ਸਥਾਨਕ ਖਬਰ

ਆਸ਼ੂ ਦੀ ਹੱਟੀ ਫਗਵਾੜਾ ਨੂੰ ਹੜ ਪੀੜ੍ਹਤਾਂ ਦੀ ਸਹਾਇਤਾ ‘ਚ ਪਾਏ ਵਢਮੁੱਲੇ ਯੋਗਦਾਨ ਲਈ ਕੀਤਾ ਸਨਮਾਨਤ

‘ਆਪ’ ਪਾਰਟੀ ਦੇ ਪੰਜਾਬ ਪ੍ਰਧਾਨ ਹੱਥੋਂ ਸਨਮਾਨਤ ਹੋਣਾ ਮਾਣ ਦੀ ਗੱਲ - ਗੌਰਵ/ਆਸ਼ੂ

ਆਸ਼ੂ ਦੀ ਹੱਟੀ ਫਗਵਾੜਾ ਨੂੰ ਹੜ ਪੀੜ੍ਹਤਾਂ ਦੀ ਸਹਾਇਤਾ ‘ਚ ਪਾਏ ਵਢਮੁੱਲੇ ਯੋਗਦਾਨ ਲਈ ਕੀਤਾ ਸਨਮਾਨਤ
* ‘ਆਪ’ ਪਾਰਟੀ ਦੇ ਪੰਜਾਬ ਪ੍ਰਧਾਨ ਹੱਥੋਂ ਸਨਮਾਨਤ ਹੋਣਾ ਮਾਣ ਦੀ ਗੱਲ – ਗੌਰਵ/ਆਸ਼ੂ
ਫਗਵਾੜਾ 14 ਅਕਤੂਬਰ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ  )ਫਗਵਾੜਾ ਦੇ ਬੰਗਾ ਰੋਡ ’ਤੇ ਸਥਿਤ ਵਿਸ਼ਵ ਪ੍ਰਸਿੱਧ ਗਾਰਮੈਂਟਸ ਸ਼ੋਅਰੂਮ ‘ਆਸ਼ੂ ਦੀ ਹੱਟੀ’ ਦੇ ਮਾਲਕਾਂ ਗੌਰਵ ਦੁੱਗਲ ਅਤੇ ਆਸ਼ੂ ਦੁੱਗਲ ਨੂੰ ਪੰਜਾਬ ਦੇ ਹੜ ਪੀੜ੍ਹਤਾਂ ਦੀ ਸਹਾਇਤਾ ਲਈ ਵਢਮੁੱਲਾ ਸਹਿਯੋਗ ਦੇਣ ਲਈ ਸਨਮਾਨਤ ਕੀਤਾ ਗਿਆ ਹੈ। ਇਹ ਐਵਾਰਡ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਆਯੋਜਿਤ ਇੱਕ ਮੀਡੀਆ ਸਮੂਹ ਦੇ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਵਲੋਂ ਪ੍ਰਦਾਨ ਕੀਤਾ ਗਿਆ। ਅਮਨ ਅਰੋੜਾ ਨੇ ਆਸ਼ੂ ਦੀ ਹੱਟੀ ਸ਼ੋਅਰੂਮ ਰਾਹੀਂ ਦੇਸ਼-ਵਿਦੇਸ਼ ਵਿੱਚ ਪੰਜਾਬ ਦਾ ਨਾਮ ਚਮਕਾਉਣ ਅਤੇ ਪੰਜਾਬ ਦੇ ਗਾਰਮੈਂਟਸ ਉਦਯੋਗ ਨੂੰ ਉਤਸ਼ਾਹਿਤ ਕਰਨ ਦੇ ਨਾਲ ਹੀ ਲੋਕ ਭਲਾਈ ਦੇ ਕੰਮਾਂ ਅਤੇ ਖਾਸ ਤੌਰ ਤੇ ਪਿਛਲੇ ਦਿਨੀਂ ਪੰਜਾਬ ‘ਚ ਆਏ ਭਿਆਨਕ ਹੜਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਦੇ ਮੁੜ ਵਸੇਵੇਂ ਲਈ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਕੀਤੇ ਜਾ ਰਹੇ ਯਤਨਾਂ ‘ਚ ਵਢਮੁੱਲਾ ਸਹਿਯੋਗ ਦੇਣ ਦੁੱਗਲ ਬ੍ਰਦਰਜ਼ ਦਾ ਧੰਨਵਾਦ ਕੀਤਾ। ਸਨਮਾਨ ਚਿੰਨ੍ਹ ਵਜੋਂ ਮੋਮੈਂਟੋ ਪ੍ਰਾਪਤ ਕਰਨ ਉਪਰੰਤ ਚੰਡੀਗੜ੍ਹ ਤੋਂ ਵਾਪਸ ਫਗਵਾੜਾ ਪਰਤੇੇ ਆਸ਼ੂ ਦੀ ਹੱਟੀ ਦੇ ਐਮ.ਡੀ. ਗੌਰਵ ਦੁੱਗਲ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੇ ਹੱਥੋਂ ਸਨਮਾਨਤ ਹੋ ਕੇ ਬਹੁਤ ਮਾਣ ਅਤੇ ਖੁਸ਼ੀ ਮਹਿਸੂਸ ਕਰ ਰਹੇ ਹਨ। ਗੌਰਵ ਦੁੱਗਲ ਦੇ ਭਰਾ ਆਸ਼ੂ ਦੁੱਗਲ ਨੇ ਕਿਹਾ ਕਿ ਉਨ੍ਹਾਂ ਦੀ ਫਰਮ ਦੀ ਤਰਜੀਹ ਜਿੱਥੇ ਆਪਣੇ ਗਾਹਕਾਂ ਨੂੰ ਸਸਤੇ ਭਾਅ ’ਤੇ ਚੰਗੀ ਗੁਣਵੱਤਾ ਵਾਲੇ ਗਾਰਮੈਂਟਸ ਪ੍ਰਦਾਨ ਕਰਨਾ ਅਤੇ ਪੰਜਾਬ ਦੀ ਆਰਥਕਤਾ ਨੂੰ ਮਜਬੂਤ ਕਰਨ ‘ਚ ਸਹਿਯੋਗ ਕਰਨਾ ਹੈ, ਉੱਥੇ ਹੀ ਲੋਕ ਭਲਾਈ ਦੇ ਕੰਮਾਂ ‘ਚ ਵੀ ਅੱਗੇ ਵੱਧ ਕੇ ਸਰਕਾਰ ਅਤੇ ਐਨ.ਜੀ.ਓਜ ਦਾ ਸਹਿਯੋਗ ਕਰਨਾ ਉਹ ਆਪਣਾ ਫਰਜ਼ ਸਮਝਦੇ ਹਨ। ਉਹਨਾਂ ਭਰੋਸਾ ਦਿੱਤਾ ਕਿ ਭਵਿੱਖ ‘ਚ ਵੀ ਲੋਕ ਭਲਾਈ ਦੇ ਯਤਨ ਇਸੇ ਤਰ੍ਹਾਂ ਜਾਰੀ ਰਹਿਣਗੇ। ਆਸ਼ੂ ਦੀ ਹੱਟੀ ਦੇ ਮਾਲਕਾਂ ਆਸ਼ੂ ਦੁੱਗਲ ਅਤੇ ਗੌਰਵ ਦੁੱਗਲ ਨੂੰ ਸ਼ੁੱਭ ਇੱਛਾਵਾਂ ਦਿੰਦੇ ਹੋਏ, ਭਾਜਪਾ ਆਗੂ ਨਿਤਿਨ ਚੱਢਾ ਨੇ ਕਿਹਾ ਕਿ ਇਹ ਫਗਵਾੜਾ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਆਸ਼ੂ ਦੀ ਹੱਟੀ ਨੇ ਕਾਰੋਬਾਰ ਦੇ ਖੇਤਰ ਵਿੱਚ ਜਿੱਥੇ ਇਸ ਸ਼ਹਿਰ ਨੂੰ ਇੱਕ ਵਿਸ਼ੇਸ਼ ਪਛਾਣ ਦਿੱਤੀ ਉੱਥੇ ਹੀ ਸਮਾਜ ਸੇਵਾ ਦੀ ਭਾਵਨਾ ਵੀ ਉਹਨਾਂ ਦੇ ਅੰਦਰ ਡੂੰਘੀ ਭਰੀ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਆਸ਼ੂ ਦੀ ਹੱਟੀ ਨੂੰ ਅਨੇਕਾਂ ਅਵਾਰਡਾਂ ਨਾਲ ਨਵਾਜਿਆ ਜਾ ਚੁੱਕਾ ਹੈ।
ਤਸਵੀਰ – ਆਸ਼ੂ ਦੀ ਹੱਟੀ ਦੇ ਮਾਲਕ ਗੌਰਵ ਦੁੱਗਲ ਨੂੰ ਸਨਮਾਨਤ ਕਰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਅਤੇ ਹੋਰ।

Related Articles

Leave a Reply

Your email address will not be published. Required fields are marked *

Back to top button