕ ਸਿੰਘ ਝੀਤਾ, ਰੀਤ ਪ੍ਰੀਤ ਪਾਲ ਸਿੰਘ ਭਮਰਾ ਆਦਿ ਹਾਜ਼ਰ ਸਨ।
ਤਸਵੀਰ – ਸ਼੍ਰੀ ਵਿਸ਼ਵਕਰਮਾ ਮੰਦਿਰ ਬੰਗਾ ਰੋਡ ਫਗਵਾੜਾ ਵਿਖੇ ਨਤਮਸਤਕ ਹੁੰਦਿਆਂ ਏ.ਡੀ.ਸੀ. ਡਾ. ਅਕਸ਼ਿਤਾ ਗੁਪਤਾ ਦੇ ਨਾਲ ਮੇਅਰ ਰਾਮਪਾਲ ਉੱਪਲ, ਮੰਦਿਰ ਕਮੇਟੀ ਦੇ ਪ੍ਰਧਾਨ ਪ੍ਰਦੀਪ ਧੀਮਾਨ, ਰੀਤ ਪ੍ਰੀਤ ਪਾਲ ਸਿੰਘ ਅਤੇ ਹੋਰ।
ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਿਰ ਵਿਖੇ ਅੱਜ ਏ.ਡੀ.ਸੀ. ਕਮ ਨਗਰ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਨਤਮਸਤਕ ਹੁੰਦਿਆਂ ਬਾਬਾ ਵਿਸ਼ਵਕਰਮਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਉਹਨਾਂ ਦੇ ਨਾਲ ਮੇਅਰ ਰਾਮਪਾਲ ਉੱਪਲ ਵੀ ਸਨ। ਇਸ ਦੌਰਾਨ ਏ.ਡੀ.ਸੀ. ਗੁਪਤਾ ਅਤੇ ਮੇਅਰ ਉੱਪਲ ਦਾ ਸਵਾਗਤ ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਅਤੇ ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਟਰੱਸਟ ਹਸਪਤਾਲ ਦੇ ਪ੍ਰਧਾਨ ਪ੍ਰਦੀਪ ਧੀਮਾਨ ਵਲੋਂ ਕੀਤਾ ਗਿਆ। ਡਾ. ਅਕਸ਼ਿਤਾ ਗੁਪਤਾ ਨੇ ਕਿਹਾ ਕਿ ਮੰਦਿਰ ਦਾ ਹਰਿਆ-ਭਰਿਆ ਅਤੇ ਸਾਂਤੀਪੂਰਣ ਵਾਤਾਵਰਣ ਰੂਹ ਨੂੰ ਖੁਸ਼ ਕਰਨ ਵਾਲਾ ਹੈ। ਸਭਾ ਦੇ ਪ੍ਰਧਾਨ ਪ੍ਰਦੀਪ ਧੀਮਾਨ ਨੇ ਉਹਨਾਂ ਨੂੰ ਚੈਰੀਟੇਬਲ ਹਸਪਤਾਲ ਟਰੱਸਟ ਵਿਖੇ ਮਿਲਣ ਵਾਲੀਆਂ ਸਿਹਤ ਸੁਵਿਧਾਵਾਂ ਬਾਰੇ ਵੀ ਜਾਣੂ ਕਰਵਾਇਆ। ਇਸ ਤੋਂ ਇਲਾਵਾ ਉਹਨਾਂ ਦੀਵਾਲੀ ਤੋਂ ਅਗਲੇ ਦਿਨ ਮਨਾਏ ਜਾਣ ਵਾਲੇ ਦੋ ਰੋਜਾ ਸਲਾਨਾ ਭਗਵਾਨ ਸ਼੍ਰੀ ਵਿਸ਼ਵਕਰਮਾ ਉਤਸਵ ਤੋਂ ਪਹਿਲਾਂ ਮੰਦਿਰ ਦੇ ਬਾਹਰ ਬੰਗਾ ਰੋਡ ਦੀ ਖਸਤਾ ਹਾਲਤ ਨੂੰ ਸੁਧਾਰਨ ਦੀ ਮੰਗ ਵੀ ਕੀਤੀ। ਜਿਸ ਤੇ ਏ.ਡੀ.ਸੀ. ਡਾ. ਗੁਪਤਾ ਅਤੇ ਮੇਅਰ ਰਾਮਪਾਲ ਉੱਪਲ ਨੇ ਕਮੇਟੀ ਦੇ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਕਾਰਪੋਰੇਸ਼ਨ ਵਲੋਂ ਸੜਕ ਦੀ ਲੋੜੀਂਦੀ ਮੁਰੰਮਤ ਤੋਂ ਇਲਾਵਾ ਸਟਰੀਟ ਲਾਈਟ ਅਤੇ ਸਵੱਛਤਾ ਦਾ ਪੂਰਾ ਪ੍ਰਬੰਧ ਕਰਵਾਇਆ ਜਾਵੇਗਾ। ਇਸ ਮੌਕੇ ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਜਸਪਾਲ ਸਿੰਘ ਲਾਲ, ਵਾਈਸ ਪ੍ਰਧਾਨ ਐਸ.ਪੀ. ਧੀਮਾਨ, ਮਾਘੀ ਕੁੰਦੀ ਗੁਰਾਇਆ, ਬਿਕਰਮ ਰੂਪ ਰਾਏ ਦਫਤਰ ਸਕੱਤਰ, ਅਮੋਲਕ ਸਿੰਘ ਝੀਤਾ, ਰੀਤ ਪ੍ਰੀਤ ਪਾਲ ਸਿੰਘ ਭਮਰਾ ਆਦਿ ਹਾਜ਼ਰ ਸਨ।ਤਸਵੀਰ – ਸ਼੍ਰੀ ਵਿਸ਼ਵਕਰਮਾ ਮੰਦਿਰ ਬੰਗਾ ਰੋਡ ਫਗਵਾੜਾ ਵਿਖੇ ਨਤਮਸਤਕ ਹੁੰਦਿਆਂ ਏ.ਡੀ.ਸੀ. ਡਾ. ਅਕਸ਼ਿਤਾ ਗੁਪਤਾ ਦੇ ਨਾਲ ਮੇਅਰ ਰਾਮਪਾਲ ਉੱਪਲ, ਮੰਦਿਰ ਕਮੇਟੀ ਦੇ ਪ੍ਰਧਾਨ ਪ੍ਰਦੀਪ ਧੀਮਾਨ, ਰੀਤ ਪ੍ਰੀਤ ਪਾਲ ਸਿੰਘ ਅਤੇ ਹੋਰ।