ਸਥਾਨਕ ਖਬਰ
ਮੈਂਬਰ ਪਾਰਲੀਮੈਂਟ ਭਜਨ ਲਾਲ ਜਾਟਵ ਨੂੰ ਦਿੱਤਾ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ 35ਵੇਂ ਸਲਾਨਾ ਵਿਆਹ ਸਮਾਗਮ ਦਾ ਸੱਦਾ ਪੱਤਰ
* ਸਰਬ ਨੌਜਵਾਨ ਸਭਾ ਵਲੋਂ ਤਿਆਰੀਆਂ ਆਖ਼ਰੀ ਦੌਰ ‘ਚ
ਫਗਵਾੜਾ 26 ਸਤੰਬਰ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਰਜਿ. ਫਗਵਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਕਰਵਾਏ ਜਾ ਰਹੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ‘ਦੇ 35ਵੇਂ ਸਾਲਾਨਾ ਸਮਾਗਮ ਦੀਆਂ ਤਿਆਰੀਆਂ ਆਖ਼ਰੀ ਦੌਰ ਵਿੱਚ ਹਨ। ਇਹ ਜਾਣਕਾਰੀ ਸਭਾ ਅਤੇ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਰਾਜਸਥਾਨ ਦੇ ਕਾਂਗਰਸੀ ਸੰਸਦ ਮੈਂਬਰ ਭਜਨ ਲਾਲ ਜਾਟਵ ਨੂੰ ਵਿਆਹ ਸਮਾਗਮ ਦਾ ਸੱਦਾ ਪੱਤਰ ਭੇਂਟ ਕਰਨ ਮੌਕੇ ਦਿੱਤੀ। ਉਹਨਾਂ ਦੱਸਿਆ ਕਿ ਸਲਾਨਾ ਵਿਆਹ ਸਮਾਗਮ ਇਸ ਵਾਰ 11 ਅਕਤੂਬਰ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਮੈਂਬਰ ਪਾਰਲੀਮੈਂਟ ਭਜਨ ਲਾਲ ਜਾਟਵ ਨੇ ਸਭਾ ਅਤੇ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧੀਆਂ ਦੇ ਵਿਆਹਾਂ ਦਾ ਇਹ ਮਹਾਂਕੁੰਭ ਮਨੁੱਖਤਾ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਜੀਵੰਤ ਉਦਾਹਰਨ ਹੈ। ਉਹਨਾਂ ਖੁਸ਼ੀ ਪ੍ਰਗਟਾਈ ਕਿ ਇਸ ਸਮਾਗਮ ਦੇ ਪਵਿੱਤਰ ਕੰਨਿਆ ਦਾਨ ਦਾ ਹਿੱਸਾ ਬਣਨ ਦਾ ਉਹਨਾਂ ਨੂੰ ਮੌਕਾ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਇਹ ਉਪਰਾਲਾ ਸਮਾਜ ਵਿੱਚ ਪਿਆਰ, ਭਾਈਚਾਰੇ ਅਤੇ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਾਲਾ ਹੈ। ਇਸ ਮੌਕੇ ਵਿਧਾਇਕ ਪੁੱਤਰ ਕਮਲ ਧਾਲੀਵਾਲ, ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਨਰਿੰਦਰ ਸਿੰਘ ਸੈਣੀ, ਰਾਕੇਸ਼ ਕੋਛੜ, ਗੁਰਸ਼ਰਨ ਬਾਸੀ ਤੇ ਜਗਜੀਤ ਸੇਠ ਆਦਿ ਵੀ ਹਾਜ਼ਰ ਸਨ।
ਤਸਵੀਰ – ਮੈਂਬਰ ਪਾਰਲੀਮੈਂਟ ਭਜਨ ਲਾਲ ਜਾਟਵ ਨੂੰ ਸੱਦਾ ਪੱਤਰ ਦਿੰਦੇ ਹੋਏ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਹੋਰ।
ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਰਜਿ. ਫਗਵਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਕਰਵਾਏ ਜਾ ਰਹੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ‘ਦੇ 35ਵੇਂ ਸਾਲਾਨਾ ਸਮਾਗਮ ਦੀਆਂ ਤਿਆਰੀਆਂ ਆਖ਼ਰੀ ਦੌਰ ਵਿੱਚ ਹਨ। ਇਹ ਜਾਣਕਾਰੀ ਸਭਾ ਅਤੇ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਰਾਜਸਥਾਨ ਦੇ ਕਾਂਗਰਸੀ ਸੰਸਦ ਮੈਂਬਰ ਭਜਨ ਲਾਲ ਜਾਟਵ ਨੂੰ ਵਿਆਹ ਸਮਾਗਮ ਦਾ ਸੱਦਾ ਪੱਤਰ ਭੇਂਟ ਕਰਨ ਮੌਕੇ ਦਿੱਤੀ। ਉਹਨਾਂ ਦੱਸਿਆ ਕਿ ਸਲਾਨਾ ਵਿਆਹ ਸਮਾਗਮ ਇਸ ਵਾਰ 11 ਅਕਤੂਬਰ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਮੈਂਬਰ ਪਾਰਲੀਮੈਂਟ ਭਜਨ ਲਾਲ ਜਾਟਵ ਨੇ ਸਭਾ ਅਤੇ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧੀਆਂ ਦੇ ਵਿਆਹਾਂ ਦਾ ਇਹ ਮਹਾਂਕੁੰਭ ਮਨੁੱਖਤਾ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਜੀਵੰਤ ਉਦਾਹਰਨ ਹੈ। ਉਹਨਾਂ ਖੁਸ਼ੀ ਪ੍ਰਗਟਾਈ ਕਿ ਇਸ ਸਮਾਗਮ ਦੇ ਪਵਿੱਤਰ ਕੰਨਿਆ ਦਾਨ ਦਾ ਹਿੱਸਾ ਬਣਨ ਦਾ ਉਹਨਾਂ ਨੂੰ ਮੌਕਾ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਇਹ ਉਪਰਾਲਾ ਸਮਾਜ ਵਿੱਚ ਪਿਆਰ, ਭਾਈਚਾਰੇ ਅਤੇ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਾਲਾ ਹੈ। ਇਸ ਮੌਕੇ ਵਿਧਾਇਕ ਪੁੱਤਰ ਕਮਲ ਧਾਲੀਵਾਲ, ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਨਰਿੰਦਰ ਸਿੰਘ ਸੈਣੀ, ਰਾਕੇਸ਼ ਕੋਛੜ, ਗੁਰਸ਼ਰਨ ਬਾਸੀ ਤੇ ਜਗਜੀਤ ਸੇਠ ਆਦਿ ਵੀ ਹਾਜ਼ਰ ਸਨ।ਤਸਵੀਰ – ਮੈਂਬਰ ਪਾਰਲੀਮੈਂਟ ਭਜਨ ਲਾਲ ਜਾਟਵ ਨੂੰ ਸੱਦਾ ਪੱਤਰ ਦਿੰਦੇ ਹੋਏ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਹੋਰ।