ਸਥਾਨਕ ਖਬਰ

ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਦੇ ਕੰਮਕਾਜ ਦਾ ਟਰੱਸਟ ਪ੍ਰਧਾਨ ਪ੍ਰਦੀਪ ਧੀਮਾਨ ਨੇ ਲਿਆ ਜਾਇਜਾ

ਕਿਹਾ - ਮਰੀਜਾਂ ਦੇ ਨਾਲ ਸਟਾਫ ਦੇ ਵਿਵਹਾਰ ‘ਚ ਹਮਦਰਦੀ ਜਰੂਰੀ

 – ਮਰੀਜਾਂ ਦੇ ਨਾਲ ਸਟਾਫ ਦੇ ਵਿਵਹਾਰ ‘ਚ ਹਮਦਰਦੀ ਜਰੂਰੀ
ਫਗਵਾੜਾ 1 ਨਵੰਬਰ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)           ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਟਰੱਸਟ ਵਲੋਂ ਹਸਪਤਾਲ ਦੇ ਕੰਮਕਾਜ ਦੀ ਸਮੀਖਿਆ ਦੇ ਸਬੰਧ ‘ਚ ਹਸਪਤਾਲ ਸਟਾਫ ਨਾਲ ਇਕ ਮੀਟਿੰਗ ਕੀਤੀ ਗਈ। ਜਿਸਦੀ ਪ੍ਰਧਾਨਗੀ ਟਰੱਸਟ ਦੇ ਪ੍ਰਧਾਨ ਪ੍ਰਦੀਪ ਧੀਮਾਨ ਨੇ ਕੀਤੀ। ਇਸ ਦੌਰਾਨ ਉਹਨਾਂ ਹਸਪਤਾਲ ਦੇ ਕੰਮਕਾਜ ਨੂੰ ਲੈ ਕੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਉਹਨਾਂ ਹਸਪਤਾਲ ਦੇ ਸਮੂਹ ਮੈਡੀਕਲ ਸਟਾਫ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਰੀਜ ਨੂੰ ਇਲਾਜ ਦੇ ਨਾਲ ਹੀ ਹਮਦਰਦੀ ਦੀ ਖਾਸ ਜਰੂਰਤ ਹੁੰਦੀ ਹੈ। ਇਸ ਲਈ ਨਾ ਸਿਰਫ ਮਰੀਜਾਂ ਦੇ ਨਾਲ ਬਲਕਿ ਉਹਨਾਂ ਦੇ ਨਾਲ ਆਉਣ ਵਾਲੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਹਮਦਰਦੀ ਭਰਿਆ ਵਤੀਰਾ ਹੋਣਾ ਬਹੁਤ ਜਰੂਰੀ ਹੈ। ਮੀਟਿੰਗ ਉਪਰੰਤ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਪ੍ਰਦੀਪ ਧੀਮਾਨ ਨੇ ਦੱਸਿਆ ਕਿ ਹਸਪਤਾਲ ਟਰੱਸਟ ਵਲੋਂ ਮਰੀਜਾਂ ਦੇ ਲਈ ਅਤੀ ਆਧੂਨਿਕ ਸੁਵਿਧਾਵਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ।  ਅੱਖਾਂ, ਹੱਡੀਆਂ, ਦਿਲ, ਗੁਰਦੇ ਆਦਿ ਦੇ ਰੋਗਾਂ ਤੋਂ ਇਲਾਵਾ ਇਸਤਰੀ ਰੋਗਾਂ ਦੇ ਇਲਾਜ ਲਈ ਮਾਹਿਰ ਡਾਕਟਰਾਂ ਵਲੋਂ ਵਧੀਆ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। 24 ਘੰਟੇ ਐਮਰਜੇਂਸੀ ਵਾਰਡ ਅਤੇ ਜੱਚਾ-ਬੱਚਾ ਵਾਰਡ ਦੀ ਸੇਵਾ ਵੀ ਹਸਪਤਾਲ ਵਿਖੇ ਉਪਲੱਬਧ ਹੈ। ਵੇਂਟੀਲੇਟਰ, ਐਂਬੁਲੈਂਸ ਅਤੇ ਡਾਇਲਸਿਸ ਦਾ ਵੀ ਖਾਸ ਪ੍ਰਬੰਧ ਹੈ। ਇਸ ਤੋਂ ਇਲਾਵਾ ਡਿਜੀਟਲ ਮਸ਼ੀਨ ਦੇ ਨਾਲ ਐਕਸ.ਰੇ ਅਤੇ ਅਤਿ ਆਧੂਨਿਕ ਡਿਜੀਟਲ ਲੈਬ ਵੀ ਹੈ ਜਿੱਥੇ ਕੈਂਸਰ ਦੀ ਜਾਂਚ ਵੀ ਕੀਤੀ ਜਾਂਦੀ  ਹੈ। ਚੈਰੀਟੇਬਲ ਹਸਪਤਾਲ ਹੋਣ ਦੇ ਚਲਦਿਆਂ ਕਾਫੀ ਸਸਤਾ ਇਲਾਜ ਕੀਤਾ ਜਾਂਦਾ ਹੈ। ਉਹਨਾਂ ਇਲਾਕੇ ਭਰ ਦੇ ਲੋਕਾਂ ਨੂੰ ਸਸਤੇ ਅਤੇ ਤਸੱਲੀਬਖਸ਼ ਇਲਾਜ ਦੀ ਸੁਵਿਧਾ ਲੈਣ ਦੀ ਅਪੀਲ ਵੀ ਕੀਤੀ। ਨਾਲ ਹੀ ਭਰੋਸਾ ਦਿੱਤਾ ਕਿ ਹਸਪਤਾਲ ‘ਚ ਬਿਹਤਰ ਸੁਵਿਧਾਵਾਂ ਦੇ ਉਪਰਾਲੇ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਸਭਾ ਦੇ ਸਰਪ੍ਰਸਤ ਜਸਪਾਲ ਸਿੰਘ ਲਾਲ, ਮੀਤ ਪ੍ਰਧਾਨ ਸੁਰਿੰਦਰ ਪਾਲ ਧੀਮਾਨ, ਗੁਰਨਾਮ ਸਿੰਘ ਜੁਤਲਾ, ਸੁਭਾਸ਼ ਧੀਮਾਨ, ਰੀਤ ਪ੍ਰੀਤ ਪਾਲ ਸਿੰਘ, ਅਮੋਲਕ ਸਿੰਘ ਝੀਤਾ, ਭੁਪਿੰਦਰ ਸਿੰਘ ਜੰਡੂ, ਬਿਕਰਮਜੀਤ ਸਿੰਘ ਚੱਗਰ, ਦੀਪੂ ਚੱਗਰ, ਵਿਕਰਮ ਰੂਪਰਾਏ, ਦਫ਼ਤਰ ਇੰਚਾਰਜ ਬਲਵਿੰਦਰ ਸਿੰਘ ਰਤਨ ਤੋਂ ਇਲਾਵਾ ਹਸਪਤਾਲ ਦੇ ਡਾਕਟਰ ਅਤੇ ਸਟਾਫ ਮੈਂਬਰ ਹਾਜ਼ਰ ਸਨ।
ਤਸਵੀਰ – ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਦੀ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਪ੍ਰਧਾਨ ਪ੍ਰਦੀਪ ਧੀਮਾਨ ਅਤੇ ਹਾਜਰੀਨ ਟਰੱਸਟ ਮੈਂਬਰ ਤੇ ਮੈਡੀਕਲ ਸਟਾਫ।

Related Articles

Leave a Reply

Your email address will not be published. Required fields are marked *

Back to top button