ਸਥਾਨਕ ਖਬਰ

ਗੁਰੂ ਨਾਨਕ ਕਾਲਜ ਸੁਖਚੈਨਅਆਣਾ ਸਾਹਿਬ ਫਗਵਾੜਾ ਦੇ ਸ਼ਾਨਦਾਰ ਨਤੀਜੇ

ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਦੇ ਵਿਦਿਆਰਥੀਆਂ ਨੇ ਇਸ ਵਾਰ ਯੂਨੀਵਰਸਿਟੀ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਬੀ ਏ  ਸਮੈਸਟਰ ਚੌਥਾ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ  ਤੀਜੇ ਅਤੇ ਚੌਥੇ ਸਮੈਸਟਰ ਚੋਂ ਕ੍ਰਮਵਾਰ 8.81ਅਤੇ 7.81ਸੀ ਜੀ ਪੀ ਏ  ਅਤੇ  ਰਮਨੀਤ ਕੌਰ ਨੇ ਕ੍ਰਮਵਾਰ  7.81ਅਤੇ 8.38 ਗਰੇਡ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਚੋਂ 20ਵਾਂ ਸਥਾਨ ਅਤੇ 76ਵਾਂ ਸਥਾਨ ਪ੍ਰਾਪਤ ਕੀਤਾ । ਇਸੇ ਤਰ੍ਹਾਂ  ਬੀ .ਏ ਸਮੈਸਟਰ ਚੌਥਾ ਦੇ  ਵਿਦਿਆਰਥੀ ਵਿਸ਼ਾਲ  ਨੇ 8.55  CGPA ਅੰਕ ਲੈ ਕੇ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਵਿਦਿਆਰਥਣਾਂ ਦੇ ਸ਼ਾਨਦਾਰ ਨਤੀਜੇ ਹਾਸਿਲ ਕਰਕੇ ਕਾਲਜ ਦੀ ਅਕਾਦਮਿਕ ਸ਼ਾਨ ਨੂੰ ਹੋਰ ਵਧਾਇਆ ਹੈ।ਇਸ ਮੌਕੇ ‘ਤੇ ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਰੰਧਾਵਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਕਾਮਯਾਬੀ ਨਾ ਸਿਰਫ਼ ਉਨ੍ਹਾਂ ਦੀ ਮਿਹਨਤ ਦਾ ਨਤੀਜਾ ਹੈ, ਸਗੋਂ ਕਾਲਜ ਦੇ ਅਧਿਆਪਕਾਂ ਦੇ ਦਿਸ਼ਾ-ਨਿਰਦੇਸ਼ ਅਤੇ ਸਹਿਯੋਗ ਦਾ ਵੀ ਪਰਿਣਾਮ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਉੱਚਾਈਆਂ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ।ਕਾਲਜ ਦੇ ਪ੍ਰਧਾਨ ਸ.ਜਤਿੰਦਰਪਾਲ ਸਿੰਘ ਪਲਾਹੀ ਨੇ ਵੀ ਸਾਰੇ ਵਿਦਿਆਰਥੀਆਂ ਅਤੇ ਅਧਿਆਪਕ ਵਰਗ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਕਾਲਜ ਦੀਆਂ ਇਹ ਅਕਾਦਮਿਕ ਪ੍ਰਾਪਤੀਆਂ ਸਾਬਤ ਕਰਦੀਆਂ ਹਨ ਕਿ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ,ਫਗਵਾੜਾ ਸਿੱਖਿਆ ਦੇ ਖੇਤਰ ਵਿੱਚ ਲਗਾਤਾਰ ਉੱਚ ਦਰਜੇ ਦੀਆਂ ਉਪਲਬਧੀਆਂ ਪ੍ਰਾਪਤ ਕਰ ਰਿਹਾ ਹੈ। ਇਸ ਮੌਕੇ ‘ਤੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਨੂੰ ਵੀ ਖ਼ਾਸ ਤੌਰ ‘ਤੇ ਸਰਾਹਿਆ ਗਿਆ ਜਿਨ੍ਹਾਂ ਦੀ ਲਗਨ ਅਤੇ ਸਮਰਪਣ ਨੇ ਵਿਦਿਆਰਥੀਆਂ ਨੂੰ ਇਹ ਸਫ਼ਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।

Related Articles

Leave a Reply

Your email address will not be published. Required fields are marked *

Back to top button