ਸਥਾਨਕ ਖਬਰ
ਸਰਬ ਨੌਜਵਾਨ ਸਭਾ ਨੇ ਫਗਵਾੜਾ ਦੇ ਪਿੰਡਾਂ ’ਚ ਹੜ੍ਹ ਪੀੜਤਾਂ ਨੂੰ ਵੰਡੀ ਰਾਹਤ ਸਮੱਗਰੀ
* ਹੜ੍ਹ ਪੀੜਤਾਂ ਦੀ ਮੱਦਦ ਸਮਾਜ ਦਾ ਸਾਂਝਾ ਫਰਜ਼ - ਜਸ਼ਨਜੀਤ ਸਿੰਘ
ਫਗਵਾੜਾ 3 ਸਤੰਬਰ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਪੰਜਾਬ ’ਚ ਜ਼ਮੀਨੀ ਪੱਧਰ ‘ਤੇ ਪੂਰੀ ਸ਼ਿੱਦਤ ਨਾਲ ਸਮਾਜ ਸੇਵਾ ਦੇ ਕੰਮ ਕਰ ਰਹੀ ਦੋਆਬੇ ਦੀ ਮਾਣਮੱਤੀ ਸੰਸਥਾ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਫਗਵਾੜਾ ਦੇ ਪੇਂਡੂ ਇਲਾਕਿਆਂ ‘ਚ ਹੜ੍ਹ ਪੀੜਤਾਂ ਨੂੰ ਸੁੱਕਾ ਰਾਸ਼ਨ, ਪੀਣ ਵਾਲਾ ਪਾਣੀ, ਤਰਪਾਲਾਂ, ਦਵਾਈਆਂ ਆਦਿ ਦੀ ਵੰਡ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਸਭਾ ਵਲੋਂ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਤੋਂ ਰਾਹਤ ਸਮੱਗਰੀ ਦੀਆਂ 4 ਪਿੱਕਅਪ ਵੈਨਾਂ ਨੂੰ ਰਵਾਨਾ ਕਰਨ ਲਈ ਐਸ.ਡੀ.ਐਮ. ਜਸ਼ਨਜੀਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਨੇ ਸਭਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਮੇਂ ਹਰ ਪੰਜਾਬੀ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਹੜਾਂ ਦੇ ਰੂਪ ਵਿੱਚ ਆਈ ਇਸ ਕੁਦਰਤੀ ਕਰੋਪੀ ਵਿੱਚ ਪੀੜ੍ਹਤਾਂ ਦੀ ਮੱਦਦ ਕਰਨਾ ਸਾਰੇ ਸਮਾਜ ਦਾ ਸਾਂਝਾ ਫਰਜ਼ ਹੈ। ਉਹਨਾ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸਰਬ ਨੌਜਵਾਨ ਸਭਾ ਹਰ ਔਖੀ ਘੜੀ ਵਿੱਚ ਲੋੜਵੰਦਾਂ ਦੇ ਨਾਲ ਖੜੀ ਨਜ਼ਰ ਆਉਂਦੀ ਹੈ। ਐਸ.ਡੀ.ਐਮ. ਫਗਵਾੜਾ ਨੇ ਅਪੀਲ ਕੀਤੀ ਕਿ ਹੜ੍ਹ ਪੀੜਤਾਂ ਦੀ ਹਰ ਸੰਭਵ ਸਹਾਇਤਾ ਦੇ ਪੁਰਜੋਰ ਯਤਨ ਕੀਤੇ ਜਾਣ। ਇਸ ਦੌਰਾਨ ਸਰਬ ਨੌਜਵਾਨ ਸਭਾ ਦੇ ਸਰਗਰਮ ਮੈਂਬਰ ਸੰਤੋਸ਼ ਗੋਗੀ ਨੇ ਦੱਸਿਆ ਕਿ ਸਰਬ ਨੌਜਵਾਨ ਸਭਾ ਦਾ ਮੰਤਵ ਹਰ ਉਸ ਲੋੜਵੰਦ ਤੱਕ ਰਾਹਤ ਪਹੁੰਚਾਣਾ ਹੈ, ਜੋ ਇਹਨਾਂ ਹੜਾਂ ‘ਚ ਕਿਸੇ ਤਰ੍ਹਾਂ ਦੀ ਸਹਾਇਤਾ ਤੋਂ ਵਾਂਝਾ ਹੈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਤਨ-ਮਨ-ਧਨ ਦੇ ਨਾਲ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਉਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਕੀ ਸਿੰਘ, ਮਨਜੀਤ ਸਿੰਘ, ਡਾ. ਗੁਰਦੀਪ ਸਿੰਘ, ਸਵਰਨ ਸਿੰਘ, ਡਾ. ਵਿਜੇ ਕੁਮਾਰ, ਕਰਮਜੀਤ ਸਿੰਘ, ਸਤਨਾਮ ਸਿੰਘ ਰਾਣਾ, ਧਰਮਿੰਦਰ ਸਿੰਘ, ਰਮਨ ਨਹਿਰਾ, ਗੁਲਸ਼ਨ ਕਪੂਰ, ਨਰਿੰਦਰ ਸੈਣੀ, ਰਵਿੰਦਰ ਸਿੰਘ ਰਾਏ, ਜਗਜੀਤ ਸੇਠ, ਚਰਨਪ੍ਰੀਤ ਸਿੰਘ, ਆਰ.ਪੀ. ਸ਼ਰਮਾ, ਅੰਮ੍ਰਿਤ ਸਿੰਘ ਮਾਹਲ, ਵਿਜੇਂਦਰ ਸਿੰਘ, ਲਵ ਰਾਏ, ਰਾਕੇਸ਼ ਕੋਛੜ, ਗੁਰਦੀਪ ਸਿੰਘ ਤੁਲੀ, ਮਦਨ ਲਾਲ ਕੋਰੋਟਾਨੀਆ, ਐਡਵੋਕੇਟ ਮਨਦੀਪ ਸਿੰਘ, ਮੈਡਮ ਹਰਪ੍ਰੀਤ ਕੌਰ, ਮਨਿੰਦਰ ਜੌਹਲ ਆਦਿ ਹਾਜ਼ਰ ਸਨ।
ਤਸਵੀਰ ਸਮੇਤ।
ਪੰਜਾਬ ’ਚ ਜ਼ਮੀਨੀ ਪੱਧਰ ‘ਤੇ ਪੂਰੀ ਸ਼ਿੱਦਤ ਨਾਲ ਸਮਾਜ ਸੇਵਾ ਦੇ ਕੰਮ ਕਰ ਰਹੀ ਦੋਆਬੇ ਦੀ ਮਾਣਮੱਤੀ ਸੰਸਥਾ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਫਗਵਾੜਾ ਦੇ ਪੇਂਡੂ ਇਲਾਕਿਆਂ ‘ਚ ਹੜ੍ਹ ਪੀੜਤਾਂ ਨੂੰ ਸੁੱਕਾ ਰਾਸ਼ਨ, ਪੀਣ ਵਾਲਾ ਪਾਣੀ, ਤਰਪਾਲਾਂ, ਦਵਾਈਆਂ ਆਦਿ ਦੀ ਵੰਡ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਸਭਾ ਵਲੋਂ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਤੋਂ ਰਾਹਤ ਸਮੱਗਰੀ ਦੀਆਂ 4 ਪਿੱਕਅਪ ਵੈਨਾਂ ਨੂੰ ਰਵਾਨਾ ਕਰਨ ਲਈ ਐਸ.ਡੀ.ਐਮ. ਜਸ਼ਨਜੀਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਨੇ ਸਭਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਮੇਂ ਹਰ ਪੰਜਾਬੀ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਹੜਾਂ ਦੇ ਰੂਪ ਵਿੱਚ ਆਈ ਇਸ ਕੁਦਰਤੀ ਕਰੋਪੀ ਵਿੱਚ ਪੀੜ੍ਹਤਾਂ ਦੀ ਮੱਦਦ ਕਰਨਾ ਸਾਰੇ ਸਮਾਜ ਦਾ ਸਾਂਝਾ ਫਰਜ਼ ਹੈ। ਉਹਨਾ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸਰਬ ਨੌਜਵਾਨ ਸਭਾ ਹਰ ਔਖੀ ਘੜੀ ਵਿੱਚ ਲੋੜਵੰਦਾਂ ਦੇ ਨਾਲ ਖੜੀ ਨਜ਼ਰ ਆਉਂਦੀ ਹੈ। ਐਸ.ਡੀ.ਐਮ. ਫਗਵਾੜਾ ਨੇ ਅਪੀਲ ਕੀਤੀ ਕਿ ਹੜ੍ਹ ਪੀੜਤਾਂ ਦੀ ਹਰ ਸੰਭਵ ਸਹਾਇਤਾ ਦੇ ਪੁਰਜੋਰ ਯਤਨ ਕੀਤੇ ਜਾਣ। ਇਸ ਦੌਰਾਨ ਸਰਬ ਨੌਜਵਾਨ ਸਭਾ ਦੇ ਸਰਗਰਮ ਮੈਂਬਰ ਸੰਤੋਸ਼ ਗੋਗੀ ਨੇ ਦੱਸਿਆ ਕਿ ਸਰਬ ਨੌਜਵਾਨ ਸਭਾ ਦਾ ਮੰਤਵ ਹਰ ਉਸ ਲੋੜਵੰਦ ਤੱਕ ਰਾਹਤ ਪਹੁੰਚਾਣਾ ਹੈ, ਜੋ ਇਹਨਾਂ ਹੜਾਂ ‘ਚ ਕਿਸੇ ਤਰ੍ਹਾਂ ਦੀ ਸਹਾਇਤਾ ਤੋਂ ਵਾਂਝਾ ਹੈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਤਨ-ਮਨ-ਧਨ ਦੇ ਨਾਲ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਉਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਕੀ ਸਿੰਘ, ਮਨਜੀਤ ਸਿੰਘ, ਡਾ. ਗੁਰਦੀਪ ਸਿੰਘ, ਸਵਰਨ ਸਿੰਘ, ਡਾ. ਵਿਜੇ ਕੁਮਾਰ, ਕਰਮਜੀਤ ਸਿੰਘ, ਸਤਨਾਮ ਸਿੰਘ ਰਾਣਾ, ਧਰਮਿੰਦਰ ਸਿੰਘ, ਰਮਨ ਨਹਿਰਾ, ਗੁਲਸ਼ਨ ਕਪੂਰ, ਨਰਿੰਦਰ ਸੈਣੀ, ਰਵਿੰਦਰ ਸਿੰਘ ਰਾਏ, ਜਗਜੀਤ ਸੇਠ, ਚਰਨਪ੍ਰੀਤ ਸਿੰਘ, ਆਰ.ਪੀ. ਸ਼ਰਮਾ, ਅੰਮ੍ਰਿਤ ਸਿੰਘ ਮਾਹਲ, ਵਿਜੇਂਦਰ ਸਿੰਘ, ਲਵ ਰਾਏ, ਰਾਕੇਸ਼ ਕੋਛੜ, ਗੁਰਦੀਪ ਸਿੰਘ ਤੁਲੀ, ਮਦਨ ਲਾਲ ਕੋਰੋਟਾਨੀਆ, ਐਡਵੋਕੇਟ ਮਨਦੀਪ ਸਿੰਘ, ਮੈਡਮ ਹਰਪ੍ਰੀਤ ਕੌਰ, ਮਨਿੰਦਰ ਜੌਹਲ ਆਦਿ ਹਾਜ਼ਰ ਸਨ।ਤਸਵੀਰ ਸਮੇਤ।
—