ਸਥਾਨਕ ਖਬਰ

ਜਨਤਾ ਸੇਵਾ ਸਮਿਤੀ ਰਜਿ ਫਗਵਾੜਾ ਵਲੋਂ 39ਵੇ ਵਰ੍ਹੇ ਚ ਪ੍ਰਵੇਸ਼ ਕਰਨ ਤੇ ਜਲ ਸੇਵਾ ਦਾ ਹੋਇਆ ਆਰੰਭ

ਜਨਤਾ ਸੇਵਾ ਸਮਿਤੀ ਰਜਿ ਫਗਵਾੜਾ ਵਲੋਂ 39ਵੇ ਵਰ੍ਹੇ ਚ ਪ੍ਰਵੇਸ਼ ਕਰਨ ਤੇ ਜਲ ਸੇਵਾ ਦਾ ਹੋਇਆ ਆਰੰਭ

ਫਗਵਾੜਾ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)) ਭਾਈ ਘਨ੍ਹਈਆ ਜੀ ਦੇ ਦਰਸਾਏ ਮਾਰਗ ਤੇ ਚਲਦਿਆਂ ਜਨਤਾ ਸੇਵਾ ਸਮਿਤੀ ਰਜਿ ਫਗਵਾੜਾ ਵਲੋਂ ਪਾਣੀ ਪਿਲਾਆਉਣ ਦੀ ਸੇਵਾ ਪਿਛਲੇ 38 ਸਾਲਾ ਤੋਂ ਨਿਰੰਤਰ ਜਾਰੀ ਹੈ ਅਤੇ ਹੁਣ ਇਸ ਦੇ 39ਵੇ ਵਰ੍ਹੇ ਚ ਪ੍ਰਵੇਸ਼ ਕਰਨ ਤੇ ਅੱਜ ਗਰਮੀ ਦੇ ਮੌਸਮ ਨੂੰ ਵੇਖਦਿਆ ਹੋਇਆ ਜੰਤਾ ਸੇਵਾ ਸਮਿਤੀ ਰਜਿ ਫਗਵਾੜਾ ਵਲੋਂ ਰੇਲਵੇ ਸਟੇਸ਼ਨ ਫਗਵਾੜਾ ਵਿਖੇ ਇਸ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ੍ਰੀ ਵਿਜੇ ਚੋਪੜਾ ( ਮੁੱਖ ਸੰਪਾਦਕ ਪੰਜਾਬ ਕੇਸਰੀ ਗਰੁੱਪ ) ਅਤੇ ਸ੍ਰੀ ਸੋਮ ਪ੍ਰਕਾਸ਼ ਕੈਂਥ (ਸਾਬਕਾ ਕੇਂਦਰੀ ਮੰਤਰੀ ਭਾਰਤ ਸਰਕਾਰ ) ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ( ਸਮਾਜ ਸੇਵਿਕਾ) ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਜਦਕਿ ਸ੍ਰੀ ਪਰਮਦੀਪ ਸਿੰਘ ਸੈਣੀ (ਸੀਨੀਅਰ ਡੀ ਸੀ ਐਮ) ਸ੍ਰੀ ਰਾਮ ਪਾਲ ਉੱਪਲ (ਮੇਅਰ ਨਗਰ ਨਿਗਮ ਫਗਵਾੜਾ ਉਚੇਚੇ ਤੌਰ ਤੇ ਸ਼ਾਮਿਲ ਹੋਏ ਇਸ ਮੌਕੇ ਪਰਮਦੀਪ ਸਿੰਘ ਸੈਣੀ (ਸੀਨੀਅਰ ਡੀ ਸੀ ਐਮ) ਨੇ ਸਮੂਚੇ ਫਗਵਾੜਾ ਰੇਲਵੇ ਸਟੇਸ਼ਨ ਦਾ ਦੌਰਾ ਕਰ ਸਟੇਸ਼ਨ ਵਿਖੇ ਆ ਰਹੀਆ ਕਮੀਆ ਘਾਟਾ ਬਾਰੇ ਜਾਣਕਾਰੀ ਹਾਸਿਲ ਕਰ ਜਲਦ ਉਸ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਇਸ ਮੌਕੇ
ਭੈਣ ਜੀ ਬੀ ਕੇ ਸੁਮਨ , ਅਰੁਣ ਖੋਸਲਾ, ਮਲਕੀਅਤ ਸਿੰਘ ਰਘਬੋਤਰਾ , ਬੀਬੀ ਸਰਬਜੀਤ ਕੌਰ ਸਾਬਕਾ ਕੋਸਲਰ , ਵਿਪਨ ਖੁਰਾਨਾ ਪ੍ਰਧਾਨ ਜੰਤਾ ਸੇਵਾ ਸਮਿਤੀ ਫਗਵਾੜਾ , ਜੁਗਲ ਕਿਸ਼ੋਰ ਚਾਨੰਨਾ , ਸੁਰਿੰਦਰ ਸੋਹੀ , ਬਲਦੇਵ ਕ੍ਰਿਸ਼ਨ ਕਾਲਾ, ਪ੍ਰੇਮ ਬੱਬਰ , ਮੁਕੇਸ਼ ਗਰੋਵਰ , ਦੀਪਕ , ਪ੍ਰਦੀਪ ਆਹੂਜਾ , ਸੰਜੂ ਚਾਹਲ , ਜਸਵਿੰਦਰ ਸਿੰਘ ਭਗਤਪੁਰਾ , ਰਣਜੀਤ ਪਾਬਲਾ , ਸੰਜੀਵ ਸ਼ਰਮਾ ਟੀਟੂੰ , ਗੁਰਜੀਤ ਸਿੰਘ ਵਾਲੀਆ , ਸ਼ਵਿੰਦਰ ਨਿਸ਼ਚਲ ਸੰਮੀ , ਡਾ ਰਮਨ , ਜੀਵਨ ਸੰਘਾ , ਪ੍ਰਵੀਨ ਕਨੋਜੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪੱਤਵੰਤੇ ਮੋਜੂਦ ਸਨ ਇਸ ਮੌਕੇ ਸਮਾਜ ਸੇਵਾ ਦੇ ਖੇਤਰ ਚ ਅਪਣੀਆ ਵੱਢਮੂਲੀਆ ਸੇਵਾਵਾਂ ਨਿਭਾ ਰਹੇ ਸ੍ਰੀ ਸਤੀਸ਼ ਬਤਰਾ ਨੂੰ ਭਾਈ ਘਨ੍ਹਈਆ ਜੀ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ

Related Articles

Leave a Reply

Your email address will not be published. Required fields are marked *

Back to top button