ਸਥਾਨਕ ਖਬਰ

ਸਫਾਈ ਅਪਨਾਓ, ਬਿਮਾਰੀ ਭਜਾਓ’ ਦੇ ਸੰਦੇਸ਼ ਤਹਿਤ ਨਹਿਰੂ ਨਗਰ ‘ਚ ਵੰਡੇ ਡਸਟਬਿਨ ਤੇ ਕਪੜੇ ਦੇ ਥੈਲੇ

ਸਫਾਈ ਅਪਨਾਓ, ਬਿਮਾਰੀ ਭਜਾਓ’ ਦੇ ਸੰਦੇਸ਼ ਤਹਿਤ ਨਹਿਰੂ ਨਗਰ ‘ਚ ਵੰਡੇ ਡਸਟਬਿਨ ਤੇ ਕਪੜੇ ਦੇ ਥੈਲੇ

ਫਗਵਾੜਾ 31 ਜੁਲਾਈ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ         ਨਹਿਰੂ ਨਗਰ ਵੈਲਫੇਅਰ ਸੁਸਾਇਟੀ ਵਲੋਂ ਸੁਸਾਇਟੀ ਦੇ ਸਰਪ੍ਰਸਤ ਟੀ.ਡੀ. ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਾਬਕਾ ਨਗਰ ਕੌਂਸਲ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ ਮੁਹੱਲਾ ਨਹਿਰੂ ਨਗਰ ‘ਚ ਡੋਰ-ਟੂ-ਡੋਰ 50 ਡਸਟਬਿਨ ਅਤੇ ਕਪੜੇ ਦੇ ਥੈਲੇ ਵੰਡੇ। ਇਸ ਦੌਰਾਨ ਫਗਵਾੜਾ ਨਗਰ ਨਿਗਮ ‘ਚ ਸਵੱਛ ਭਾਰਤ ਮਿਸ਼ਨ ਦੇ ਅੰਬੇਸਡਰ ਵਜੋਂ ਸੇਵਾ ਨਿਭਾ ਰਹੇ ਸੁਨੀਤਾ ਸ਼ਰਮਾ, ਪੂਜਾ ਸ਼ਰਮਾ ਅਤੇ ਆਸ਼ਾ ਨੇ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਮੁਹੱਲੇ ਦੇ ਵਸਨੀਕਾਂ ਨੂੰ ਆਲਾ-ਦੁਆਲਾ ਸਵੱਛ ਰੱਖਣ, ਗਿੱਲਾ ਤੇ ਸੁੱਕਾ ਕੂੜਾ ਵੱਖਰੇ ਡਸਟਬਿਨ ‘ਚ ਇਕੱਤਰ ਕਰਨ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਖਰੀਦਦਾਰੀ ਲਈ ਬਾਜਾਰ ਜਾਣ ਸਮੇਂ ਘਰੋਂ ਕਪੜੇ ਦੇ ਥੈਲੇ ਨਾਲ ਲੈ ਕੇ ਜਾਣ ਲਈ ਪ੍ਰੇਰਿਤ ਕੀਤਾ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਇਸ ਉਪਰਾਲੇ ਦਾ ਉਦੇਸ਼ ਮੁਹੱਲੇ ਦੇ ਵਸਨੀਕਾਂ ਨੂੰ ਸਫਾਈ ਅਪਨਾਓ, ਬਿਮਾਰੀ ਭਜਾਓ ਦਾ ਸੰਦੇਸ਼ ਦੇਣਾ ਸੀ। ਇਸ ਮੌਕੇ ਨਹਿਰੂ ਨਗਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਕੇਸ਼ ਸ਼ਰਮਾ, ਸਨੇਹ ਸ਼ਰਮਾ, ਸਰਬਜੀਤ ਕੌਰ, ਪੰਡਿਤ ਵਿਜੇ ਸ਼ਰਮਾ, ਗੁਰਜੀਤ ਸਿੰਘ ਘਟਾਉੜਾ, ਬਾਬਾ ਗੁਰਿੰਦਰ ਸਿੰਘ ਜੀ, ਮੋਹਨ ਲਾਲ ਤਨੇਜਾ, ਸੁਧੀਰ ਸ਼ਰਮਾ ਪ੍ਰਧਾਨ ਪੇ੍ਰਮ ਨਗਰ ਸੇਵਾ ਸੁਸਾਇਟੀ, ਮਨਦੀਪ ਸਿੰਘ ਸੈਹੰਬੀ, ਮਲਦੀਪ ਸਿੰਘ, ਗਗਨ ਸਿੰਘ ਆਦਿ ਹਾਜਰ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button