ਸਥਾਨਕ ਖਬਰ

ਫਗਵਾੜਾ ਪੱਤਰਕਾਰ ਸੰਗਠਨ ਰਜਿ.ਫਗਵਾੜਾ ਦੀ ਹੋਈ ਮਹੀਨਾਵਾਰ ਮੀਟਿੰਗ

ਸੰਗਠਨ ਦੇ ਅਹੁਦੇਦਾਰ ਤੇ ਮੈਂਬਰ ਪੱਤਰਕਾਰਾਂ ਨੂੰ ਵੰਡੇ ਗਏ ਆਈਕਾਰਡ

ਫਗਵਾੜਾ,1 ਅਗਸਤ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)  ) ਪੱਤਰਕਾਰ ਭਾਈਚਾਰੇ ਨੂੰ ਉਹਨਾਂ ਦੇ ਬਣਦੇ ਹੱਕ ਦਿਵਾਉਣ ਲਈ ਹੌਂਦ ਚ ਆਈ ਫਗਵਾੜਾ ਪੱਤਰਕਾਰ ਸੰਗਠਨ ਰਜਿ.ਫਗਵਾੜਾ ਦੀ ਇੱਕ ਵਿਸ਼ੇਸ਼ ਮਹੀਨਾਵਾਰ ਬੈਠਕ ਸੰਗਠਨ ਦੇ ਪ੍ਰਧਾਨ ਡਾਕਟਰ ਰਮਨ ਸ਼ਰਮਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਜਿਸ ਵਿੱਚ ਸੀਨੀਅਰ ਮੀਤ ਪ੍ਰਧਾਨ ਮੋਹਿਤ ਸ਼ਰਮਾ, ਜਨਰਲ ਸਕੱਤਰ ਸੁਸ਼ੀਲ ਸ਼ਰਮਾ, ਮੀਤ ਪ੍ਰਧਾਨ ਕੁਲਦੀਪ ਸਿੰਘ ਨੂਰ, ਕੈਸ਼ੀਅਰ ਜੀਵਨ ਸੰਘਾ, ਚੇਅਰਮੈਨ ਡਾਕਟਰ ਜਸਵੰਤ ਸਿੰਘ ਗਿੱਲ , ਜੁਆਇੰਟ ਸਕੱਤਰ ਕਮਲਦੀਪ ਸਿੰਘ, ਐਗਜ਼ੀਕਿਊਟਿਵ ਮੈਂਬਰ ਜਸਵਿੰਦਰ ਸਿੰਘ ਭਗਤਪੁਰਾਂ ਅਤੇ ਐਗਜ਼ੀਕਿਊਟਿਵ ਮੈਂਬਰ ਦਵਿੰਦਰ ਸ਼ਰਮਾ ਆਦਿ ਨੇ ਸ਼ਿਰਕਤ ਕੀਤੀ ਇਸ ਮੌਕੇ ਸੰਗਠਨ ਵਲੋਂ ਕੀਤੇ ਗਏ ਪ੍ਰੋਜੈਕਟਾਂ ਚ ਬੇਹਤਰੀਨ ਕਾਰਗੁਜ਼ਾਰੀ ਕਰਨ ਵਾਲੇ ਪੱਤਰਕਾਰ ਜੀਵਨ ਸੰਘਾ ਅਤੇ ਪੱਤਰਕਾਰ ਕਮਲਦੀਪ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਗਠਨ ਦੇ ਪ੍ਰਧਾਨ ਡਾਕਟਰ ਰਮਨ ਸ਼ਰਮਾ ਨੇ ਆਖਿਆ ਕਿ ਬੇਸ਼ੱਕ ਦੇਸ਼ ਦੇ ਅੰਦਰ ਪ੍ਰੈਸ ਨੂੰ ਲੋਕਤੰਤਰ ਦਾ ਚੋਥਾ ਥੰਮ ਵਜੋਂ ਜਾਣਿਆ ਜਾਂਦਾ ਹੈ ਪ੍ਰੰਤੂ ਇਸ ਕਿੱਤੇ ਨੂੰ ਕੁੱਝ ਕੁ ਪੀਲੀ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਵਲੋਂ ਐਨਾ ਕੁ ਪਿੱਛੇ ਸੁੱਟ ਦਿੱਤਾ ਗਿਆ ਹੈ ਕਿ ਇਸ ਕਿੱਤੇ ਨਾਲ ਜੁੜੇ ਸਾਫ਼ ਸ਼ਵੀ ਦੇ ਪੱਤਰਕਾਰਾਂ ਨੂੰ ਵੀ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾ ਰਿਹਾ ਹੈ ਜਦਕਿ ਪਹਿਲਾ ਪੱਤਰਕਾਰ ਆਪਣੇ ਅੱਗੇ ਪ੍ਰੈਸ ਜਾਂ ਪੱਤਰਕਾਰ ਸ਼ਬਦ ਲਗਾਕੇ ਮਾਣ ਮਹਿਸੂਸ ਕਰਦੇ ਸਨ  ਡਾਕਟਰ ਰਮਨ ਸ਼ਰਮਾ ਨੇ ਅੱਗੇ ਕਿਹਾ ਕਿ ਕਾਰਾਂ-ਗੱਡੀਆਂ ਤੇ ਪ੍ਰੈਸ ਸ਼ਬਦ ਦੀ ਦੁਰਵਰਤੋਂ ਕਰਨ ਵਾਲੇ ਪੱਤਰਕਾਰਾਂ ਦੀ ਭਰਮਾਰ ਹੈ ਜਿਨ੍ਹਾਂ ਦੀ ਪਹਿਚਾਣ ਕੀਤੀ ਜਾਵੇ ਤਾਂ ਜੋ ਪੱਤਰਕਾਰਤਾ ਦੇ ਡਿੱਗ ਰਹੇ ਮਿਆਰ ਨੂੰ ਬਚਾਇਆ ਜਾ ਸਕੇ
ਇਸ ਮੌਕੇ ਸੁਸ਼ੀਲ ਸ਼ਰਮਾ ਨੇ ਆਖਿਆ ਕਿ ਫ਼ੀਲਡ ਵਿੱਚ ਕੰਮ ਕਰ ਰਹੇ ਪੱਤਰਕਾਰਾਂ ‘ਤੇ ਹੋ ਰਹੇ ਹਮਲਿਆਂ ਨੂੰ ਦੇਖਦੇ ਹੋਏ ਪੱਤਰਕਾਰਾਂ ਦੀ ਸੁਰੱਖਿਆ ਲਈ ਕੋਈ ਸਖਤ ਕਾਨੂੰਨ ਬਣਾਏ ਜਾਣ ਤਾਂ ਜੁ ਪੱਤਰਕਾਰ ਬਿਨਾਂ ਕਿਸੇ ਡਰ ਤੋਂ ਫੀਲਡ ਅੰਦਰ ਪੱਤਰਕਾਰਤਾ ਕਰ ਸਕਣ ਫੀਲਡ ਵਿੱਚ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਰੁਜ਼ਗਾਰ ਮਿਲਣ ਦੀ ਬਜਾਏ ਕਿਸੇ ਵੀ ਪਾਸੋਂ ਮਾਣਭੱਤਾ ਤੱਕ ਨਸੀਬ ਨਹੀਂ ਹੁੰਦਾ, ਜਦੋਂ ਕਿ ਹੋਰ ਰਾਜਾਂ ਦੇ ਵਿੱਚ ਪੈਨਸ਼ਨ ਸਕੀਮ ਤੇ ਮੁਫ਼ਤ ਬੱਸ ਸਫ਼ਰ ਦੀ ਸਕੀਮ ਦਿੱਤੀ ਜਾਂਦੀ ਹੈ, ਜਿਸ ਨੂੰ ਲੈ ਕੇ ਪੀਲਾ ਕਾਰਡ ਧਾਰਕਾਂ ਪੱਤਰਕਾਰਾਂ ਦੀ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਹੈ ਕਿ ਹੋਰ ਰਾਜਾਂ ਦੀ ਤਰਾਂ ਪੰਜਾਬ ਵਿੱਚ ਵੀ ਪੱਤਰਕਾਰਾਂ ਨੂੰ ਮੁਫ਼ਤ ਬੱਸ ਸਫ਼ਰ ਅਤੇ 15 ਹਜ਼ਾਰ ਪੈਨਸ਼ਨ ਸਕੀਮ ਦਿੱਤੀ ਜਾਵੇ। ਇਸ ਮੌਕੇ ਕੁਲਦੀਪ ਸਿੰਘ ਨੂਰ ਨੇ ਆਪਣੇ ਸੰਬੋਧਨ ਵਿੱਚ ਬੋਲਦਿਆਂ ਡਾਕਟਰ ਰਮਨ ਅਤੇ ਉਹਨਾਂ ਦੀ ਟੀਮ ਵੱਲੋਂ ਕੀਤੇ ਜਾ ਲੋਕ ਭਲਾਈ ਦੇ ਕੰਮਾਂ ਅਤੇ ਖਾਸਕਰ ਪੱਤਰਕਾਰ ਭਾਈਚਾਰੇ ਨੂੰ ਫੀਲਡ ਵਿੱਚ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਤੋਂ ਉਬਾਰਨ ਲਈ ਕੀਤੇ ਜਾ ਰਹੂ ਸ਼ਲਾਘਾਯੋਗ ਉਪਰਾਲਿਆਂ ਦੀ ਪ੍ਰਸੰਸਾ ਕਰਦੇ ਹੋਏ ਮੁਬਾਰਕਬਾਦ ਵੀ ਦਿੱਤੀ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਮੋਹਿਤ ਸ਼ਰਮਾ, ਡਾ.ਜਸਵੰਤ ਸਿੰਘ ਗਿੱਲ, ਕਮਲਦੀਪ ਸਿੰਘ, ਜੀਵਨ ਸੰਘਾ, ਜਸਵਿੰਦਰ ਭਗਤਪੁਰਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਇਸ ਮੌਕੇ ਸੰਗਠਨ ਦੇ ਹਾਜ਼ਰੀਨ ਪੱਤਰਕਾਰਾਂ ਨੂੰ ਸੰਗਠਨ ਦੇ ਪ੍ਰੈਸ ਸ਼ਨਾਖ਼ਤੀ ਕਾਰਡ ਵੀ ਤਕਸੀਮ ਕੀਤੇ ਗਏ।

Related Articles

Leave a Reply

Your email address will not be published. Required fields are marked *

Back to top button