ਸਥਾਨਕ ਖਬਰ
ਲਾਇਨ ਗੁਰਦੀਪ ਸਿੰਘ ਕੰਗ ਨੂੰ 77ਵੇਂ ਗਣਤੰਤਰ ਦਿਵਸ ਮੌਕੇ ਸਮਾਜ ਸੇਵਾ ਲਈ ਮਿਲਿਆ ਸਨਮਾਨ
ਸਰਕਾਰ ਦੀ ਹੌਸਲਾ ਅਫਜਾਈ ਨਾਲ ਵੱਧਦਾ ਹੈ ਉਤਸ਼ਾਹ : ਗੁਰਦੀਪ ਕੰਗ
ਫਗਵਾੜਾ 29 ਜਨਵਰੀ(ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਦੇਸ਼ ਦੇ 77ਵੇਂ ਗਣਤੰਤਰ ਦਿਵਸ ’ਤੇ ਸਥਾਨਕ ਤੌਰ ’ਤੇ ਆਯੋਜਿਤ ਸਰਕਾਰੀ ਸਮਾਗਮ ਦੌਰਾਨ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਅਤੇ ਹਿਉਮਨ ਰਾਈਟਸ ਕੌਂਸਲ (ਇੰਡੀਆ) ਦੇ ਸੂਬਾ ਸਕੱਤਰ ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਨੂੰ ਉਨ੍ਹਾਂ ਦੇ ਸਮਾਜਿਕ ਕਾਰਜਾਂ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਦੇ ਹੋਏ ਏਡੀਸੀ.-ਕਮ-ਨਗਰ ਨਿਗਮ ਕਮਿਸ਼ਨਰ ਸ਼ਿਖਾ ਭਗਤ, ਐਸ.ਡੀ.ਐਮ. ਜਸ਼ਨਜੀਤ ਸਿੰਘ, ਐਸ.ਪੀ. ਮਾਧਵੀ ਸ਼ਰਮਾ, ਆਮ ਆਦਮੀ ਪਾਰਟੀ ਫਗਵਾੜਾ ਹਲਕਾ ਇੰਚਾਰਜ ਹਰਨੂਰ ਸਿੰਘ ਮਾਨ ਤੋਂ ਇਲਾਵਾ ਡਿਪਟੀ ਮੇਅਰ ਵਿੱਕੀ ਸੂਦ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਤਵਿੰਦਰ ਰਾਮ ਨੇ ਉਨ੍ਹਾਂ ਦੇ ਸਮਾਜ ਸੇਵੀ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਜ਼ਿਕਰਯੋਗ ਹੈ ਕਿ ਲਾਇਨ ਗੁਰਦੀਪ ਸਿੰਘ ਕੰਗ ਲਗਭਗ ਦੋ ਦਹਾਕਿਆਂ ਤੋਂ ਸਮਾਜ ਸੇਵਾ ਲਈ ਸਮਰਪਿਤ ਹਨ। ਉਹ ਹਰ ਮਹੀਨੇ ਵੀਹ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਦੇ ਹਨ। ਇਸ ਤੋਂ ਇਲਾਵਾ ਉਹ ਹਰ ਸਾਲ ਆਪਣਾ ਜਨਮਦਿਨ ਖੂਨਦਾਨ ਕਰਕੇ ਅਤੇ ਆਪਣੇ ਪੁੱਤਰ ਦਾ ਜਨਮਦਿਨ ਬਿਰਧ ਆਸ਼ਰਮ ਵਿੱਚ ਦਾਨ ਪੁੰਨ ਕਰਕੇ ਮਨਾਉਂਦੇ ਹਨ। ਮਰੀਜ਼ਾਂ ਨੂੰ ਦਵਾਈਆਂ ਦੇਣਾ, ਵਿਦਿਆਰਥੀਆਂ ਨੂੰ ਸਕੂਲ ਫੀਸਾਂ ਦੇਣਾ ਅਤੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਵਿੱਚ ਸਹਾਇਤਾ ਕਰਨਾ ਵੀ ਉਨ੍ਹਾਂ ਦੇ ਸੇਵਾ ਕਾਰਜਾਂ ਵਿੱਚ ਸ਼ਾਮਲ ਹੈ। ਗੁਰਦੀਪ ਸਿੰਘ ਕੰਗ ਨੇ ਇਸ ਸਨਮਾਨ ਲਈ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਰਕਾਰ ਤੋਂ ਮਿਲੇ ਸਨਮਾਨ ਹੋਰ ਵੀ ਸਮਰਪਿਤ ਭਾਵਨਾ ਨਾਲ ਸੇਵਾ ਕਾਰਜਾਂ ਲਈ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਹੋਰ ਵੀ ਉਤਸ਼ਾਹ ਨਾਲ ਸਮਾਜ ਦੀ ਸੇਵਾ ਕਰਦੇ ਰਹਿਣਗੇ।
ਤਸਵੀਰ: ਫਗਵਾੜਾ ਵਿੱਚ ਆਯੋਜਿਤ ਗਣਤੰਤਰ ਦਿਵਸ ਦੇ ਸਰਕਾਰੀ ਸਮਾਗਮ ਦੌਰਾਨ ਲਾਇਨ ਗੁਰਦੀਪ ਸਿੰਘ ਕੰਗ ਨੂੰ ਸਨਮਾਨਤ ਕਰਦੇ ਹੋਏ ਏ.ਡੀ.ਸੀ. ਸ਼ਿਖਾ ਭਗਤ, ਹਲਕਾ ਇੰਚਾਰਜ ਹਰਨੂਰ ਸਿੰਘ ਮਾਨ ਅਤੇ ਐਸ.ਪੀ. ਮਾਧਵੀ ਸ਼ਰਮਾ ਆਦਿ।
ਦੇਸ਼ ਦੇ 77ਵੇਂ ਗਣਤੰਤਰ ਦਿਵਸ ’ਤੇ ਸਥਾਨਕ ਤੌਰ ’ਤੇ ਆਯੋਜਿਤ ਸਰਕਾਰੀ ਸਮਾਗਮ ਦੌਰਾਨ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਅਤੇ ਹਿਉਮਨ ਰਾਈਟਸ ਕੌਂਸਲ (ਇੰਡੀਆ) ਦੇ ਸੂਬਾ ਸਕੱਤਰ ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਨੂੰ ਉਨ੍ਹਾਂ ਦੇ ਸਮਾਜਿਕ ਕਾਰਜਾਂ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਦੇ ਹੋਏ ਏਡੀਸੀ.-ਕਮ-ਨਗਰ ਨਿਗਮ ਕਮਿਸ਼ਨਰ ਸ਼ਿਖਾ ਭਗਤ, ਐਸ.ਡੀ.ਐਮ. ਜਸ਼ਨਜੀਤ ਸਿੰਘ, ਐਸ.ਪੀ. ਮਾਧਵੀ ਸ਼ਰਮਾ, ਆਮ ਆਦਮੀ ਪਾਰਟੀ ਫਗਵਾੜਾ ਹਲਕਾ ਇੰਚਾਰਜ ਹਰਨੂਰ ਸਿੰਘ ਮਾਨ ਤੋਂ ਇਲਾਵਾ ਡਿਪਟੀ ਮੇਅਰ ਵਿੱਕੀ ਸੂਦ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਤਵਿੰਦਰ ਰਾਮ ਨੇ ਉਨ੍ਹਾਂ ਦੇ ਸਮਾਜ ਸੇਵੀ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਜ਼ਿਕਰਯੋਗ ਹੈ ਕਿ ਲਾਇਨ ਗੁਰਦੀਪ ਸਿੰਘ ਕੰਗ ਲਗਭਗ ਦੋ ਦਹਾਕਿਆਂ ਤੋਂ ਸਮਾਜ ਸੇਵਾ ਲਈ ਸਮਰਪਿਤ ਹਨ। ਉਹ ਹਰ ਮਹੀਨੇ ਵੀਹ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਦੇ ਹਨ। ਇਸ ਤੋਂ ਇਲਾਵਾ ਉਹ ਹਰ ਸਾਲ ਆਪਣਾ ਜਨਮਦਿਨ ਖੂਨਦਾਨ ਕਰਕੇ ਅਤੇ ਆਪਣੇ ਪੁੱਤਰ ਦਾ ਜਨਮਦਿਨ ਬਿਰਧ ਆਸ਼ਰਮ ਵਿੱਚ ਦਾਨ ਪੁੰਨ ਕਰਕੇ ਮਨਾਉਂਦੇ ਹਨ। ਮਰੀਜ਼ਾਂ ਨੂੰ ਦਵਾਈਆਂ ਦੇਣਾ, ਵਿਦਿਆਰਥੀਆਂ ਨੂੰ ਸਕੂਲ ਫੀਸਾਂ ਦੇਣਾ ਅਤੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਵਿੱਚ ਸਹਾਇਤਾ ਕਰਨਾ ਵੀ ਉਨ੍ਹਾਂ ਦੇ ਸੇਵਾ ਕਾਰਜਾਂ ਵਿੱਚ ਸ਼ਾਮਲ ਹੈ। ਗੁਰਦੀਪ ਸਿੰਘ ਕੰਗ ਨੇ ਇਸ ਸਨਮਾਨ ਲਈ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਰਕਾਰ ਤੋਂ ਮਿਲੇ ਸਨਮਾਨ ਹੋਰ ਵੀ ਸਮਰਪਿਤ ਭਾਵਨਾ ਨਾਲ ਸੇਵਾ ਕਾਰਜਾਂ ਲਈ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਹੋਰ ਵੀ ਉਤਸ਼ਾਹ ਨਾਲ ਸਮਾਜ ਦੀ ਸੇਵਾ ਕਰਦੇ ਰਹਿਣਗੇ।ਤਸਵੀਰ: ਫਗਵਾੜਾ ਵਿੱਚ ਆਯੋਜਿਤ ਗਣਤੰਤਰ ਦਿਵਸ ਦੇ ਸਰਕਾਰੀ ਸਮਾਗਮ ਦੌਰਾਨ ਲਾਇਨ ਗੁਰਦੀਪ ਸਿੰਘ ਕੰਗ ਨੂੰ ਸਨਮਾਨਤ ਕਰਦੇ ਹੋਏ ਏ.ਡੀ.ਸੀ. ਸ਼ਿਖਾ ਭਗਤ, ਹਲਕਾ ਇੰਚਾਰਜ ਹਰਨੂਰ ਸਿੰਘ ਮਾਨ ਅਤੇ ਐਸ.ਪੀ. ਮਾਧਵੀ ਸ਼ਰਮਾ ਆਦਿ।