ਸਥਾਨਕ ਖਬਰ
ਰੂਹਾਂ ਦੇ ਸੱਚੇ ਸੁੱਚੇ ਬੋਲ ਸੁਣਾ ਗਿਆ ਮਾਨਸਰੋਵਰ ਸਾਹਿਤ ਅਕਾਦਮੀ ਦਾ ਲਾਈਵ ਪੰਜਾਬੀ ਪ੍ਰੋਗਰਾਮ – ਸੂਦ ਵਿਰਕ
ਰੂਹਾਂ ਦੇ ਸੱਚੇ ਸੁੱਚੇ ਬੋਲ ਸੁਣਾ ਗਿਆ ਮਾਨਸਰੋਵਰ ਸਾਹਿਤ ਅਕਾਦਮੀ ਦਾ ਲਾਈਵ ਪੰਜਾਬੀ ਪ੍ਰੋਗਰਾਮ - ਸੂਦ ਵਿਰਕ
6 ਫਰਵਰੀ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ) ਪੰਜਾਬੀ ਭਾਸ਼ਾ ਇਕਾਈ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵੱਲੋਂ ਮਿਤੀ 4 ਫਰਵਰੀ 2026 ਦਿਨ ਬੁੱਧਵਾਰ ਨੂੰ ਸ਼ਾਨਦਾਰ ਪੰਜਾਬੀ ਲਾਈਵ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਕਵੀ ਸਰਬਜੀਤ ਕੌਰ, ਸਿਕੰਦਰ ਮਾਨਵ, ਸ਼ਵਿੰਦਰ ਕੌਰ, ਡਾ ਜਸਵੀਰ ਸਿੰਘ ਗਰੇਵਾਲ ਅਤੇ ਕਰਮ ਅਬੋਹਰ ਨੇ ਸਮੂਲੀਅਤ ਕੀਤੀ। ਡਾ ਰਮੇਸ਼ ਬਾਲੀ ਕਿਸੇ ਤਕਨੀਕੀ ਖਰਾਬੀ ਕਾਰਨ ਪ੍ਰੋਗਰਾਮ ਵਿੱਚ ਹਿੱਸਾ ਨਹੀਂ ਲੈ ਸਕੇ। ਪ੍ਰੋਗਰਾਮ ਦਾ ਆਗਾਜ਼ ਸੰਚਾਲਕ ਮਹਿੰਦਰ ਸੂਦ ਵਿਰਕ ਨੇ ਸ਼ਾਨਦਾਰ ਅੰਦਾਜ਼ ਵਿੱਚ ਆਪਣੀ ਮੌਲਿਕ ਕਵਿਤਾ “ਰੂਹਾਂ ਦੇ ਬੋਲ” ਦੇ ਨਾਲ ਕੀਤਾ। ਫਿਰ ਸਰਬਜੀਤ ਕੌਰ ਅਤੇ ਸ਼ਵਿੰਦਰ ਕੌਰ ਨੇ ਕਵਿਤਾਵਾਂ ਸੁਣਾ ਕੇ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਸਿਕੰਦਰ ਮਾਨਵ ਅਤੇ ਡਾ ਜਸਵੀਰ ਸਿੰਘ ਗਰੇਵਾਲ ਨੇ ਸੇਧ ਵਰਧਕ ਕਵਿਤਾਵਾਂ ਪੇਸ਼ ਕੀਤੀਆਂ। ਕਰਮ ਅਬੋਹਰ ਨੇ ਵੀ ਕਵਿਤਾਵਾਂ ਦੀ ਸਾਂਝ ਪਾਈ। ਪ੍ਰੋਗਰਾਮ ਪ੍ਰਬੰਧਕ ਇਕਬਾਲ ਸਿੰਘ ਸਹੋਤਾ ਅਤੇ ਸੰਸਥਾਪਕ ਮਾਨ ਸਿੰਘ ਸੁਥਾਰ ਤੇ ਚੇਅਰਮੈਨ ਮੈਡਮ ਸੀਯਾ ਭਾਰਤੀ ਜੀ ਨੇ ਕਵੀ ਦਰਬਾਰ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਦਾ ਐਲਾਨ ਕੀਤਾ। ਅਖੀਰ ਸੰਚਾਲਕ ਸੂਦ ਵਿਰਕ ਨੇ ਆਪਣੀ ਮੌਲਿਕ ਕਵਿਤਾ “ਅੱਲ੍ਹੜ ਉਮਰ” ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ।
