ਸਥਾਨਕ ਖਬਰ
ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਅਤੇ ਮਾਈ ਭਾਰਤ ਕਪੂਰਥਲਾ ਨੇ ਮਨਾਇਆ ਕੌਮੀ ਬਜ਼ੁਰਗ ਦਿਵਸ
* ਜਿਨ੍ਹਾਂ ਦੇ ਸਿਰ ਤੇ ਬਜੁਰਗਾਂ ਦਾ ਹੱਥ ਹੋਵੇ ਉਹ ਪਰਿਵਾਰ ਕਦੇ ਨਹੀਂ ਡੋਲਦੇ - ਮੰਡ
ਫਗਵਾੜਾ 1 ਅਕਤੂਬਰ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਅਤੇ ਮਾਈ ਭਾਰਤ ਕਪੂਰਥਲਾ ਵੱਲੋਂ ਅੱਜ ਕੌਮੀ ਬਜ਼ੁਰਗ ਦਿਵਸ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਗੁਰੂ ਨਾਨਕ ਮਿਸ਼ਨ ਨੇਤਰਹੀਣ ਤੇ ਬਿਰਧ ਆਸ਼ਰਮ ਸਪਰੋੜ ਵਿਖੇ ਮੈਡਮ ਗਗਨਦੀਪ ਕੌਰ ਜ਼ਿਲ੍ਹਾ ਯੂਥ ਅਫ਼ਸਰ ਦੀ ਅਗਵਾਈ ਵਿੱਚ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਅਵਤਾਰ ਸਿੰਘ ਮੰਡ ਕੌਮੀ ਸਕੱਤਰ ਭਾਜਪਾ ਕਿਸਾਨ ਮੋਰਚਾ ਸ਼ਾਮਲ ਹੋਏ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਪਰਮਜੀਤ ਸਿੰਘ ਮਾਨ ਪ੍ਰਧਾਨ ਗੁਰੂ ਨਾਨਕ ਮਿਸ਼ਨ ਨੇਤਰਹੀਣ ਤੇ ਬਿਰਧ ਆਸ਼ਰਮ ਆਸ਼ਰਮ, ਸਮਾਜ ਸੇਵਕ ਮਦਨ ਲਾਲ ਕੋਰੋਟਾਂਨਿਆ, ਰਮਨ ਨਹਿਰਾ ਨੇ ਸ਼ਿਰਕਤ ਕੀਤੀ। ਇਸ ਮੌਕੇ ਬਜ਼ੁਰਗਾਂ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਹੋਰ ਸਮੱਗਰੀ ਭੇਟ ਕਰਕੇ ਸਨਮਾਨਤ ਕੀਤਾ ਗਿਆ। ਬਜ਼ੁਰਗਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਦੱਸ ਰਹੇ ਸਨ ਕਿ ਸਮਾਜ ਅਜੇ ਵੀ ਉਨ੍ਹਾਂ ਦੀ ਇਜ਼ਤ ਤੇ ਕਦਰ ਕਰਦਾ ਹੈ। ਅਵਤਾਰ ਸਿੰਘ ਮੰਡ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਜ਼ੁਰਗ ਸਾਡੀ ਜੜ੍ਹ ਹਨ, ਸਾਡੀ ਪਹਿਚਾਣ ਹਨ। ਜਿਨ੍ਹਾਂ ਦੇ ਸਿਰ ਤੇ ਬਜ਼ੁਰਗਾਂ ਦਾ ਹੱਥ ਹੋਵੇ, ਉਹ ਪਰਿਵਾਰ ਕਦੇ ਨਹੀਂ ਡੋਲਦੇ। ਮੰਡ ਨੇ ਕਿਹਾ ਕਿ ਸਾਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਤਜਰਬੇ ਤੋਂ ਸਿੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸਮਾਜ ਦੇ ਹਰ ਨੌਜਵਾਨ ਨੂੰ ਅਪੀਲ ਕਰਦਾ ਹਾਂ ਕਿ ਬਜ਼ੁਰਗਾਂ ਨੂੰ ਬੋਝ ਨਾ ਸਮਝੋ, ਸਗੋਂ ਉਹਨਾਂ ਨੂੰ ਆਪਣਾ ਆਧਾਰ ਮੰਨੋ। ਉਨ੍ਹਾਂ ਦੀਆਂ ਦੁਆਵਾਂ ਹੀ ਸਾਡੇ ਪਰਿਵਾਰਾਂ ਨੂੰ ਖਿੜਾਉਂਦੀਆਂ ਹਨ ਅਤੇ ਸਮਾਜ ਨੂੰ ਇਕੱਠਾ ਰੱਖਦੀਆਂ ਹਨ। ਬਜ਼ੁਰਗਾਂ ਦੀ ਸੇਵਾ ਕਰਨਾ ਹੀ ਸੱਚੀ ਮਨੁੱਖਤਾ ਹੈ। ਮੰਚ ਸੰਚਾਲਕ ਦੀ ਭੂਮਿਕਾ ਰਵਿੰਦਰ ਸਿੰਘ ਰਾਏ ਨੇ ਬਾਖੂਬੀ ਨਿਭਾਈ। ਇਸ ਮੌਕੇ ਮੁਖਤਿਆਰ ਸਿੰਘ ਮੈਨੇਜਰ , ਸੋਨੂੰ ਰਾਵਲਪਿੰਡੀ, ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਕਵੀ ਮਨੋਜ ਫਗਵਾੜਵੀ, ਕਵੀ ਸੁਖਦੇਵ ਗੰਡਵਾਂ, ਜਗਜੀਤ ਸੇਠ, ਸੋਮ ਦੱਤ ਕਾਂਸ਼ੀ ਨਗਰ, ਗੁਰਦੀਪ ਸਿੰਘ ਤੁਲੀ, ਰਾਕੇਸ਼ ਕੋਛੜ, ਗੁਲਸ਼ਨ ਕਪੂਰ, ਨਰਿੰਦਰ ਸੈਣੀ, ਸ਼ੁਭਮ ਸ਼ਰਮਾ, ਗਣੇਸ਼, ਦਯਾ ਸਿੰਘ, ਅਮਰਜੀਤ ਸਿੰਘ, ਕਿਰਪਾਲ ਸਿੰਘ, ਜਤਿੰਦਰ ਆਦਿ ਹਾਜ਼ਰ ਸਨ।
ਤਸਵੀਰ – ਫਗਵਾੜਾ ਦੇ ਗੁਰੂ ਨਾਨਕ ਮਿਸ਼ਨ ਨੇਤਰਹੀਣ ਤੇ ਬਿਰਧ ਆਸ਼ਰਮ ਸਪਰੋੜ ਵਿਖੇ ਮਨਾਏ ਗਏ ਕੌਮੀ ਬਜ਼ੁਰਗ ਦਿਵਸ ਦੇ ਦ੍ਰਿਸ਼।
ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਅਤੇ ਮਾਈ ਭਾਰਤ ਕਪੂਰਥਲਾ ਵੱਲੋਂ ਅੱਜ ਕੌਮੀ ਬਜ਼ੁਰਗ ਦਿਵਸ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਗੁਰੂ ਨਾਨਕ ਮਿਸ਼ਨ ਨੇਤਰਹੀਣ ਤੇ ਬਿਰਧ ਆਸ਼ਰਮ ਸਪਰੋੜ ਵਿਖੇ ਮੈਡਮ ਗਗਨਦੀਪ ਕੌਰ ਜ਼ਿਲ੍ਹਾ ਯੂਥ ਅਫ਼ਸਰ ਦੀ ਅਗਵਾਈ ਵਿੱਚ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਅਵਤਾਰ ਸਿੰਘ ਮੰਡ ਕੌਮੀ ਸਕੱਤਰ ਭਾਜਪਾ ਕਿਸਾਨ ਮੋਰਚਾ ਸ਼ਾਮਲ ਹੋਏ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਪਰਮਜੀਤ ਸਿੰਘ ਮਾਨ ਪ੍ਰਧਾਨ ਗੁਰੂ ਨਾਨਕ ਮਿਸ਼ਨ ਨੇਤਰਹੀਣ ਤੇ ਬਿਰਧ ਆਸ਼ਰਮ ਆਸ਼ਰਮ, ਸਮਾਜ ਸੇਵਕ ਮਦਨ ਲਾਲ ਕੋਰੋਟਾਂਨਿਆ, ਰਮਨ ਨਹਿਰਾ ਨੇ ਸ਼ਿਰਕਤ ਕੀਤੀ। ਇਸ ਮੌਕੇ ਬਜ਼ੁਰਗਾਂ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਹੋਰ ਸਮੱਗਰੀ ਭੇਟ ਕਰਕੇ ਸਨਮਾਨਤ ਕੀਤਾ ਗਿਆ। ਬਜ਼ੁਰਗਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਦੱਸ ਰਹੇ ਸਨ ਕਿ ਸਮਾਜ ਅਜੇ ਵੀ ਉਨ੍ਹਾਂ ਦੀ ਇਜ਼ਤ ਤੇ ਕਦਰ ਕਰਦਾ ਹੈ। ਅਵਤਾਰ ਸਿੰਘ ਮੰਡ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਜ਼ੁਰਗ ਸਾਡੀ ਜੜ੍ਹ ਹਨ, ਸਾਡੀ ਪਹਿਚਾਣ ਹਨ। ਜਿਨ੍ਹਾਂ ਦੇ ਸਿਰ ਤੇ ਬਜ਼ੁਰਗਾਂ ਦਾ ਹੱਥ ਹੋਵੇ, ਉਹ ਪਰਿਵਾਰ ਕਦੇ ਨਹੀਂ ਡੋਲਦੇ। ਮੰਡ ਨੇ ਕਿਹਾ ਕਿ ਸਾਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਤਜਰਬੇ ਤੋਂ ਸਿੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸਮਾਜ ਦੇ ਹਰ ਨੌਜਵਾਨ ਨੂੰ ਅਪੀਲ ਕਰਦਾ ਹਾਂ ਕਿ ਬਜ਼ੁਰਗਾਂ ਨੂੰ ਬੋਝ ਨਾ ਸਮਝੋ, ਸਗੋਂ ਉਹਨਾਂ ਨੂੰ ਆਪਣਾ ਆਧਾਰ ਮੰਨੋ। ਉਨ੍ਹਾਂ ਦੀਆਂ ਦੁਆਵਾਂ ਹੀ ਸਾਡੇ ਪਰਿਵਾਰਾਂ ਨੂੰ ਖਿੜਾਉਂਦੀਆਂ ਹਨ ਅਤੇ ਸਮਾਜ ਨੂੰ ਇਕੱਠਾ ਰੱਖਦੀਆਂ ਹਨ। ਬਜ਼ੁਰਗਾਂ ਦੀ ਸੇਵਾ ਕਰਨਾ ਹੀ ਸੱਚੀ ਮਨੁੱਖਤਾ ਹੈ। ਮੰਚ ਸੰਚਾਲਕ ਦੀ ਭੂਮਿਕਾ ਰਵਿੰਦਰ ਸਿੰਘ ਰਾਏ ਨੇ ਬਾਖੂਬੀ ਨਿਭਾਈ। ਇਸ ਮੌਕੇ ਮੁਖਤਿਆਰ ਸਿੰਘ ਮੈਨੇਜਰ , ਸੋਨੂੰ ਰਾਵਲਪਿੰਡੀ, ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਕਵੀ ਮਨੋਜ ਫਗਵਾੜਵੀ, ਕਵੀ ਸੁਖਦੇਵ ਗੰਡਵਾਂ, ਜਗਜੀਤ ਸੇਠ, ਸੋਮ ਦੱਤ ਕਾਂਸ਼ੀ ਨਗਰ, ਗੁਰਦੀਪ ਸਿੰਘ ਤੁਲੀ, ਰਾਕੇਸ਼ ਕੋਛੜ, ਗੁਲਸ਼ਨ ਕਪੂਰ, ਨਰਿੰਦਰ ਸੈਣੀ, ਸ਼ੁਭਮ ਸ਼ਰਮਾ, ਗਣੇਸ਼, ਦਯਾ ਸਿੰਘ, ਅਮਰਜੀਤ ਸਿੰਘ, ਕਿਰਪਾਲ ਸਿੰਘ, ਜਤਿੰਦਰ ਆਦਿ ਹਾਜ਼ਰ ਸਨ।ਤਸਵੀਰ – ਫਗਵਾੜਾ ਦੇ ਗੁਰੂ ਨਾਨਕ ਮਿਸ਼ਨ ਨੇਤਰਹੀਣ ਤੇ ਬਿਰਧ ਆਸ਼ਰਮ ਸਪਰੋੜ ਵਿਖੇ ਮਨਾਏ ਗਏ ਕੌਮੀ ਬਜ਼ੁਰਗ ਦਿਵਸ ਦੇ ਦ੍ਰਿਸ਼।