ਸਥਾਨਕ ਖਬਰ

-ਮਿਊਂਸਪਲ ਲਾਇਬ੍ਰੇਰੀ ਦੁਬਾਰਾ ਚਾਲੂ ਕਰਨ ਲਈ ਲੇਖਕ ਉੱਚ ਅਧਿਕਾਰੀਆਂ ਨੂੰ ਮਿਲਣਗੇ

ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਉੱਤੇ ਸਕੇਪ ਸਾਹਿਤਕ ਸੰਸਥਾ ਵੱਲੋਂ ਕਵੀ ਦਰਬਾਰ ਅਤੇ ਰੂਬਰੂ ਦਾ ਆਯੋਜਨ

ਫਗਵਾੜਾ, 29 ਸਤੰਬਰ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)     ਸਕੇਪ ਸਾਹਿਤਕ ਸੰਸਥਾ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ  ਜੁੜੇ ਲੇਖਕਾਂ ਨੇ ਮਿਊਂਸਪਲ ਲਾਇਬ੍ਰੇਰੀ ਚਾਲੂ ਕਰਵਾਉਣ  ਲਈ ਤੁਰੰਤ ਉੱਚ ਅਧਿਕਾਰੀਆਂ ਨੂੰ ਮਿਲਣ ਦਾ ਫ਼ੈਸਲਾ ਕੀਤਾ। ਗੁਰੂ ਹਰਿਗੋਬਿੰਦ ਨਗਰ ਫਗਵਾੜਾ ਵਿਖੇ ਕਵੀ ਦਰਬਾਰ ਅਤੇ ਦੋ ਸ਼ਾਇਰਾਂ — ਦਲਜੀਤ ਮਹਿਮੀ ਅਤੇ ਰਵਿੰਦਰ ਰਾਏ ਨਾਲ ਰੂਬਰੂ ਪ੍ਰੋਗਰਾਮ ਦੌਰਾਨ ਇਹ ਮੰਗ ਤੀਬਰਤਾ ਨਾਲ ਉੱਠੀ। ਇਹ ਸਮਾਗਮ ਸੰਸਥਾ ਦੀ ਸੀਨੀਅਰ ਮੈਂਬਰ ਜਸਬੀਰ ਕੌਰ ਜੱਸੀਜੋ ਕਿ ਹਾਲ ਹੀ ਵਿੱਚ ਅਕਾਲ ਚਲਾਣਾ ਕਰ ਗਏ ਸਨਦੀ ਨਿੱਘੀ ਯਾਦ ਨੂੰ ਸਮਰਪਿਤ ਸੀ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਸਰਪ੍ਰਸਤ ਪ੍ਰਿੰ. ਗੁਰਮੀਤ ਸਿੰਘ ਪਲਾਹੀਸੰਸਥਾ ਪ੍ਰਧਾਨ ਰਵਿੰਦਰ ਚੋਟ ਅਤੇ ਮਹਿਮਾਨ ਸ਼ਾਇਰ ਦਲਜੀਤ ਮਹਿਮੀ ਤੇ ਰਵਿੰਦਰ ਰਾਏ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਮੀਤ ਪ੍ਰਧਾਨ ਪਰਵਿੰਦਰਜੀਤ ਸਿੰਘ ਨੇ ਸੰਸਥਾ ਬਾਰੇ ਜਾਣਕਾਰੀ ਸਾਂਝੀ ਕਰਕੇ ਕੀਤੀ। ਇਸ ਤੋਂ ਬਾਅਦ ਸਰਪ੍ਰਸਤ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਦੋਵੇਂ ਸਨਮਾਨਿਤ ਕੀਤੇ ਜਾਣ ਵਾਲ਼ੇ ਸ਼ਾਇਰਾਂ ਨੂੰ ਜੀ ਆਇਆਂ ਆਖਦੇ ਹੋਏ ਆਪਣੇ ਵਿਚਾਰ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਸੰਸਥਾ ਦੇ ਮੈਂਬਰ ਬਹੁਤ ਮਿਹਨਤੀ ਹਨ ਅਤੇ ਉਹ ਆਸ ਕਰਦੇ ਹਨ ਕਿ ਅੱਜ ਸਨਮਾਨਿਤ ਕੀਤੇ ਜਾ ਰਹੇ ਸ਼ਾਇਰ ਆਪਣੀ ਸ਼ਾਇਰੀ ਨੂੰ ਬੁਲੰਦੀਆਂ ਤੱਕ ਲੈ ਕੇ ਜਾਣਗੇ।

Show quoted text

Related Articles

Leave a Reply

Your email address will not be published. Required fields are marked *

Back to top button