ਸਥਾਨਕ ਖਬਰ
ਐਸੋਸੀਏਸ਼ਨ ਆਫ ਅਲਾਇੰਸ ਕਲੱਬ ਡਿਸਟ੍ਰਿਕਟ 126-ਐਨ ਦੇ ਰਿਜਨ-4 ਦੀ ਕਾਨਫਰੰਸ ਦਾ ਹੋਇਆ ਸ਼ਾਨਦਾਰ ਆਯੋਜਨ
ਡਿਸਟ੍ਰਿਕਟ ਗਵਰਨਰ ਐਲੀ ਸੰਦੀਪ ਕੁਮਾਰ ਨੇ ਕੀਤੀ ਕਾਰਗੁਜਾਰੀ ਦੀ ਸ਼ਲਾਘਾ
ਫਗਵਾੜਾ 27 ਜਨਵਰੀ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ) ਐਸੋਸੀਏਸ਼ਨ ਆਫ ਅਲਾਇੰਸ ਕਲੱਬ ਡਿਸਟ੍ਰਿਕਟ 126-ਐਨ ਦੇ ਰਿਜਨ-4 ਦੀ ਕਾਨਫਰੰਸ ਦਾ ਸ਼ਾਨਦਾਰ ਆਯੋਜਨ ਰਿਜਨ ਚੇਅਰਮੈਨ ਐਲੀ ਪ੍ਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਜਿਸ ਵਿੱਚ ਡਿਸਟ੍ਰਿਕਟ ਗਵਰਨਰ ਐਲੀ ਸੰਦੀਪ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦਕਿ ਸਮਾਗਮ ਦੇ ਮੁੱਖ ਬੁਲਾਰੇ ਐਲੀ ਐਮ.ਪੀ. ਸਿੰਘ ਬਿਨਾਕਾ, ਸਟਾਰ ਗੈਸਟ ਐਲੀ ਸੁਭਾਸ਼ ਚੰਦਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਿਸਟ੍ਰਿਕਟ ਗਵਰਨਰ-2 ਐਲੀ ਪਦਮ ਲਾਲ ਮੌਜੂਦ ਰਹੇ। ਇਸ ਤੋਂ ਇਲਾਵਾ ਡਿਸਟ੍ਰਿਕਟ ਪੀ.ਆਰ.ਓ. ਐਲੀ ਹਰਪਾਲ ਸਿੰਘ, ਡਿਸਟ੍ਰਿਕਟ ਕੈਬਿਨੇਟ ਖਜਾਨਚੀ ਐਲੀ ਮਨੀ ਕੁਮਾਰ, ਵਾਈਸ ਰਿਜਨ ਚੇਅਰਮੈਨ ਐਲੀ ਰੀਟਾ ਥਾਪਰ, ਜੋਨ ਚੇਅਰਮੈਨ ਐਲੀ ਬਲਵਿੰਦਰ ਕੌਰ, ਐਲੀ ਵਰੁਣ ਵਧਾਵਨ, ਸਾਬਕਾ ਡਿਸਟ੍ਰਿਕਟ ਗਵਰਨਰ ਐਲੀ ਜੀ.ਐਸ. ਜੱਜ, ਐਲੀ ਰਾਕੇਸ਼ ਸ਼ਰਮਾ, ਐਲੀ ਆਰ.ਐਸ. ਪਰਮਾਰ ਨੇ ਵੀ ਉਚੇਰੇ ਤੌਰ ਤੇ ਸ਼ਿਰਕਤ ਕੀਤੀ। ਐਲੀ ਪ੍ਰਦੀਪ ਸਿੰਘ ਨੇ ਸਮੂਹ ਮਹਿਮਾਨਾ ਦਾ ਸਵਾਗਤ ਕਰਦਿਆਂ ਸਮਾਗਮ ਨੂੰ ਅੱਗੇ ਤੋਰਿਆ। ਪਿ੍ਰੰਸੀਪਲ ਸਕੱਤਰ ਐਲੀ ਰਵੀ ਮੰਗਲ, ਐਲੀ ਰੀਟਾ ਥਾਪਰ, ਐਲੀ ਬਲਵਿੰਦਰ ਕੌਰ, ਐਲੀ ਸਾਕਸ਼ੀ ਵਧਾਵਨ ਵਲੋਂ ਆਪੋ-ਆਪਣੇ ਕਲੱਬਾਂ ਦੀ ਰਿਪੋਰਟ ਪੇਸ਼ ਕੀਤੀ ਗਈ। ਡਿਸਟ੍ਰਿਕਟ ਗਵਰਨਰ ਐਲੀ ਸੰਦੀਪ ਕੁਮਾਰ ਨੇ ਰਿਜਨ-4 ਦੀਆਂ ਸਮੂਹ ਕਲੱਬਾਂ ਨੂੰ ਸ਼ਾਨਦਾਰ ਕਾਰਗੁਜਾਰੀ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਰਿਜਨ-4 ਨੇ ਪਹਿਲੀ ਕਾਨਫਰੰਸ ਕਰਵਾ ਕੇ ਰਿਕਾਰਡ ਕਾਇਮ ਕੀਤਾ ਹੈ। ਉਹਨਾਂ ਨੇ ਰਿਜਨ-4 ਨੂੰ ਸਰਬ ਉੱਤਮ ਰਿਜਨ ਵੀ ਐਲਾਨਿਆ। ਮੁੱਖ ਬੁਲਾਰੇ ਐਲੀ ਐਮ.ਪੀ. ਸਿੰਘ ਬਿਨਾਕਾ ਨੇ ਸਮੂਹ ਕਲੱਬਾਂ ਨੂੰ ਲੋੜਵੰਦਾਂ ਲਈ ਹੋਰ ਲਾਹੇਵੰਦ ਪ੍ਰੋਜੈਕਟ ਕਰਨ ਲਈ ਪ੍ਰੇਰਿਤ ਕੀਤਾ। ਡਿਸਟ੍ਰਿਕਟ ਗਵਰਨਰ-2 ਐਲੀ ਪਦਮ ਲਾਲ, ਸਾਬਕਾ ਡਿਸਟ੍ਰਿਕਟ ਗਵਰਨਰ ਐਲੀ ਜੀ.ਐਸ. ਜੱਜ ਅਤੇ ਐਲੀ ਰਾਕੇਸ਼ ਕੁਮਾਰ ਨੇ ਵੀ ਸਮੂਹ ਕਲੱਬਾਂ ਨੂੰ ਵਧੀਆ ਕਾਰਗੁਜਾਰੀ ਲਈ ਵਧਾਈ ਦਿੱਤੀ। ਮੁੱਖ ਮਹਿਮਾਨ ਵਲੋਂ ਅਲਾਇੰਸ ਕਲੱਬ ਫਗਵਾੜਾ, ਅਲਾਇੰਸ ਕਲੱਬ ਫਗਵਾੜਾ ਰਾਇਲ, ਅਲਾਇੰਸ ਲੇਡੀ ਟੀਚਰ ਕਲੱਬ, ਪ੍ਰਕਿ੍ਰਤੀ, ਗੀਤਾਂਸ਼ੂ, ਨਵਯਾ ਵਿਸ਼ਵ ਦੇ ਮੈਂਬਰਾਂ ਨੂੰ ਵਧੀਆ ਕਾਰਗੁਜਾਰੀ ਲਈ ਸਨਮਾਨਤ ਕੀਤਾ ਗਿਆ। ਡਿਸਟ੍ਰਿਕਟ ਦੇ ਸਮੂਹ ਅਹੁਦੇਦਾਰ ਪਤਵੰਤਿਆਂ ਨੂੰ ਸ਼ਾਲ ਅਤੇ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਅਖੀਰ ਵਿੱਚ ਐਲੀ ਆਰ.ਐਸ. ਪਰਮਾਰ ਨੇ ਸਮੂਹ ਪਤਵੰਤਿਆਂ ਦਾ ਪਹੁੰਚਣ ਲਈ ਧੰਨਵਾਦ ਕੀਤਾ। ਸਟੇਜ ਦੀ ਸੇਵਾ ਐਲੀ ਸੁਸ਼ੀਲ ਸ਼ਰਮਾ ਵਲੋਂ ਬਾਖੂਬੀ ਨਿਭਾਈ ਗਈ। ਇਸ ਪ੍ਰੋਜੈਕਟ ਦੇ ਚੇਅਰਮੈਨ ਐਲੀ ਬਲਵਿੰਦਰ ਸਿੰਘ ਸਨ। ਇਸ ਮੌਕੇ ਐਲੀ ਇੰਦਰਜੀਤ ਸਿੰਘ, ਐਲੀ ਅਮਰਜੀਤ ਸਿੰਘ, ਐਲੀ ਮਨੋਜ ਚੰਦੇਲ, ਐਲੀ ਐਮ. ਐਸ. ਕੋਹਲੀ ਤੋਂ ਇਲਾਵਾ ਰਿਜਨ-4 ਦੀਆਂ ਸਮੂਹ ਕਲੱਬਾਂ ਦੇ ਅਹੁਦੇਦਾਰ ਤੇ ਮੈਂਬਰ ਹਾਜਰ ਸਨ।
ਤਸਵੀਰ – ਅਲਾਇੰਸ ਕਲੱਬ ਦੀ ਰਿਜਨ ਕਾਨਫਰੰਸ ਦੌਰਾਨ ਅਹੁਦੇਦਾਰਾਂ ਨੂੰ ਸਨਮਾਨਤ ਕੀਤੇ ਜਾਣ ਦਾ ਦ੍ਰਿਸ਼।
ਤਸਵੀਰ – ਅਲਾਇੰਸ ਕਲੱਬ ਦੀ ਰਿਜਨ ਕਾਨਫਰੰਸ ਦੌਰਾਨ ਅਹੁਦੇਦਾਰਾਂ ਨੂੰ ਸਨਮਾਨਤ ਕੀਤੇ ਜਾਣ ਦਾ ਦ੍ਰਿਸ਼।
