ਸਥਾਨਕ ਖਬਰ

ਲਾਇਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਹੋਇਆ 93ਵਾਂ ਮਾਸਿਕ ਰਾਸ਼ਨ ਵੰਡ ਸਮਾਰੋਹ

* ਐਸਪੀ ਮਾਧਵੀ ਸ਼ਰਮਾ ਨੇ ਕਰਵਾਈ ਰਸਮੀ ਤੌਰ ’ਤੇ ਸ਼ੁਰੂਆਤ * ਗੈਸਟ ਆਫ ਆਨਰ ਲਾਇਨ ਰਾਜੀਵ ਖੋਸਲਾ ਨੇ ਕੀਤੀ ਸ਼ਲਾਘਾ

ਫਗਵਾੜਾ 6 ਫਰਵਰੀ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)           ਹਿਊਮਨ ਰਾਈਟਸ ਕੌਂਸਲ ਦੇ ਸੂਬਾ ਸਕੱਤਰ ਅਤੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਨੇ ਬਾਬਾ ਬਾਲਕ ਨਾਥ ਸੇਵਾ ਸੰਮਤੀ ਫਗਵਾੜਾ ਦੇ ਸਹਿਯੋਗ ਨਾਲ ਕੰਗ ਐਂਟਰਪ੍ਰਾਈਜ਼ਿਜ਼, ਸੈਂਟਰਲ ਟਾਊਨ ਫਗਵਾੜਾ ਵਿਖੇ 93ਵੇਂ ਮਾਸਿਕ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਕੀਤਾ। ਜਿਸਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪਹੁੰਚੇ ਐਸਪੀ ਫਗਵਾੜਾ ਮਾਧਵੀ ਸ਼ਰਮਾ ਵਲੋਂ ਕਰਵਾਈ ਗਈ। ਉਹਨਾਂ ਨੇ 20 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਦਿਆਂ ਕਿਹਾ ਕਿ ਜਿਸ ਸਮਾਜ ਵਿੱਚ ਅਸੀਂ ਰਹਿੰਦੇ ਹਾਂ ਉਹ ਵੀ ਸਾਡਾ ਪਰਿਵਾਰ ਹੈ। ਲੋੜਵੰਦ ਪਰਿਵਾਰਾਂ ਦੇ ਦਰਦ ਅਤੇ ਦੁੱਖਾਂ ਨੂੰ ਸਾਂਝਾ ਕਰਨਾ ਸਾਡਾ ਸਮਾਜਿਕ ਫਰਜ਼ ਹੈ। ਗੈਸਟ ਆਫ ਆਨਰ ਵਜੋਂ ਡਿਸਟ੍ਰਿਕਟ 321-ਡੀ ਦੇ ਡਿਸਟ੍ਰਿਕਟ ਵਾਈਸ ਗਵਰਨਰ-2 ਲਾਇਨ ਰਾਜੀਵ ਖੋਸਲਾ, ਲਾਇਨ ਇੰਟਰਨੈਸ਼ਨਲ 321-ਡੀ ਦੇ ਮਲਟੀਪਲ ਚੇਅਰਮੈਨ (ਫੂਡ ਫਾਰ ਹੰਗਰ) ਲਾਇਨ ਦਵਿੰਦਰਪਾਲ ਅਰੋੜਾ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਬਾਬਾ ਬਾਲਕ ਨਾਥ ਸੇਵਾ ਸੰਮਤੀ ਦੇ ਸਰਪ੍ਰਸਤ ਧਰਮਪਾਲ ਨਿਸ਼ਚਲ, ਸਰਪ੍ਰਸਤ ਐਸ.ਪੀ. ਬਸਰਾ, ਸਮਾਜ ਸੇਵਿਕਾ ਚੰਚਲ ਸੇਠ, ਸ਼ਿਵ ਸੈਨਾ ਅਖੰਡ ਭਾਰਤ ਦੇ ਰਾਸ਼ਟਰੀ ਪ੍ਰਧਾਨ ਅਜੇ ਮਹਿਤਾ ਅਤੇ ਪੰਜਾਬ ਪ੍ਰਦੇਸ਼ ਧਾਰਮਿਕ ਕਮੇਟੀ ਦੇ ਪ੍ਰਧਾਨ ਮਨੀਸ਼ ਕਨੌਜੀਆ ਮੌਜੂਦ ਸਨ। ਲਾਇਨ ਰਾਜੀਵ ਖੋਸਲਾ ਨੇ ਲਾਇਨ ਗੁਰਦੀਪ ਸਿੰਘ ਕੰਗ ਦੇ ਸੇਵਾ ਕਾਰਜਾਂ ਨੂੰ ਸ਼ਲਾਘਾਯੋਗ ਅਤੇ ਦੂਜਿਆਂ ਲਈ ਪ੍ਰੇਰਨਾਦਾਇਕ ਦੱਸਿਆ। ਮਲਟੀਪਲ ਚੇਅਰਮੈਨ ਲਾਇਨ ਦਵਿੰਦਰਪਾਲ ਅਰੋੜਾ ਨੇ ਕਿਹਾ ਕਿ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣਾ ਇੱਕ ਮਹਾਨ ਪਰਉਪਕਾਰ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਵਿੱਚ ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਸ਼ਾਨ ਵਧਾਉਣ ਲਈ ਲਾਇਨ ਗੁਰਦੀਪ ਸਿੰਘ ਕੰਗ ਵਧਾਈ ਦੇ ਹੱਕਦਾਰ ਹਨ। ਧਰਮਪਾਲ ਨਿਸ਼ਚਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਜਿਹੇ ਨੇਕ ਕੰਮ ਕਰਦੇ ਰਹਿਣਾ ਚਾਹੀਦਾ ਹੈ। ਲਾਇਨ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਬਾਬਾ ਬਾਲਕ ਨਾਥ ਸੇਵਾ ਸੰਮਤੀ ਅਤੇ ਐਨ.ਆਰ.ਆਈ. ਰਾਣਾ ਕੁਲਥਮੀਆ ਦੇ ਸਹਿਯੋਗ ਨਾਲ ਹਰ ਮਹੀਨੇ ਇਸ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਕਰਦੇ ਹਨ। ਮੁੱਖ ਮਹਿਮਾਨਾਂ ਅਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਟੇਜ ਦਾ ਸੰਚਾਲਨ ਲਾਇਨ ਸੁਸ਼ੀਲ ਸ਼ਰਮਾ ਨੇ ਬਾਖੂਬੀ ਕੀਤਾ। ਇਸ ਮੌਕੇ ਲਾਇਨ ਲੇਡੀ ਰਜਨੀ ਖੋਸਲਾ, ਸਮਾਜ ਸੇਵੀ ਸਤੀਸ਼ ਬੱਗਾ, ਲਾਇਨ ਦਿਨੇਸ਼ ਖਰਬੰਦਾ, ਲਾਇਨ ਸੁਮਿਤ ਭੰਡਾਰੀ, ਲਾਇਨ ਤਜਿੰਦਰ ਬਾਵਾ, ਲਾਇਨ ਆਸ਼ੂ ਮਾਰਕੰਡਾ, ਲਾਇਨ ਗੁਲਸ਼ਨ ਮਨਚੰਦਾ, ਅਮਰਜੀਤ ਸਿੰਘ ਬਘਾਣਾ, ਨੰਦ ਸੋਨੀ, ਲਾਇਨ ਵਰੁਣ ਵਧਵਾ, ਆਸ਼ੂ ਕਰਵਲ, ਲਾਇਨ ਪੰਕਜ ਚੱਢਾ, ਸੁਰਜੀਤ ਸਿੰਘ ਕੰਗ, ਪੰਡਤ ਮੁਕੇਸ਼ ਸ਼ਰਮਾ, ਵੀ.ਪੀ. ਸਿੰਘ ਅਰੋੜਾ, ਵਾਸੂਦੇਵ ਗੁਪਤਾ, ਲਾਇਨ ਸੰਜੀਵ ਲਾਂਬਾ, ਲਾਇਨ ਵਿਪਨ ਸ਼ਰਮਾ, ਦੀਪਕ ਬਹਿਲ, ਹੈਪੀ ਮੱਲ੍ਹਣ, ਸ਼ਾਮ ਸੁੰਦਰ, ਵਿਨੇ ਕੁਮਾਰ ਬਿੱਟੂ, ਸਤਵਿੰਦਰ ਸਿੰਘ ਭਮਰਾ, ਕਰਨ ਅਗਰਵਾਲ, ਜਤਿੰਦਰ ਸਹਿਦੇਵ ਆਦਿ ਹਾਜਰ ਸਨ।
ਤਸਵੀਰ ਕੈਪਸ਼ਨ- (ਉੱਪਰ) ਰਾਸ਼ਨ ਵੰਡਦੇ ਹੋਏ ਪਤਵੰਤੇ ਅਤੇ (ਹੇਠਾਂ) ਐਸਪੀ ਮਾਧਵੀ ਸ਼ਰਮਾ ਦਾ ਸਨਮਾਨ ਕਰਦੇ ਹੋਏ ਲਾਇਨ ਗੁਰਦੀਪ ਸਿੰਘ ਕੰਗ ਦੇ ਨਾਲ ਧਰਮਪਾਲ ਨਿਸ਼ਚਲ ਅਤੇ ਹੋਰ।

Related Articles

Leave a Reply

Your email address will not be published. Required fields are marked *

Back to top button