ਸਥਾਨਕ ਖਬਰ
ਲਾਇਨਜ਼ ਕਲੱਬ ਫਗਵਾੜਾ ਵਿਸ਼ਵਾਸ ਨੇ ਝੁੱਗੀ ਬਸਤੀ ਹੁਸ਼ਿਆਰਪੁਰ ਰੋਡ ਵਿਖੇ ਬੱਚਿਆਂ ਨਾਲ ਮਨਾਇਆ ਸੁਤੰਤਰਤਾ ਦਿਵਸ
ਤਿਰੰਗੇ ਝੰਡੇ, ਮਿਠਾਈ, ਬਿਸਕੁਟ, ਫਰੂਟ ਦੀ ਕੀਤੀ ਵੰਡ * ਕੌਮੀ ਤਿਰੰਗਾ ਦੇਸ਼ ਦੀ ਆਨ-ਬਾਨ-ਸ਼ਾਨ ਹੈ - ਲਾਇਨ ਸੁਸ਼ੀਲ ਸ਼ਰਮਾ
ਫਗਵਾੜਾ 17 ਅਗਸਤ (ਸੁਸ਼ੀਲ ਸ਼ਰਮਾ,/ਨਵੋਦਿਤ ਸ਼ਰਮਾ ) ਲਾਇਨ ਇੰਟਰਨੈਸ਼ਨਲ 321-ਡੀ ਦੀ ਇਲੈਵਨ ਸਟਾਰ ਸਪੈਸ਼ਲ ਸਟੇਟਸ ਮਾਡਲ ਲਾਇਨਜ਼ ਕਲੱਬ ਫਗਵਾੜਾ ਵਿਸ਼ਵਾਸ ਵੱਲੋਂ ਦੇਸ਼ ਦੇ 80ਵਾਂ ਸੁਤੰਤਰਤਾ ਦਿਵਸ ਕਲੱਬ ਦੇ ਪ੍ਰਧਾਨ ਲਾਇਨ ਪ੍ਰਦੀਪ ਸਿੰਘ ਦੀ ਅਗਵਾਈ ਅਤੇ ਪ੍ਰੋਜੈਕਟ ਚੇਅਰਮੈਨ ਲਾਇਨ ਸੁਖਜੀਤ ਸਿੰਘ ਦੀ ਦੇਖਰੇਖ ਹੇਠ ਸਥਾਨਕ ਹੁਸ਼ਿਆਰਪੁਰ ਰੋਡ ਸਥਿਤ ਝੁੱਗੀ ਬਸਤੀ ਦੇ ਬੱਚਿਆਂ ਨਾਲ ਖੁਸ਼ੀ ਸਾਂਝੀ ਕਰਕੇ ਮਨਾਇਆ ਗਿਆ। ਇਸ ਦੌਰਾਨ ਕਲੱਬ ਵਲੋਂ ਬੱਚਿਆਂ ਨੂੰ ਛੋਟੇ-ਛੋਟੇ ਤਿਰੰਗੇ ਝੰਡੇ, ਮਿਠਾਈਆਂ, ਬਿਸਕੁਟ, ਫਲ ਤੇ ਹੋਰ ਖਾਣ-ਪੀਣ ਦੀ ਸਮੱਗਰੀ ਭੇਂਟ ਕੀਤੀ ਗਈ। ਸਮਾਗਮ ਦੌਰਾਨ ਰਿਜਨ ਚੇਅਰਮੈਨ (ਰਿਜਨ-10) ਲਾਇਨ ਅਸ਼ਵਨੀ ਸ਼ਰਮਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਹਨਾਂ ਨੇ ਸਮੂਹ ਹਾਜਰੀਨ ਨੂੰ ਆਜਾਦੀ ਦਿਵਸ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਹਜਾਰਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਕਾ ਪ੍ਰਾਪਤ ਹੋਈ ਇਸ ਆਜਾਦੀ ਤੇ ਮਾਣ ਕਰਦਿਆਂ ਸਾਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਜੋਨ ਚੇਅਰਮੈਨ ਲਾਇਨ ਇੰਦਰਜੀਤ ਸਿੰਘ ਨੇ ਝੁੱਗੀ ਬਸਤੀ ਦੇ ਬੱਚਿਆਂ ਨਾਲ ਆਜਾਦੀ ਦਿਵਸ ਮਨਾਉਣ ਸਬੰਧੀ ਕਲੱਬ ਦੇ ਉਪਰਾਲੇ ਦੀ ਖਾਸ ਤੌਰ ਤੇ ਸ਼ਲਾਘਾ ਕੀਤੀ। ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਸਮਾਜ ਦੇ ਕਿਸੇ ਵੀ ਵਰਗ ਨੂੰ ਆਜਾਦੀ ਦੀ ਖੁਸ਼ੀ ਤੋਂ ਵਾਂਝੇ ਨਹੀਂ ਰੱਖਿਆ ਜਾਣਾ ਚਾਹੀਦਾ। ਸਾਡਾ ਫਰਜ਼ ਹੈ ਕਿ ਹਰੇਕ ਬੱਚੇ ਤੱਕ ਇਹ ਸੁਨੇਹਾ ਪਹੁੰਚੇ ਕਿ ਸਾਡਾ ਕੌਮੀ ਤਿਰੰਗਾ ਝੰਡਾ ਸਾਡੀ ਆਨ-ਬਾਨ-ਸ਼ਾਨ ਹੈ। ਬੱਚਿਆਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ ਲਈ ਇਹ ਉਪਰਾਲਾ ਸ਼ਲਾਘਾਯੋਗ ਹੈ। ਜਿਸ ਦੇ ਲਈ ਕਲੱਬ ਪ੍ਰਧਾਨ ਲਾਇਨ ਪ੍ਰਦੀਪ ਸਿੰਘ ਤੇ ਉਹਨਾਂ ਦੀ ਟੀਮ ਵਧਾਈ ਦੀ ਪਾਤਰ ਹੈ। ਹਾਜਰ ਬੱਚਿਆਂ ਅਤੇ ਕਲੱਬ ਮੈਂਬਰਾਂ ਨੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਵੀ ਬੁਲੰਦ ਕੀਤੇ। ਇਸ ਮੌਕੇ ਲਾਇਨ ਰਵੀ ਮੰਗਲ, ਲਾਇਨ ਬਲਵਿੰਦਰ ਸਿੰਘ, ਲਾਇਨ ਹਰਮੇਸ਼ ਲਾਲ, ਲਾਇਨ ਬਹਾਦਰ ਸਿੰਘ ਬਾਸੀ ਆਦਿ ਹਾਜਰ ਸਨ।
ਤਸਵੀਰ – ਫਗਵਾੜਾ ਦੇ ਹੁਸ਼ਿਆਰਪੁਰ ਰੋਡ ਵਿਖੇ ਝੁੱਗੀ ਬਸਤੀ ਦੇ ਬੱਚਿਆਂ ਨਾਲ ਆਜਾਦੀ ਦਿਵਸ ਦੀ ਖੁਸ਼ੀ ਸਾਂਝੀ ਕਰਦੇ ਹੋਏ ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਦੇ ਅਹੁਦੇਦਾਰ ਤੇ ਮੈਂਬਰ।
ਤਸਵੀਰ – ਫਗਵਾੜਾ ਦੇ ਹੁਸ਼ਿਆਰਪੁਰ ਰੋਡ ਵਿਖੇ ਝੁੱਗੀ ਬਸਤੀ ਦੇ ਬੱਚਿਆਂ ਨਾਲ ਆਜਾਦੀ ਦਿਵਸ ਦੀ ਖੁਸ਼ੀ ਸਾਂਝੀ ਕਰਦੇ ਹੋਏ ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਦੇ ਅਹੁਦੇਦਾਰ ਤੇ ਮੈਂਬਰ।
