ਸਥਾਨਕ ਖਬਰ
ਫਗਵਾੜਾ 6 ਅਕਤੂਬਰ (ਸੁਸ਼ੀਲ ਸ਼ਰਮਾ ) ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਪੰਜਾਬ ਸਟੇਟ ਬਲੱਡ ਟਰਾਂਸਫਿਊਜਨ ਕੌਂਸਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰਾਸ਼ਟਰੀ ਸਵੈ-ਖੂਨ ਦਾਨ ਦਿਵਸ ਮੌਕੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਮਲਕੀਅਤ ਸਿੰਘ ਰਘਬੋਤਰਾ ਪ੍ਰਧਾਨ ਬਲੱਡ ਬੈਂਕ ਦੀ ਦੇਖ-ਰੇਖ ਹੇਠ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਐਮ.ਪੀ. ਸਿੰਘ ਜਨਰਲ ਸਕੱਤਰ ਇੰਡੀਅਨ ਸੁਸਾਇਟੀ ਫਾਰ ਬਲੱਡ ਟਰਾਂਸਫਿਊਜਨ ਐਂਡ ਅਮੀਨੋ ਹੇਮਾਟੋਲੋਜੀ ਪੰਜਾਬ ਨੇ ਆਪਣਾ ਖੂਨ ਦਾਨ ਕਰਕੇ ਕੀਤਾ। ਰਘਬੋਤਰਾ ਨੇ ਦੱਸਿਆ ਕਿ ਅੱਜ ਦਾ ਕੈਂਪ ਟਰਾਂਸਫਿਊਜਨ ਮੈਡੀਸਨ ਦੇ ਪਿਤਾਮਾ ਜੇ.ਜੀ. ਜੋਲੀ ਦੇ ਜਨਮ ਦਿਨ ਨੂੰ ਸਮਰਪਿਤ ਹੈ। ਜਿਸ ਦਾ ਮਕਸਦ ਯੋਗ ਵਿਅਕਤੀਆਂ ਨੂੰ ਸਵੈ ਇੱਛਾ ਨਾਲ ਖੂਨ ਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ। ਕੈਂਪ ਦੌਰਾਨ 23 ਨੌਜਵਾਨਾਂ ਨੇ ਆਪਣਾ ਖੂਨ ਦਾਨ ਕੀਤਾ ਅਤੇ ਅੱਗੇ ਤੋਂ ਵੀ ਖੂਨ ਦਾਨ ਕਰਨ ਦਾ ਪ੍ਰਣ ਲਿਆ। ਡਾ. ਐਮ.ਪੀ. ਸਿੰਘ ਨੇ ਨੌਜਵਾਨਾਂ ਨੂੰ ਖੂਨ ਦਾਨ ਦੀ ਮਹੱਤਤਾ ਅਤੇ ਇਸ ਨਾਲ ਲੋੜਵੰਦਾਂ ਨੂੰ ਮਿਲਣ ਵਾਲੇ ਜੀਵਨ ਦਾਨ ਬਾਰੇ ਵਿਸਥਾਰ ਨਾਲ ਦੱਸਿਆ। ਅਖੀਰ ਵਿੱਚ ਪ੍ਰਧਾਨ ਰਗਬੋਤਰਾ ਨੇ ਸਮੂਹ ਸਹਿਯੋਗੀਆਂ ਅਤੇ ਬਲੱਡ ਬੈਂਕ ਦੇ ਸਟਾਫ ਦਾ ਕੈਂਪ ਨੂੰ ਸਫਲ ਬਨਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਖੂਨ ਦਾਨੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ ਅਤੇ ਰਿਫਰੈਸ਼ਮੈਂਟ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਤਸਵੀਰ - ਬਲੱਡ ਬੈਂਕ ਵਿਖੇ ਆਯੋਜਿਤ ਖੂਨਦਾਨ ਕੈਂਪ ਦਾ ਦ੍ਰਿਸ਼।
Related Articles
Check Also
Close
-
ਸਤਨਾਮਪੁਰਾ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆ ਦੇ ਕੱਟੇ ਚਲਾਨNovember 21, 2024
ਸੂਦ ਜਠੇਰੇ ਪਿੰਡ ਕੁੱਕੜਾਂ ਤਹਿਸੀਲ ਗੜ੍ਹਸ਼ੰਕਰ (ਹੁਸ਼ਿਆਰਪੁਰ) ਵਿਖੇ ਮਿਤੀ 05 ਅਕਤੂਬਰ ਦਿਨ ਐਤਵਾਰ ਸਵੇਰੇ 11:00 ਵਜੇ ਸੂਦ ਜਠੇਰੇ ਪ੍ਰਬੰਧਕ ਕਮੇਟੀ ਰਜਿ: ਪਿੰਡ ਕੁੱਕੜਾਂ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਦੀ ਜਾਣਕਾਰੀ ਦਿੰਦੇ ਸੇਵਾਦਾਰ ਮਹਿੰਦਰ ਸੂਦ ਵਿਰਕ ਨੇ ਦੱਸਿਆ ਕਿ ਮਿਤੀ 22 ਅਕਤੂਬਰ ਨੂੰ ਸ਼੍ਰੀ ਵਿਸ਼ਵਕਰਮਾ ਪੂਜਾ ਵਾਲੇ ਦਿਨ ਬੜੀ ਸ਼ਰਧਾ ਭਾਵਨਾ ਨਾਲ ਬਾਬਾ ਜੀ ਦਾ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। ਸੂਦ ਜਠੇਰੇ ਪ੍ਰਬੰਧਕ ਕਮੇਟੀ ਰਜਿ: ਪਿੰਡ ਕੁੱਕੜਾਂ ਦੇ ਸਮੂਹ ਮੈਂਬਰ ਸਹਿਬਾਨ ਨੇ ਬੇਨਤੀ ਕੀਤੀ ਕਿ ਇਸ ਸ਼ੁਭ ਮੌਕੇ ਸਮੂਹ ਇਲਾਕੇ ਦੀਆਂ ਸੰਗਤਾਂ ਅਤੇ ਸੂਦ ਪਰਿਵਾਰ ਦੀਆਂ ਸੰਗਤਾਂ ਦਰਬਾਰ ਵਿਖੇ ਹੁੰਮ ਹੁੰਮਾਂ ਕੇ ਪਹੁੰਚਣ ਅਤੇ ਦਰਬਾਰ ਤੋਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਆਪਣਾ ਜੀਵਨ ਸਫ਼ਲਾ ਕਰਨ।