ਸਥਾਨਕ ਖਬਰ

ਰਾਮਗੜ੍ਹੀਆ ਇੰਜੀਨੀਅਰਿੰਗ ਕਾਲਜ ‘ਚ ਕਰਵਾਇਆ ਖੂਨਦਾਨ ਜਾਗਰੁਕਤਾ ਸਮਾਗਮ

ਰਾਮਗੜ੍ਹੀਆ ਇੰਜੀਨੀਅਰਿੰਗ ਕਾਲਜ ‘ਚ ਕਰਵਾਇਆ ਖੂਨਦਾਨ ਜਾਗਰੁਕਤਾ ਸਮਾਗਮ

ਫਗਵਾੜਾ 30 ਸਤੰਬਰ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)         ਸਿਹਤ ਵਿਭਾਗ ਭਾਰਤ ਸਰਕਾਰ ਅਤੇ ਪੰਜਾਬ ਸਟੇਟ ਬਲੱਡ ਟਰਾਂਸਫਿਊਜਨ ਕੌਂਸਲ ਤੋਂ ਪ੍ਰਾਪਤ ਹਦਾਇਤਾ ਅਨੁਸਾਰ ਰਾਮਗੜ੍ਹੀਆ ਇੰਜੀਨੀਅਰਿੰਗ ਕਾਲਜ ਵਿਖੇ ਵਿਦਿਆਰਥੀਆਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਸਮਾਗਮ ਦਾ ਆਯੋਜਨ ਕੀਤਾ ਗਿਆ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੀ ਚੇਅਰਪਰਸਨ ਮਨਪ੍ਰੀਤ ਕੌਰ ਭੋਗਲ ਦੀ ਰਹਿਨੁਮਾਈ ਅਤੇ ਪਿ੍ਰੰਸੀਪਲ ਨਵੀਨ ਢਿੱਲੋਂ ਤੇ ਕਾਲਜ ਸਟਾਫ ਦੇ ਪ੍ਰਬੰਧਾਂ ਹੇਠ ਆਯੋਜਿਤ ਸਮਾਗਮ ਵਿੱਚ ਕਰੀਬ 150 ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੂੰ ਡਾ. ਐਮ.ਪੀ. ਸਿੰਘ ਨੇ ਪਾਵਰ ਪੁਆਇੰਟ ਰਾਹੀਂ ਖੂਨ ਦਾਨ ਸਬੰਧੀ ਜਾਣਕਾਰੀ ਵਿਸਥਾਰ ਨਾਲ ਦਿੱਤੀ। ਉਹਨਾਂ ਦੱਸਿਆ ਕਿ ਖੂਨ ਦਾਨ ਕੀ ਹੈ ਅਤੇ ਇਹ ਕਿੰਨੀ ਉਮਰ ਤੱਕ ਕੀਤਾ ਜਾ ਸਕਦਾ ਹੈ। ਖੂਨਦਾਨ ਨਾਲ ਸ਼ਰੀਰ ‘ਤੇ ਕੀ ਪ੍ਰਭਾਵ ਹੁੰਦਾ ਹੈ ਅਤੇ ਕਿੰਨੇ ਲੋਕਾਂ ਦੇ ਰੋਜਾਨਾ ਖੂਨਦਾਨ ਕਰਨ ਨਾਲ ਮਰੀਜਾਂ ਲਈ ਖੂਨ ਦੀ ਜਰੂਰਤ ਪੂਰੀ ਹੋ ਸਕਦੀ ਹੈ। ਉਹਨਾਂ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਖੂਨਦਾਨ ਸਬੰਧੀ ਲਿਟਰੇਚਰ ਵੀ ਵੰਡਿਆ ਗਿਆ। ਵਿਦਿਆਰਥੀਆਂ ਨੇ ਸਵੈ ਇੱਛਾ ਨਾਲ ਖੂਨਦਾਨ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ। ਕਾਲੇਜ ਡਾਇਰੈਕਟਰ ਵਿਯੋਮਾ ਭੋਗਲ ਢੱਟ ਨੇ ਡਾ. ਐਮ.ਪੀ. ਸਿੰਘ, ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਅਤੇ ਹੋਰਨਾਂ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ। ਇਸ ਮੌਕੇ ਮੋਹਨ ਲਾਲ ਤਨੇਜਾ, ਸੁਧਾ ਬੇਦੀ, ਰੂਪ ਲਾਲ ਆਦਿ ਵੀ ਹਾਜਰ ਸਨ।
ਤਸਵੀਰ – ਫਗਵਾੜਾ ਦੇ ਰਾਮਗੜ੍ਹੀਆ ਇੰਜੀਨੀਅਰਿੰਗ ਕਾਲਜ ਵਿਖੇ ਆਯੋਜਿਤ ਖੂਨਦਾਨ ਜਾਗਰੁਕਤਾ ਸਮਾਗਮ ਦਾ ਦ੍ਰਿਸ਼।

Related Articles

Leave a Reply

Your email address will not be published. Required fields are marked *

Back to top button