ਪ੍ਰਮੁੱਖ ਖਬਰਾਂ

ਹੜ੍ਹ ਪੀੜ੍ਹਤਾਂ ਦੇ ਮੁੜ ਵਸੇਵੇਂ ਲਈ ਯਤਨ ਕਰੇਗੀ ਲਾਇਨਜ ਕਲੱਬ ਫਗਵਾੜਾ ਵਿਸ਼ਵਾਸ – ਲਾਇਨ ਸੁਸ਼ੀਲ ਸ਼ਰਮਾ

* ਮਰੀਜਾਂ ਨੂੰ ਦੁੱਧ, ਫਲ ਵੰਡ ਕੇ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ

ਫਗਵਾੜਾ 29 ਸਤੰਬਰ (   ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)        ਲਾਇਨਜ ਇੰਟਰਨੈਸ਼ਨਲ 321-ਡੀ ਦੀ ਇਲੈਵਨ ਸਟਾਰ ਸਪੈਸ਼ਲ ਸਟੇਟਸ ਮਾਡਲ ਕਲੱਬ ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਵਲੋਂ ਚਾਰਟਰ ਨਾਈਟ ਦਾ ਆਯੋਜਨ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਜਿਸ ਵਿਚ ਕਲੱਬ ਦੇ ਚਾਰਟਰ ਮੈਂਬਰਾਂ ਲਾਇਨ ਬਲਵਿੰਦਰ ਸਿੰਘ, ਲਾਇਨ ਹਰਵਿੰਦਰ ਸਿੰਘ, ਲਾਇਨ ਅਵਤਾਰ ਸਿੰਘ, ਲਾਇਨ ਚਮਨ ਲਾਲ, ਲਾਇਨ ਰਵੀ ਮੰਗਲ, ਲਾਇਨ ਇੰਦਰਜੀਤ ਸਿੰਘ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਲਾਇਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਉਹਨਾਂ ਦੀ ਕਲੱਬ ਪੂਰਾ ਸਾਲ ਸਾਦੇ ਸਮਾਗਮ ਆਯੋਜਿਤ ਕਰਕੇ ਪੈਸਿਆਂ ਦੀ ਬਚਤ ਕਰੇਗੀ ਅਤੇ ਹੜ੍ਹ ਪੀੜ੍ਹਤ ਪਰਿਵਾਰਾਂ ਦੇ ਮੁੜ ਵਸੇਵੇਂ ਲਈ ਪ੍ਰੋਜੈਕਟ ਕੀਤੇ ਜਾਣਗੇ। ਕਲੱਬ ਪ੍ਰਧਾਨ ਲਾਇਨ ਅਸ਼ਵਨੀ ਸ਼ਰਮਾ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਹੜ੍ਹ ਪੀੜ੍ਹਤਾਂ ਲਈ ਪ੍ਰੋਜੈਕਟ ਦੀ ਰੂਪਰੇਖਾ ਤਿਆਰ ਕਰਕੇ ਅਮਲੀ ਰੂਪ ਦਿੱਤਾ ਜਾਵੇਗਾ। ਕਲੱਬ ‘ਚ ਨਵੇਂ ਸ਼ਾਮਲ ਹੋਏ ਮੈਂਬਰਾਂ ਗੁਰਦੀਪ ਮਾਣਕ, ਸੁਰਿੰਦਰ, ਮਲਕੀਤ ਸਿੰਘ ਤੇ ਮਨਜੀਤ ਨੂੰ ਇੰਟਰਨੈਸ਼ਨਲ ਸਰਟੀਫਿਕੇਟ ਦਿੱਤੇ ਅਤੇ ਪਿਨ ਲਗਾ ਕੇ ਸਨਮਾਨਤ ਕੀਤਾ ਗਿਆ। ਲਾਇਨ ਸੁਰਿੰਦਰ ਰਾਏ, ਲਾਇਨ ਪ੍ਰਦੀਪ ਸਿੰਘ, ਲਾਇਨ ਸੁਖਜੀਤ ਸਮਰਾ, ਲਾਇਨ ਮੋਹਨ ਸਿੰਘ ਕੋਹਲੀ ਨੇ ਭਰੋਸਾ ਦਿੱਤਾ ਕਿ ਕਲੱਬ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਵਿੱਚ ਹਰ ਸੰਭਵ ਸਹਿਯੋਗ ਦੇਣਗੇ। ਇਸ ਤੋਂ ਪਹਿਲਾਂ ਕਲੱਬ ਦੇ ਸਮੂਹ ਮੈਂਬਰਾਂ ਵਲੋਂ ਸ਼ਹੀਦ-ਏ-ਆਜਮ ਸ. ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਪ੍ਰੋਜੈਕਟ ਕੀਤਾ ਗਿਆ। ਜਿਸ ਦੇ ਤਹਿਤ ਸ਼ਹੀਦ ਦੀ ਤਸਵੀਰ ‘ਤੇ ਫੁੱਲ ਮਾਲਾਵਾਂ ਅਰਪਣ ਕਰਨ ਉਪਰੰਤ ਪ੍ਰੋਜੈਕਟ ਚੇਅਰਮੈਨ ਲਾਇਨ ਰਵੀ ਮੰਗਲ ਅਤੇ ਲਾਇਨ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਫਗਵਾੜਾ ‘ਚ ਦਾਖਲ ਮਰੀਜਾਂ ਨੂੰ ਦੁੱਧ, ਫਲ, ਰਸਕ ਅਤੇ ਬਿਸਕਿਟ ਆਦਿ ਵੰਡੇ ਗਏ। ਇਹ ਪ੍ਰੋਜੈਕਟ ਰਿਚਾ ਮੰਗਲ ਅਤੇ ਪ੍ਰਭਜੋਤ ਸਿੰਘ ਦੇ ਜਨਮ ਦਿਨ ਨੂੰ ਵੀ ਸਮਰਪਿਤ ਸੀ। ਲਾਇਨ ਮੈਂਬਰਾਂ ਨੇ ਨੌਜਵਾਨਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਪੰਜਾਬ ਦੀ ਖੁਸ਼ਹਾਲੀ ਲਈ ਕੰਮ ਕਰਨ। ਸਮੂਹ ਮੈਂਬਰਾਂ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਮੋਢੇ ਨਾਲ ਮੋਢਾ ਜੋੜ ਕੇ ਯਤਨ ਕਰਨ ਦਾ ਅਹਿਦ ਵੀ ਲਿਆ।
ਤਸਵੀਰ – ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਨ ਅਤੇ (ਹੇਠਾਂ) ਚਾਰਟਰ ਨਾਈਟ ਦੌਰਾਨ ਕਲੱਬ ਮੈਂਬਰਾਂ ਨੂੰ ਸਨਮਾਨਤ ਕਰਦੇ ਚਾਰਟਰ ਪ੍ਰਧਾਨ ਲਾਇਨ ਸੁਸ਼ੀਲ ਸ਼ਰਮਾ, ਲਾਇਨ ਅਸ਼ਵਨੀ ਸ਼ਰਮਾ ਆਦਿ।

Related Articles

Leave a Reply

Your email address will not be published. Required fields are marked *

Back to top button