ਸਥਾਨਕ ਖਬਰ

ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਵਿੱਚ ਵੱਖ-ਵੱਖ ਟੈਸਟਾਂ ਲਈ ਦੋ ਨਵੀਆਂ ਮਸ਼ੀਨਾਂ ਲਗਾਈਆਂ ਗਈਆਂ

ਲੋਕ ਸਸਤੀਆਂ ਅਤੇ ਵਧੀਆ ਇਲਾਜ ਸਹੂਲਤਾਂ ਦਾ ਲਾਭ ਲੈਣ- ਪ੍ਰਦੀਪ ਧੀਮਾਨ

ਫਗਵਾੜਾ 9 ਜਨਵਰੀ (ਸੁਸ਼ੀਲ ਸ਼ਰਮਾ) ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਟਰੱਸਟ ਫਗਵਾੜਾ ਦੀ ਲੈਬ ਵਿੱਚ ਦੋ ਨਵੀਆਂ ਮਸ਼ੀਨਾਂ Erba EM-200, EL-90 ਬਾਇਓਕੈਮਿਸਟਰੀ ਪ੍ਰੋਫਾਈਲ ਲਈ ਅਤੇ ਮੈਗਲੂਮੀ-800 ਸਰੀਰ ਦੇ ਹਾਰਮੋਨਲ ਪ੍ਰੋਫਾਈਲ ਜਿਵੇਂ ਕਿ ਥਾਇਰਾਇਡ, ਵਿਟਾਮਿਨ ਡੀ,ਵਿਟਾਮਿਨ ਬੀ-12 ਲਈ ਤਿਆਰ ਕੀਤੀਆਂ ਗਈਆਂ ਹਨ ਅਤੇ ਜਣਨ ਟੈਸਟ ਦੀ ਸਹੂਲਤ ਲਈ ਸਥਾਪਿਤ ਕੀਤਾ ਗਿਆ ਹੈ। ਨਵੀਆਂ ਮਸ਼ੀਨਾਂ ਦਾ ਰਸਮੀ ਉਦਘਾਟਨ ਕਰਦਿਆਂ ਟਰੱਸਟ ਦੇ ਮੁਖੀ ਪ੍ਰਦੀਪ ਧੀਮਾਨ ਨੇ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਨਾਲ ਮਰੀਜ਼ਾਂ ਦੀ ਜਾਂਚ ਬਹੁਤ ਘੱਟ ਰੇਟਾਂ ‘ਤੇ ਕੀਤੀ ਜਾਵੇਗੀ | ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਟਰੱਸਟ ਹਸਪਤਾਲ ਵਿਖੇ ਉਪਲਬਧ ਸਸਤੇ ਅਤੇ ਮਿਆਰੀ ਇਲਾਜ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ ਬਖਸ਼ੀਸ਼ ਰਾਮ ਧੀਮਾਨ, ਜਸਪਾਲ ਸਿੰਘ ਲਾਲ,ਗੁਰਨਾਮ ਸਿੰਘ ਜੁਤਲਾ,ਰਜਿੰਦਰ ਸਿੰਘ ਰੂਪਰਾਏ,ਭੁਪਿੰਦਰ ਸਿੰਘ ਜੰਡੂ,ਇੰਦਰਜੀਤ ਸਿੰਘ ਮਠਾੜੂ, ਸੁਖਵਿੰਦਰ ਸਿੰਘ ਕੁੰਦੀ,ਅਮੋਲਕ ਸਿੰਘ ਝੀਤਾ ਤੋਂ ਇਲਾਵਾ ਡਾ. ਗੋਪਾਲ ਕੌਸ਼ਲ,ਡਾ.ਪਾਰੁਲ ਪਾਲ,ਜੋਤੀ,ਬਲਵਿੰਦਰ ਕੌਰ,ਵਿਕਰਮ ਰੂਪਰਾਏ ਅਤੇ ਬਲਵਿੰਦਰ ਸਿੰਘ ਰਤਨ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button