ਸਥਾਨਕ ਖਬਰ

ਅਲਾਇੰਸ ਕਲੱਬ ਫਗਵਾੜਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਹਦੀਆਬਾਦ ਨੂੰ ਭੇਟ ਕੀਤੀ ਐਲ.ਸੀ.ਡੀ.

* ਪੀ.ਡੀ.ਜੀ. ਮਹਿੰਦਰ ਪਾਲ ਸਿੰਘ ਬਿਨਾਕਾ ਨੇ ਕੀਤੀ ਉਪਰਾਲੇ ਦੀ ਸ਼ਲਾਘਾ

ਫਗਵਾੜਾ 13 ਅਕਤੂਬਰ (  ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ)      ਐਸੋਸੀਏਸ਼ਨ ਆਫ ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਲਾਇੰਸ ਕਲੱਬ ਫਗਵਾੜਾ ਵਲੋਂ ਬੱਚਿਆਂ ਦੀ ਪੜ੍ਹਾਈ ਆਧੂਨਿਕ ਤਕਨੀਕ ਨਾਲ ਕਰਵਾਉਣ ਦੇ ਮਨੋਰਥ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਹਦੀਆਬਾਦ ਨੂੰ ਇਕ ਐਲ.ਸੀ.ਡੀ. ਭੇਂਟ ਕੀਤੀ ਗਈ। ਕਲੱਬ ਪ੍ਰਧਾਨ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਪ੍ਰੋਜੈਕਟ ਸਬੰਧੀ ਆਯੋਜਿਤ ਸੰਖੇਪ ਸਮਾਗਮ ਦੌਰਾਨ ਸਰਦਾਰ ਮਹਿੰਦਰ ਪਾਲ ਸਿੰਘ ਬਿਨਾਕਾ ਪਾਸਟ ਡਿਸਟ੍ਰਿਕਟ ਗਵਰਨਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ਵਿੱਚ ਸਰਕਾਰੀ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਵੀ ਸ਼ੁਰੂ ਤੋਂ ਹੀ ਆਧੂਨਿਕ ਤਕਨੀਕ ਨਾਲ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਵਿਦਿਆਰਥੀਆਂ ਨੂੰ ਵੀ ਪੜ੍ਹਾਈ ‘ਚ ਦਿਲ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਪਹਿਲਾਂ ਸਮੂਹ ਪਤਵੰਤਿਆਂ ਦਾ ਸਕੂਲ ਪੁੱਜਣ ਤੇ ਇੰਚਾਰਜ ਮੈਡਮ ਰਾਧਿਕਾ ਸਿੱਕਾ ਦੀ ਅਗਵਾਈ ਹੇਠ ਸਟਾਫ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪਾਸਟ ਡਿਸਟ੍ਰਿਕਟ ਗਵਰਨਰ ਆਰ.ਐਸ. ਪਰਮਾਰ, ਪਿ੍ਰੰਸੀਪਲ ਸਕੱਤਰ ਰਵੀ ਮੰਗਲ, ਰਿਜਨ ਚੇਅਰਮੈਨ ਪ੍ਰਦੀਪ ਸਿੰਘ, ਸੁਸ਼ੀਲ ਸ਼ਰਮਾ, ਹਰੀ ਕ੍ਰਿਸ਼ਨ ਦੁੱਗਲ ਜਿਲਾ ਪ੍ਰਧਾਨ ਵਿਸ਼ਵ ਹਿੰਦੂ ਪਰਿਸ਼ਦ, ਸਕੂਲ ਸਟਾਫ ਜਸਵੀਰ ਸਿੰਘ, ਕਿਰਨਦੀਪ ਕੌਰ, ਅਮਰਜੀਤ ਕੌਰ ਤੇ ਕਿਰਨ ਸ਼ਰਮਾ ਆਦਿ ਹਾਜਰ ਸਨ।
ਤਸਵੀਰ ਕੈਪਸ਼ਨ- ਸਰਕਾਰੀ ਪ੍ਰਾਇਮਰੀ ਸਕੂਲ ਹਦੀਆਬਾਦ ਵਿਖੇ ਐਲ.ਸੀ.ਡੀ. ਭੇਟ ਕਰਨ ਸਮੇਂ ਅਲਾਇੰਸ ਇੰਟਰਨੈਸ਼ਨਲ ਦੇ ਪਾਸਟ ਡਿਸਟ੍ਰਿਕਟ ਗਵਰਨਰ ਮਹਿੰਦਰ ਪਾਲ ਸਿੰਘ ਬਿਨਾਕਾ, ਕਲੱਬ ਪ੍ਰਧਾਨ ਇੰਦਰਜੀਤ ਸਿੰਘ, ਪਿ੍ਰੰਸੀਪਲ ਸਕੱਤਰ ਰਵੀ ਮੰਗਲ ਅਤੇ ਹੋਰ।

Related Articles

Leave a Reply

Your email address will not be published. Required fields are marked *

Check Also
Close
Back to top button