ਸਥਾਨਕ ਖਬਰ

ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਨੇ 2 ਪ੍ਰੋਜੈਕਟਾਂ ਦੇ ਨਾਲ ਕੀਤੀ ਨਵੇਂ ਲਾਇਨਿਸਟਿਕ ਵਰ੍ਹੇ ਦੀ ਸ਼ੁਰੂਆਤ

ਲੋੜਵੰਦਾਂ ਨੂੰ ਰਾਸ਼ਨ ਦੀ ਕੀਤੀ ਵੰਡ, ਸਿਵਲ ਹਸਪਤਾਲ ‘ਚ 8 ਡਾਕਟਰਾਂ ਨੂੰ ਕੀਤਾ ਸਨਮਾਨਤ

ਫਗਵਾੜਾ 2 ਜੁਲਾਈ (ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ )         ਲਾਇਨਜ ਇੰਟਰਨੈਸ਼ਨਲ 321-ਡੀ ਦੀ ਇਲੈਵਨ ਸਟਾਰ ਸਪੈਸ਼ਲ ਸਟੇਟਸ ਮਾਡਲ ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਵਲੋਂ ਕਲੱਬ ਦੇ ਪ੍ਰਧਾਨ ਲਾਇਨ ਪ੍ਰਦੀਪ ਸਿੰਘ ਦੀ ਅਗਵਾਈ ਹੇਠ ਲਾਇਨਿਸਟਿਕ ਸਾਲ 2026-27 ਦੀ ਸ਼ੁਰੂਆਤ 2 ਪ੍ਰੋਜੈਕਟਾਂ ਨੂੰ ਸਰਫਲਤਾ ਪੂਰਵਕ ਨੇਪਰੇ ਚਾੜ੍ਹ ਕੇ ਕੀਤੀ। ਕਲੱਬ ਪ੍ਰਧਾਨ ਲਾਇਨ ਪ੍ਰਦੀਪ ਸਿੰਘ ਅਤੇ ਲਾਇਨ ਸੁਸ਼ੀਲ ਸ਼ਰਮਾ ਪ੍ਰੋਜੈਕਟ ਚੇਅਰਮੈਨ ਨੇ ਦੱਸਿਆ ਕਿ ਰਾਸ਼ਟਰੀ ਡਾਕਟਰ ਦਿਵਸ ਮੌਕੇ ਸਿਵਲ ਹਸਪਤਾਲ ਫਗਵਾੜਾ ਵਿਖੇ 8 ਡਾਕਟਰਾਂ ਨੂੰ ਸਨਮਾਨਤ ਕਰਕੇ ਹੌਸਲਾ ਅਫਜਾਈ ਕੀਤੀ ਗਈ। ਸਨਮਾਨ ਡਾਕਟਰਾਂ ਵਿੱਚ ਐਸ.ਐਮ.ਓ. ਡਾ. ਸਿਮਰਦੀਪ ਕੌਰ ਤੋਂ ਇਲਾਵਾ ਡਾ. ਦਰਸ਼ਨ ਬੱਧਣ, ਡਾ. ਕਸ਼ਿਸ਼ ਢੀਂਗਰਾ, ਡਾ. ਆਸ਼ੂ, ਡਾ. ਨਿਖਿਲ ਸਿੰਘ, ਡਾ. ਸਰੂਚੀ ਮੰਗਲ, ਡਾ. ਅੰਜਨਾ ਅਰੋੜਾ ਅਤੇ ਡਾ. ਸੁਮਨਦੀਪ ਪਰਮਾਰ ਸ਼ਾਮਲ ਸਨ। ਇਸੇ ਦੌਰਾਨ ਸਮਾਜ ਸੇਵਕ ਡਾ. ਰਮਨ ਸ਼ਰਮਾ ਨੂੰ ਵੀ ਉਹਨਾਂ ਦੀਆਂ ਸਮਾਜ ਪ੍ਰਤੀ ਅਣਥਕ ਸੇਵਾਵਾਂ ਨੂੰ ਦੇਖਦੇ ਹੋਏ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇ ਨਾਲ ਨਵਾਜਿਆ ਗਿਆ। ਲਾਇਨ ਪ੍ਰਦੀਪ ਸਿੰਘ ਅਤੇ ਲਾਇਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਡਾਕਟਰਾਂ ਦਾ ਸਮਾਜ ਨੂੰ ਤੰਦਰੁਸਤ ਰੱਖਣ ਵਿੱਚ ਬਹੁਤ ਅਹਿਮ ਯੋਗਦਾਨ ਹੈ। ਖਾਸ ਤੌਰ ਤੇ ਸਰਕਾਰੀ ਡਾਕਟਰ ਕਿਸੇ ਵੀ ਐਮਰਜੇਂਸੀ ਸਮੇਂ 24 ਘੰਟੇ ਆਪਣੀ ਡਿਊਟੀ ਪ੍ਰਤੀ ਸਮਰਪਿਤ ਰਹਿੰਦੇ ਹਨ। ਜਿਹਨਾਂ ਦੀ ਹੌਸਲਾ ਅਫਜਾਈ ਕਰਕੇ ਕਲੱਬ ਨੂੰ ਮਾਣ ਮਹਿੂਸਸ ਹੋਇਆ ਹੈ। ਉਹਨਾਂ ਦੱਸਿਆ ਕਿ ਕਲੱਬ ਦੇ ਸਥਾਈ ਪ੍ਰੋਜੈਕਟ ਫੂਡ ਫਾਰ ਹੰਗਰ ਤਹਿਤ ਪ੍ਰੋਜੈਕਟ ਚੇਅਰਮੈਨ ਲਾਇਨ ਰਵੀ ਮੰਗਲ ਦੀ ਦੇਖਰੇਖ ਹੇਠ 15 ਲੋੜਵੰਦਾਂ ਨੂੰ ਰਾਸ਼ਨ ਦੀ ਵੰਡ ਵੀ ਕੀਤੀ ਗਈ। ਮੰਚ ਦਾ ਸੰਚਾਲਨ ਲਾਇਨ ਸੁਸ਼ੀਲ ਸ਼ਰਮਾ ਵਲੋਂ ਬਾਖੂਬੀ ਕੀਤਾ ਗਿਆ। ਕਲੱਬ ਪ੍ਰਧਾਨ ਲਾਇਨ ਪ੍ਰਦੀਪ ਸਿੰਘ ਨੇ ਦੋਵੇਂ ਪ੍ਰੋਜੈਕਟਾਂ ਨੂੰ ਸਫਲ ਬਨਾਉਣ ਵਿਚ ਸਹਿਯੋਗ ਲਈ ਸਮੂਹ ਕਲੱਬ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਭਰੋਸਾ ਦਿੱਤਾ ਕਿ ਇਸ ਲਾਇਨਿਸਟਿਕ ਵਰ੍ਹੇ ਵਿੱਚ ਜਿਆਦਾ ਤੋਂ ਜਿਆਦਾ ਪ੍ਰੋਜੈਕਟਾਂ ਨੂੰ ਅਮਲੀ ਰੂਪ ਦੇਣ ਦਾ ਯਤਨ ਕੀਤਾ ਜਾਵੇਗਾ। ਇਸ ਮੌਕੇ ਲਾਇਨ ਇੰਦਰਜੀਤ ਸਿੰਘ, ਲਾਇਨ ਬਲਵਿੰਦਰ ਸਿੰਘ, ਲਾਇਨ ਚਮਨ ਲਾਲ, ਲਾਇਨ ਸੁਰਿੰਦਰ ਰਾਏ, ਲਾਇਨ ਸੁਖਜੀਤ ਸਮਰਾ ਆਦਿ ਹਾਜਰ ਸਨ।
ਤਸਵੀਰ – ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਵਲੋਂ ਲਾਇਨਿਸਟਿਕ ਵਰ੍ਹੇ ਦੇ ਪਹਿਲੇ 2 ਪ੍ਰੋਜੈਕਟਾਂ ਨੂੰ ਅਮਲੀ ਰੂਪ ਦੇਣ ਸਮੇਂ ਕਲੱਬ ਪ੍ਰਧਾਨ ਲਾਇਨ ਪ੍ਰਦੀਪ ਸਿੰਘ, ਪ੍ਰੋਜੈਕਟ ਡਾਇਰੈਕਟਰ ਲਾਇਨ ਸੁਸ਼ੀਲ ਸ਼ਰਮਾ ਤੇ ਲਾਇਨ ਰਵੀ ਮੰਗਲ ਪ੍ਰੋਜੈਕਟ ਡਾਇਰੈਕਟਰ ਆਦਿ।

Related Articles

Leave a Reply

Your email address will not be published. Required fields are marked *

Back to top button