ਸਥਾਨਕ ਖਬਰ

ਲਾਇਨਜ਼ ਕਲੱਬ ਫਗਵਾੜਾ ਵਿਸ਼ਵਾਸ ਵਲੋਂ ਲਾਇਨਸਟਿਕ ਵਰ੍ਹੇ ਦੌਰਾਨ ਲਗਾਏ ਜਾਣਗੇ 11 ਹਜਾਰ ਬੂਟੇ – ਲਾਇਨ ਸੁਸ਼ੀਲ ਸ਼ਰਮਾ

ਲਾਇਨਜ ਪ੍ਰਧਾਨ ਪ੍ਰਦੀਪ ਸਿੰਘ ਦੀ ਅਗਵਾਈ ਹੇਠ ਆਰੰਭੀ ਮੁਹਿਮ

ਫਗਵਾੜਾ 14 ਜੁਲਾਈ (ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ )        ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਇਲੈਵਨ ਸਟਾਰ ਸਪੈਸ਼ਲ ਸਟੇਟਸ ਮਾਡਲ ਲਾਇਨਜ਼ ਕਲੱਬ ਫਗਵਾੜਾ ਵਿਸ਼ਵਾਸ ਵੱਲੋਂ ਚੱਠਾ ਫਾਰਮ ਹਦੀਆਬਾਦ ਵਿਖੇ ਬੂਟੇ ਲਗਾ ਕੇ ਇਸ ਸਾਲ ਦੇ ਬਰਸਾਤੀ ਮੌਸਮ ‘ਚ ਦਰਖ਼ਤ ਲਗਾਉਣ ਦੀ ਮੁਹਿਮ ਆਰੰਭੀ ਗਈ। ਜਾਣਕਾਰੀ ਦਿੰਦੇ ਹੋਏ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਸੁਸ਼ੀਲ ਸ਼ਰਮਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਡਾਇਰੈਕਟਰ ਲਾਇਨਸਟਿਕ ਵਰ੍ਹੇ ਦੇ ਪ੍ਰਧਾਨ ਲਾਇਨ ਪ੍ਰਦੀਪ ਸਿੰਘ ਸਨ। ਜਿਹਨਾਂ ਦੇ ਆਪਣੇ ਪੁੱਤਰ ਦੇ ਜਨਮ ਦਿਨ ਮੌਕੇ ਇਸ ਪ੍ਰੋਜੈਕਟ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਹੈ। ਉਹਨਾਂ ਕਿਹਾ ਕਿ ਵੱਧ ਤੋਂ ਵੱਧ ਬੂਟੇ ਲਗਾਉਣਾ ਅੱਜ ਸਮੇਂ ਦੀ ਮੰਗ ਹੈ, ਤਾਂ ਜੋ ਅਸੀਂ ਗੰਧਲੇ ਹੋ ਰਹੇ ਵਾਤਾਵਰਣ ਨੂੰ ਸੁਰੱਖਿਅਤ ਬਣਾ ਕੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇੱਕ ਚੰਗਾ ਤੇ ਸਾਫ ਸੁਥਰਾ ਵਾਤਾਵਰਣ ਦੇ ਕੇ ਜਾਈਏ। ਉਹਨਾਂ ਹਰੇਕ ਨਾਗਰਿਕ ਨੂੰ ਬੂਟੇ ਲਗਾਉਣ ਦੀ ਮੁਹਿਮ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਕਲੱਬ ਪ੍ਰਧਾਨ ਲਾਇਨ ਪ੍ਰਦੀਪ ਸਿੰਘ ਨੇ ਦੱਸਿਆ ਕਿ ਇਸ ਵਰ੍ਹੇ ਉਹਨਾਂ ਦੀ ਟੀਮ ਵਲੋਂ 11 ਹਜਾਰ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਜਿਸ ਨੂੰ ਇਸੇ ਬਰਸਾਤੀ ਮੌਸਮ ਦੌਰਾਨ ਪੂਰਾ ਕਰ ਲਿਆ ਜਾਵੇਗਾ। ਸਮੂਹ ਕਲੱਬ ਮੈਂਬਰਾਂ ਨੇ ਕਿਹਾ ਕਿ ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਟੀਚੇ ਨੂੰ ਮਿੱਥੇ ਸਮੇਂ ਤੋਂ ਹਮੇਸ਼ਾ ਪਹਿਲਾਂ ਪੂਰਾ ਕਰਦੀ ਹੈ। ਇਸ ਵਾਰ ਵੀ ਬਹੁਤ ਜਲਦੀ 11 ਹਜਾਰ ਬੂਟੇ ਲਗਾਉਣ ਦਾ ਟੀਚਾ ਹਾਸਲ ਕਰਨਗੇ। ਉਹਨਾਂ ਲਾਇਨ ਪ੍ਰਦੀਪ ਸਿੰਘ ਨੂੰ ਪੁੱਤਰ ਦੇ ਜਨਮ ਦਿਨ ਦੀਆਂ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਕਲੱਬ ਦੇ ਹਰੇਕ ਮੈਂਬਰ ਵਲੋਂ ਆਪਣੀਆਂ ਖੁਸ਼ੀਆਂ ਦੇ ਮੌਕੇ ਬੂਟੇ ਲਗਾ ਕੇ ਮਨਾਏ ਜਾਣਗੇ। ਇਸ ਮੌਕੇ ਕਲੱਬ ਦੇ ਖਜਾਨਚੀ ਲਾਇਨ ਇੰਦਰਜੀਤ ਸਿੰਘ, ਲਾਇਨ ਬਲਵਿੰਦਰ ਸਿੰਘ ਤੋਂ ਇਲਾਵਾ ਹੋਰ ਕਲੱਬ ਮੈਂਬਰ ਵੀ ਹਾਜਰ ਸਨ।
ਤਸਵੀਰ ਕੈਪਸ਼ਨ- ਚੱਠਾ ਫਾਰਮ ਵਿਖੇ ਬੂਟੇ ਲਗਾਉਣ ਦੀ ਮੁਹਿਮ ਦੀ ਆਰੰਭਤਾ ਕਰਦੇ ਹੋਏ ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਦੇ ਅਹੁਦੇਦਾਰ ਤੇ ਮੈਂਬਰ।

Related Articles

Leave a Reply

Your email address will not be published. Required fields are marked *

Back to top button