ਸਥਾਨਕ ਖਬਰ

‘ਸਵੱਛਤਾ ਹੀ ਸੇਵਾ’ ਪੰਦਰਵਾੜੇ ਤਹਿਤ ਵਾਰਡ ਨੰਬਰ 21 ‘ਚ ਚਲਾਈ ਸਫਾਈ ਮੁਹਿਮ

‘ਸਵੱਛਤਾ ਹੀ ਸੇਵਾ’ ਪੰਦਰਵਾੜੇ ਤਹਿਤ ਵਾਰਡ ਨੰਬਰ 21 ‘ਚ ਚਲਾਈ ਸਫਾਈ ਮੁਹਿਮ

ਫਗਵਾੜਾ 26 ਸਤੰਬਰ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)        ਸਰਕਾਰੀ ਨਿਰਦੇਸ਼ਾਂ ਅਨੁਸਾਰ ਸਵੱਛ ਭਾਰਤ ਮਿਸ਼ਨ ਤਹਿਤ ਕਾਰਪੋਰੇਸ਼ਨ ਫਗਵਾੜਾ ਵਲੋਂ 2 ਅਕਤੂਬਰ ਗਾਂਧੀ ਜਯੰਤੀ ਤੱਕ ਮਨਾਏ ਜਾ ਰਹੇ ‘ਸਵੱਛਤਾ ਹੀ ਸੇਵਾ’ ਪੰਦਰਵਾੜੇ ਤਹਿਤ ਸ਼ਹਿਰ ਦੇ ਵਾਰਡ ਨੰਬਰ 21 ਵਿੱਚ ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਮਲਕੀਅਤ ਸਿੰਘ ਰਗਬੋਤਰਾ ਦੇ ਯਤਨਾਂ ਸਦਕਾ ਮਹੀਨਾਵਾਰ ਸਫਾਈ ਮੁਹਿਮ ਚਲਾਈ ਗਈ। ਇਸ ਦੌਰਾਨ ਖੇੜਾ ਰੋਡ, ਪ੍ਰੇਮ ਨਗਰ, ਮਾਸਟਰ ਸਾਧੂ ਰਾਮ ਨਗਰ ਅਤੇ ਗੁਰੂ ਨਾਨਕ ਪੁਰਾ ਵਿਖੇ ਗਲੀਆਂ, ਨਾਲੀਆਂ ਤੇ ਸੜਕਾਂ ਦੀ ਸਫਾਈ ਕੀਤੀ ਗਈ। ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਤੋਂ ਇਲਾਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਸਕੱਤਰ ਸੁਰਿੰਦਰ ਪਾਲ ਦੀ ਦੇਖਰੇਖ ਹੇਠ ਟੀ.ਐਸ.ਬੇਦੀ, ਅਸ਼ੋਕ ਕੁਮਾਰ, ਐਸ.ਸੀ. ਚਾਵਲਾ ਨੇ ਵੀ ਇਸ ਸਫਾਈ ਮੁਹਿਮ ‘ਚ ਵਢਮੁੱਲਾ ਯੋਗਦਾਨ ਪਾਇਆ। ਕਾਰਪੋਰੇਸ਼ਨ ਦੇ ਸਫਾਈ ਸੇਵਕਾਂ ਦੀ ਸਹਾਇਤਾ ਨਾਲ ਬੱਸ ਸਟੈਂਡ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਵੇਸਟ ਪਲਾਸਟਿਕ ਇਕੱਠਾ ਕੀਤਾ ਗਿਆ। ਰਗਬੋਤਰਾ ਨੇ ਦੱਸਿਆ ਕਿ ਸਫਾਈ ਮੁਹਿਮ ਵਿੱਚ ਨਹਿਰੂ ਨਗਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਕੇਸ਼ ਸ਼ਰਮਾ, ਸੰਜੀਵ ਸ਼ਰਮਾ, ਗੁਰਜੀਤ ਸਿੰਘ ਘਟਾਉੜਾ, ਵਿਜੇ ਕੁਮਾਰ ਸ਼ਰਮਾ, ਅਸ਼ੋਕ ਕੁਮਾਰ ਵਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਨਗਰ ਨਿਗਮ ਫਗਵਾੜਾ ਤੋਂ ਪਹੁੰਚੇ ਆਈ.ਈ.ਸੀ. ਅਤੇ ਸੀ.ਬੀ. ਐਕਸਪਰਟ ਪੂਜਾ ਸ਼ਰਮਾ, ਸੁਪਰਵਾਈਜਰ ਪਵਨ ਭਾਰਦਵਾਜ, ਸੁਨੀਤਾ ਸ਼ਰਮਾ ਅਤੇ ਆਸ਼ਾ ਰਾਣੀ ਨੇ ਵਾਰਡ ਦੇ ਵਸਨੀਕਾਂ ਨੂੰ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਡਸਟਬਿਨ ਵਿਚ ਇਕੱਠਾ ਕਰਨ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਸੁਨੇਹਾ ਦਿੱਤਾ।
ਤਸਵੀਰ – ਫਗਵਾੜਾ ਦੇ ਵਾਰਡ ਨੰਬਰ 21 ਖੇੜਾ ਰੋਡ ਵਿਖੇ ਸਵੱਛਤਾ ਮੁਹਿਮ ਦੌਰਾਨ ਮਲਕੀਅਤ ਸਿੰਘ ਰਗਬੋਤਰਾ ਦੇ ਨਾਲ ਕਾਰਪੋਰੇਸ਼ਨ ਦੇ ਕਰਮਚਾਰੀ ਅਤੇ ਵਾਰਡ ਨਿਵਾਸੀ ।

Related Articles

Leave a Reply

Your email address will not be published. Required fields are marked *

Back to top button