ਸਥਾਨਕ ਖਬਰ

ਸਵੱਛਤਾ ਅਭਿਆਨ ਸੋਸਾਇਟੀ (ਰਜਿ.) ਫਗਵਾੜਾ ਵਲੋਂ ਮਨਾਇਆ ਗਿਆ ਭਾਰਤੀ ਸਵੱਛਤਾ ਦਿਵਸ

ਸਵੱਛਤਾ ਅਭਿਆਨ ਸੋਸਾਇਟੀ (ਰਜਿ.) ਫਗਵਾੜਾ ਵਲੋਂ ਮਨਾਇਆ ਗਿਆ ਭਾਰਤੀ ਸਵੱਛਤਾ ਦਿਵਸ

ਫਗਵਾੜਾ  5 ਅਕਤੂਬਰ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ) ਸਵੱਛਤਾ ਅਭਿਆਨ ਸੋਸਾਇਟੀ (ਰਜਿ.) ਫਗਵਾੜਾ ਵਲੋਂ ਚੇਅਰਮੈਨ ਮਦਨ ਮੋਹਨ ਖੱਟਰ ਦੇ ਅਗਵਾਈ ਹੇਠ ਅਤੇ ਪ੍ਰਧਾਨ ਆਸ਼ੀਸ਼ ਗਾਂਧੀ ਦੀ ਅਗਵਾਈ ਹੇਠ ਅੱਜ ਗੀਤਾ ਭਵਨ ਕਟਹਰਾ ਚੌਂਕ ਵਿਖੇ ਇੱਕ ਵਿਸ਼ੇਸ਼ ਜਨਤਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਭਾਰਤੀ ਸਵੱਛਤਾ ਦਿਵਸ ਨੂੰ ਸਮਰਪਿਤ ਸੀ ਅਤੇ ਇਸ ਵਿੱਚ ਸ਼੍ਰੀ ਗੀਤਾ ਭਵਨ ਕੋਚਿੰਗ ਸੈਂਟਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਪ੍ਰੋਗਰਾਮ ਦੌਰਾਨ ਸਵੱਛਤਾ ਅਭਿਆਨ ਕਮੇਟੀ ਦੇ ਮੈਂਬਰਾਂ ਅਤੇ ਗੀਤਾ ਭਵਨ ਕੋਚਿੰਗ ਸੈਂਟਰ ਦੀਆਂ ਵਿਦਿਆਰਥਣਾਂ ਨੇ ਰਾਹਗੀਰਾਂ ਨਾਲ ਮਿਲ ਕੇ ਸਵੱਛਤਾ ਦੀ ਸ਼ਪਥ ਲਈ। ਉਨ੍ਹਾਂ ਨੇ ਸੰਕਲਪ ਕੀਤਾ ਕਿ ਉਹ ਆਪਣੇ ਦੇਸ਼ ਨੂੰ ਸੁੰਦਰ ਅਤੇ ਸਾਫ਼ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ। ਨਾਲ ਹੀ ਇਹ ਵੀ ਵਚਨ ਲਿਆ ਕਿ ਨਾ ਤਾਂ ਉਹ ਆਪਣੇ ਆਪ ਗੰਦਗੀ ਫੈਲਾਉਣਗੇ, ਨਾ ਹੀ ਹੋਰਨਾਂ ਨੂੰ ਫੈਲਾਉਣ ਦੇਣਗੇ, ਸਗੋਂ ਲੋਕਾਂ ਨੂੰ ਜਾਗਰੂਕ ਕਰਨਗੇ ਕਿ ਕੂੜਾ-ਕਰਕਟ ਹਮੇਸ਼ਾ ਕੂੜੇਦਾਨ ਵਿੱਚ ਹੀ ਪਾਇਆ ਜਾਵੇ, ਤਾਂ ਜੋ ਚਹੁੰ ਪਾਸੇ ਸੁੰਦਰਤਾ ਬਣੀ ਰਹੇ। ਇਸ ਮੌਕੇ ਮੁੱਖ ਅਤਿਥੀ ਵਜੋਂ ਅਸ਼ਵਿਨੀ ਸੁਧੀਰ ਨੇ ਹਾਜ਼ਰੀ ਭਰੀ। ਇਸ ਤੋਂ ਇਲਾਵਾ ਮੈਡਮ ਸੀਮਾ,ਪਾਰਸ਼ਦ ਮਮਤਾ ਖੋਸਲਾ ਅਤੇ ਹਨੁਮਾਨ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇਸ਼ੂ ਵਧਾਵਨ ਵੀ ਮੌਜੂਦ ਰਹੇ। ਇਸ ਮੌਕੇ ਪ੍ਰਧਾਨ ਆਸ਼ੀਸ਼ ਗਾਂਧੀ ਨੇ ਕਿਹਾ ਕਿ ਸਵੱਛਤਾ ਸਿਰਫ਼ ਇੱਕ ਦਿਨ ਦਾ ਅਭਿਆਨ ਨਹੀਂ, ਸਗੋਂ ਇਹ ਹਰ ਨਾਗਰਿਕ ਦੀ ਰੋਜ਼ਾਨਾ ਦੀ ਆਦਤ ਬਣਨੀ ਚਾਹੀਦੀ ਹੈ। ਜੇ ਅਸੀਂ ਸਭ ਮਿਲ ਕੇ ਆਪਣੇ ਘਰ, ਗਲੀ, ਮੁਹੱਲੇ ਅਤੇ ਸ਼ਹਿਰ ਨੂੰ ਸਾਫ਼ ਰੱਖਣ ਦਾ ਸੰਕਲਪ ਕਰ ਲਈਏ ਤਾਂ ਦੇਸ਼ ਆਪੇ ਹੀ ਸਾਫ਼ ਤੇ ਸੁੰਦਰ ਬਣ ਜਾਵੇਗਾ। ਸਵੱਛਤਾ ਸਿਰਫ਼ ਸਾਡੇ ਵਾਤਾਵਰਣ ਨੂੰ ਹੀ ਸੁਰੱਖਿਅਤ ਨਹੀਂ ਰੱਖਦੀ, ਸਗੋਂ ਸਾਡੇ ਸਿਹਤ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਲਈ ਵੀ ਬਹੁਤ ਜ਼ਰੂਰੀ ਹੈ।ਇਸ ਮੌਕੇ ਗੀਤਾ ਭਵਨ ਕੋਚਿੰਗ ਸੈਂਟਰ ਦੀਆਂ ਵਿਦਿਆਰਥਣਾਂ ਧਾਨਵੀ, ਨੰਦੀਨੀ, ਅੰਸ਼ਿਕਾ, ਰੇਸ਼ਮੀ, ਪੂਨਮ, ਮੁੰਨੀ, ਮੁਸਕਾਨ, ਕਾਜਲ, ਸ਼ਾਲੂ, ਪ੍ਰਿਯੰਕਾ, ਕ੍ਰਿਤਿਕਾ, ਨੇਹਾ ਅਤੇ ਮਨੀਸ਼ਾ ਸਮੇਤ ਅਧਿਆਪਿਕਾ ਮਾਇਆ ਮੈਡਮ ਅਤੇ ਵੰਸ਼ਿਕਾ ਵੀ ਹਾਜ਼ਰ ਰਹੇ।

Related Articles

Leave a Reply

Your email address will not be published. Required fields are marked *

Back to top button