ਸਥਾਨਕ ਖਬਰ

ਚੰਚਲ ਸੇਠ ਨੂੰ 9ਵੀਂ ਵਾਰ ਮਿਲੀ ਸ਼ਿਵ ਸ਼ਕਤੀ ਮਾਤਾ ਮੰਦਿਰ ਕਮੇਟੀ ਦੀ ਪ੍ਰਧਾਨਗੀ

ਲਾਇਨ ਗੁਰਦੀਪ ਸਿੰਘ ਕੰਗ ਨੇ ਗੁਲਦਸਤਾ ਭੇਟ ਕਰਕੇ ਦਿੱਤੀਆਂ ਸ਼ੁੱਭ ਇੱਛਾਵਾਂ

ਫਗਵਾੜਾ 1 ਅਕਤੂਬਰ (   ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)   ) ਸ਼ਿਵ ਸ਼ਕਤੀ ਮਾਤਾ ਮੰਦਿਰ ਜੋਸ਼ੀਆਂ ਮੁਹੱਲਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਮੰਦਿਰ ਵਿਖੇ ਆਯੋਜਿਤ ਕੀਤੀ ਗਈ। ਇਸ ਦੌਰਾਨ ਮੰਦਿਰ ਕਮੇਟੀ ਦੀ ਸਾਲਾਨਾ ਚੋਣ ਤਹਿਤ ਖਜ਼ਾਨਚੀ ਕਿੱਟੀ ਬਸਰਾ ਨੇ ਇਕ ਵਾਰ ਫਿਰ ਤੋਂ ਪ੍ਰਧਾਨ ਦੇ ਅਹੁਦੇ ਲਈ ਸਾਬਕਾ ਪ੍ਰਧਾਨ ਚੰਚਲ ਸੇਠ ਦੇ ਨਾਂ ਦੀ ਤਜਵੀਜ਼ ਰੱਖੀ। ਜਿਸ ਨੂੰ ਸਮੂਹ ਕਮੇਟੀ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ। ਜਿਸ ਤੋਂ ਬਾਅਦ ਚੰਚਲ ਸੇਠ ਨੂੰ ਨੌਂਵੀ ਵਾਰ ਕਮੇਟੀ ਪ੍ਰਧਾਨ ਦਾ ਚਾਰਜ ਸੌਂਪਣ ਅਤੇ ਦੁਬਾਰਾ ਚੇਅਰਮੈਨ ਬਣਨ ’ਤੇ ਖੁਸ਼ੀ ਮਨਾਉਣ ਲਈ ਕੇਕ ਕੱਟਿਆ ਗਿਆ। ਕਿੱਟੀ ਬਸਰਾ ਦੇ ਅਨੁਸਾਰ, ਇਸ ਮੰਦਰ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਔਰਤਾਂ ਵਲੋਂ ਨਿਭਾਉਣ ਦੀ ਪਰੰਪਰਾ ਹੈ। ਹਾਲਾਂਕਿ, ਮੰਦਿਰ ਦੇ ਦਰਵਾਜ਼ੇ ਸਾਰੇ ਸ਼ਰਧਾਲੂਆਂ ਲਈ ਹਮੇਸ਼ਾ ਖੁੱਲ੍ਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਧਾਨ ਵਜੋਂ ਚੰਚਲ ਸੇਠ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦਿਆਂ ਕਮੇਟੀ ਨੇ ਉਨ੍ਹਾਂ ਨੂੰ ਜੀਵਨ ਭਰ ਲਈ ਪ੍ਰਧਾਨ ਦਾ ਅਹੁਦਾ ਦਿੱਤਾ ਹੋਇਆ ਹੈ ਪਰ ਕਾਰਜਕਾਲ ਇੱਕ ਸਾਲ ਦਾ ਹੋਣ ਕਾਰਨ ਹਰ ਸਾਲ ਰਸਮੀ ਚੋਣ ਕਰਵਾਈ ਜਾਂਦੀ ਹੈ। ਜਿਸ ਨੂੰ ਸਰਬਸੰਮਤੀ ਨਾਲ ਪੂਰਾ ਕੀਤਾ ਜਾਂਦਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਭਵਿੱਖ ਵਿੱਚ ਵੀ ਇਹੀ ਪਰੰਪਰਾ ਜਾਰੀ ਰਹੇਗੀ। ਕਮੇਟੀ ਪ੍ਰਧਾਨ ਚੰਚਲ ਸੇਠ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਹੀ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਹੈ ਅਤੇ ਭਵਿੱਖ ਵਿੱਚ ਵੀ ਉਹ ਤਨ-ਮਨ-ਧਨ ਨਾਲ ਮੰਦਿਰ ਦੀ ਸੇਵਾ ਕਰਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਮੰਦਿਰ ਵਿੱਚ ਸਨਾਤਨ ਧਰਮ ਦੇ ਸਾਰੇ ਤਿਉਹਾਰ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਏ ਜਾਂਦੇ ਹਨ। ਜਿਸ ਵਿੱਚ ਸਮੂਹ ਕਮੇਟੀ ਮੈਂਬਰਾਂ ਦਾ ਭਰਪੂਰ ਸਹਿਯੋਗ ਮਿਲਦਾ ਹੈ। ਇਸ ਦੌਰਾਨ ਲਾਇਨਜ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਨੇ ਨਵ ਨਿਯੁਕਤ ਪ੍ਰਧਾਨ ਚੰਚਲ ਸੇਠ ਨੂੰ ਗੁਲਦਸਤਾ ਭੇਟ ਕਰਦਿਆਂ ਦੁਬਾਰਾ ਪ੍ਰਧਾਨ ਬਣਨ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਉਹਨਾਂ ਦੱਸਿਆ ਕਿ ਮੰਦਿਰ ਕਮੇਟੀ ਅਤੇ ਖਾਸ ਤੌਰ ਤੇ ਪ੍ਰਧਾਨ ਚੰਚਲ ਸੇਠ ਵਲੋਂ ਹਰ ਮਹੀਨੇ ਬਾਬਾ ਬਾਲਕ ਨਾਥ ਸੇਵਾ ਸੰਮਤੀ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾਣ ਵਾਲੇ ਰਾਸ਼ਨ ਵੰਡ ਸਮਾਗਮ ‘ਚ ਪੂਰਨ ਸਹਿਯੋਗ ਪ੍ਰਾਪਤ ਹੁੰਦਾ ਹੈ। ਇਸ ਮੌਕੇ ਰੁਪਿੰਦਰ ਕੌਰ ਬਸਰਾ, ਨੀਲਮ ਗੁਪਤਾ, ਮੀਨਾ ਗੁਪਤਾ, ਸਿੱਮੀ ਅੱਗਰਵਾਲ, ਰੀਮਾ ਧੀਰ, ਊਸ਼ਾ ਰਾਣੀ, ਪੂਨਮ, ਰੀਮਾ ਰਾਣੀ, ਅਮਿਤਾ ਖੁੱਲਰ, ਮਨਜੀਤ ਕੌਰ, ਮੋਨਿਕਾ, ਬੀਨਾ ਸ਼ਰਮਾ, ਚੰਚਲ, ਸਵਿਤਾ, ਚਾਂਦ ਰਾਣੀ, ਸੁਮਨ, ਪੱਲਵੀ, ਜੀਨਤ ਸੇਠ, ਨਿਸ਼ਾ, ਸੁਮਨ ਉੱਬੀ, ਸੋਨੀਆ ਜੋਸ਼ੀ, ਸਨੇਹਾ ਚੱਢਾ, ਅਮਿਤਾ, ਪਰਵੀਨ, ਹਿਨਾ ਆਦਿ ਹਾਜਰ ਸਨ।
ਤਸਵੀਰ: ਨਵ ਨਿਯੁਕਤ ਮੰਦਿਰ ਕਮੇਟੀ ਪ੍ਰਧਾਨ ਚੰਚਲ ਸੇਠ ਸਮੂਹ ਕਮੇਟੀ ਮੈਂਬਰਾਂ ਦੇ ਨਾਲ ਕੇਕ ਕੱਟਦੇ ਹੋਏ ਅਤੇ ਉਹਨਾਂ ਨੂੰ ਗੁਲਦਸਤਾ ਭੇਟ ਕਰਦੇ ਹੋਏ ਲਾਇਨ ਗੁਰਦੀਪ ਸਿੰਘ ਕੰਗ ਅਤੇ ਹੋਰ।

Related Articles

Leave a Reply

Your email address will not be published. Required fields are marked *

Back to top button