ਸਰਬ ਨੌਜਵਾਨ ਸਭਾ ਨੇ ਨਸ਼ਾਖੋਰੀ ਵਿਰੁੱਧ ਸਾਂਝ ਕੇਂਦਰ ਦੇ ਸਹਿਯੋਗ ਨਾਲ ਮਨਾਇਆ ਵਿਸ਼ਵ ਦਿਹਾੜਾ
ਨਸ਼ਾਖੋਰੀ ਖਿਲਾਫ ਇੱਕਜੁੱਟ ਹੋਈ ਸਾਰੀ ਦੁਨੀਆਂ - ਹਰਦੀਪ ਸਿੰਘ ਮਾਨ
ਫਗਵਾੜਾ 26 ਜੂਨ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਦੁਆਬੇ ਦੀ ਮੋਹਰੀ ਸਮਾਜ ਸੇਵੀ ਜੱਥੇਬੰਦੀ ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਅਤੇ ਯੁਵਕ ਸੇਵਾਵਾਂ ਕਲੱਬ ਭੁੱਲਾਰਾਈ ਵਲੋਂ ਸਾਂਝ ਕੇਂਦਰ ਫਗਵਾੜਾ ਦੇ ਸਹਿਯੋਗ ਨਾਲ ਨਸ਼ਾਖੋਰੀ ਵਿਰੁੱਧ ਵਿਸ਼ਵ ਦਿਹਾੜਾ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਸਥਾਨਕ ਸਿਵਲ ਹਸਪਤਾਲ ਫਗਵਾੜਾ ਵਿਖੇ ਮਨਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਐਸ.ਐਚ. ਓ. ਸਤਨਾਮਪੁਰਾ ਹਰਦੀਪ ਸਿੰਘ ਮਾਨ ਨੇ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਸਾਂਝ ਕੇਂਦਰ ਫਗਵਾੜਾ ਤੋਂ ਵਰਿੰਦਰ ਕੁਮਾਰ ਤੇ ਰਸ਼ਪਾਲ ਸਿੰਘ, ਰਾਜੇਸ਼ ਚੰਦਰ ਐਸ.ਐਮ.ਓ. ਅਤੇ ਡਾ: ਨਿਖਿਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਸਿਵਲ ਹਸਪਤਾਲ ਫਗਵਾੜਾ, ਸਮਾਜ ਸੇਵਕ ਮਦਨ ਲਾਲ ਕੋਰੋਟਾਨੀਆ ਤੇ ਸਰਬਰ ਗੁਲਾਮ ਸੱਬਾ ਸ਼ਾਮਲ ਹੋਏ। ਐਸ.ਐਚ.ਓ. ਸਤਨਾਮਪੁਰਾ ਨੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਸਮਾਜ ਵਿਚੋਂ ਨਸ਼ੇ ਖ਼ਤਮ ਕਰਨ ਲਈ ਪੂਰੇ ਯਤਨ ਕਰ ਰਿਹਾ ਹੈ ਅਤੇ ਇਸ ਸਬੰਧ ‘ਚ ਉਹਨਾ ਵਲੋਂ ਸਮਾਜ ਦੇ ਹਰ ਵਰਗ ਦੇ ਲੋਕਾਂ, ਸਮਾਜਿਕ, ਧਾਰਮਿਕ ਸੰਸਥਾਵਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਨਾ ਸਿਰਫ ਉਹਨਾ ਨਸ਼ਾ ਤਸਕਰਾਂ ਦਾ ਚਿਹਰਾ ਨੰਗਾ ਕਰੇਗਾ, ਜਿਹੜੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕ ਰਹੇ ਹਨ, ਸਗੋਂ ਉਹਨਾ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਵੀ ਤੱਤਪਰਤਾ ਨਾਲ ਕੰਮ ਕਰ ਰਿਹਾ ਹੈ। ਸਰਬਰ ਗੁਲਾਮ ਸੱਬਾ ਨੇ ਕਿਹਾ ਕਿ ਨਫ਼ਰਤ ਹਮੇਸ਼ਾ ਨਸ਼ੇ ਤੋਂ ਕਰਨੀ ਚਾਹੀਦੀ ਹੈ, ਨਸ਼ੇੜੀ ਵਿਆਕਤੀ ਤੋਂ ਨਹੀਂ। ਨਸ਼ਾ ਕਰਨ ਦੇ ਆਦੀ ਵਿਅਕਤੀ ਦੀ ਕਾਉਂਸਲਿੰਗ ਕਰਕੇ ਨਸ਼ਾ ਤਿਆਗ ਦੇਣ ਲਈ ਮਾਨਸਿਕ ਤੌਰ ਤੇ ਉਸਨੂੰ ਤਿਆਰ ਕਰਨ ਦਾ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਉਹ ਸਮਾਜ ‘ਚ ਇਕ ਵਧੀਆ ਤੇ ਤੰਦਰੁਸਤ ਨਸ਼ਾ ਰਹਿਤ ਜੀਵਨ ਜਿਉਂ ਸਕੇ। ਸਮਾਜ ਸੇਵਕ ਮਦਨ ਲਾਲ ਕੋਰੋਟਾਨੀਆ ਨੇ ਸਮਾਜ ਵਿੱਚ ਨਸ਼ੇ ਦੇ ਖ਼ਾਤਮੇ ਲਈ ਸਮੂਹਿਕ ਯਤਨ ਦੀ ਲੋੜ ਤੇ ਜੋਰ ਦਿੱਤਾ। ਉਹਨਾ ਆਪਣੇ ਵਿਸਥਾਰਤ ਭਾਸ਼ਨ ‘ਚ ਨਸ਼ਿਆਂ ਦੇ ਕਾਰਨਾਂ ਵਿੱਚ ਬੇਰੁਜ਼ਗਾਰੀ, ਅਨਪੜ੍ਹਤਾ, ਮਾਪਿਆਂ ਵਲੋਂ ਬੱਚਿਆਂ ਦੀ ਅਣਦੇਖੀ ਅਤੇ ਵੱਧ ਰਹੇ ਸੋਸ਼ਲ ਮੀਡੀਆ ਪ੍ਰਭਾਵ ਨੂੰ ਜਿੰਮੇਵਾਰ ਠਹਿਰਾਇਆ। ਵਰਿੰਦਰ ਕੁਮਾਰ ਇੰਚਾਰਜ ਸਾਂਝ ਕੇਂਦਰ ਨੇ ਕਿਹਾ ਕਿ ਸਮਾਜ ਵਿੱਚ ਮੁੱਢ ਕਦੀਮ ਤੋਂ ਨਸ਼ੇ ਹਨ, ਪਰ ਇਸ ਵੇਲੇ ਪੰਜਾਬੀ ਸਮਾਜ ਬੁਰੀ ਤਰ੍ਹਾਂ ਨਸ਼ਿਆਂ ਤੋਂ ਗ੍ਰਸਤ ਹੈ। ਰਾਜੇਸ਼ ਚੰਦਰ ਕਾਰਜਕਾਰੀ ਐਸ.ਐਮ.ਓ. ਨੇ ਕਿਹਾ ਕਿ ਨਸ਼ਾ ਇੱਕ ਬੀਮਾਰੀ ਹੈ ਅਤੇ ਇਸ ਤੋਂ ਛੁਟਕਾਰਾ ਪਾਉਣ ਲਈ ਦਵਾਈ ਦੀ ਤਾਂ ਲੋੜ ਹੈ ਹੀ, ਬਲਕਿ ਪਰਿਵਾਰ, ਸਮਾਜ ਦੀ ਵੀ ਨਸ਼ੱਈ ਵਲੋਂ ਨਸ਼ਾ ਛੱਡਾਉਣ ‘ਚ ਵਿਸ਼ੇਸ਼ ਭੂਮਿਕਾ ਹੈ। ਮੰਚ ਸੰਚਾਲਕ ਦੀ ਭੂਮਿਕਾ ਸਭਾ ਦੇ ਉਪ ਪ੍ਰਧਾਨ ਰਵਿੰਦਰ ਸਿੰਘ ਰਾਏ ਨੇ ਬਾਖ਼ੂਬੀ ਨਿਭਾਈ। ਸਭਾ ਵਲੋਂ ਪਤਵੰਤਿਆਂ ਨੂੰ ਸਨਮਾਨਤ ਵੀ ਕੀਤਾ ਗਿਆ। ਅਖੀਰ ਵਿਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਹਿਯੋਗ ਲਈ ਸਾਂਝ ਕੇਂਦਰ, ਸਿਵਲ ਹਸਪਤਾਲ ਅਤੇ ਸਮੂਹ ਮਹਿਮਾਨਾਂ ਅਤੇ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਜਗਜੀਤ ਸੇਠ ਮੈਨੇਜਰ, ਸਾਹਿਬਜੀਤ ਸਾਬੀ, ਮਨਦੀਪ ਬਾਸੀ, ਰਾਕੇਸ਼ ਕੋਛੜ, ਉਪ ਪ੍ਰਧਾਨ ਰਾਜ ਕੁਮਾਰ ਕਨੌਜੀਆ, ਨਰਿੰਦਰ ਸੈਣੀ, ਰਾਜ ਕੁਮਾਰ ਰਾਜਾ, ਗੁਰਦੀਪ ਸਿੰਘ ਤੁੱਲੀ, ਪਰਮਜੀਤ ਰਾਏ, ਜਸ਼ਨ ਮਹਿਰਾ, ਗੁਲਸ਼ਨ ਕਪੂਰ, ਮੌਲਾਨਾ ਨਸੀਮ ਅਹਿਮਦ ਕਾਸਮੀ, ਮੁਹੰਮਦ ਫ਼ਿਰੋਜ਼ ਸੈਫ਼ੀ, ਕਾਰੀ ਸੂਫ਼ੀਆਨ, ਅਮੀਰ ਸੈਫ਼ੀ, ਮੈਡਮ ਤਨੂੰ, ਮੈਡਮ ਸਪਨਾ ਸ਼ਾਰਦਾ, ਮੈਡਮ ਆਸ਼ੂ ਬੱਗਾ, ਮੈਡਮ ਗੁਰਜੀਤ ਕੌਰ, ਮੈਡਮ ਲਕਸ਼ਮੀ, ਅੰਜਲੀ, ਮਸਕੀਨ, ਮੁਸਕਾਨ, ਕਸ਼ਿਸ਼, ਅੰਜਲੀ, ਪ੍ਰੀਆ, ਦਿਲਜੋਤ, ਲਵਦੀਪ, ਜਸਦੀਪ, ਮਮਤਾ, ਜਸਲੀਨ, ਲਵਲੀਨ, ਗੁਰਪ੍ਰੀਤ ਆਦਿ ਹਾਜ਼ਰ ਸਨ।
ਤਸਵੀਰ ਸਮੇਤ।
