ਸਥਾਨਕ ਖਬਰ
ਲੋਕ ਸੇਵਾ ਦਲ ਨੇ ਲਗਾਇਆ 73ਵਾਂ ਫਰੀ ਬਲੱਡ ਸ਼ੂਗਰ ਚੈੱਕਅਪ ਕੈਂਪ
ਰੋਜ਼ਾਨਾ ਰੁਟੀਨ ਤੇ ਖੁਰਾਕ ‘ਚ ਬਦਲਾਅ ਕਰਨ ਸ਼ੁਗਰ ਦੇ ਮਰੀਜ਼ : ਪਵਨ ਕਾਲੜਾ
ਫਗਵਾੜਾ 4 ਨਵੰਬਰ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਪਿਛਲੇ ਪੰਜਾਹ ਸਾਲਾਂ ਤੋਂ ਸਮਾਜ ਦੀ ਸੇਵਾ ਲਈ ਯਤਨਸ਼ੀਲ ਫਗਵਾੜਾ ਦੀ ਮੋਹਰੀ ਸੰਸਥਾ ਲੋਕ ਸੇਵਾ ਦਲ ਵਲੋਂ 73ਵਾਂ ਫਰੀ ਬਲੱਡ ਸ਼ੂਗਰ ਚੈੱਕਅਪ ਕੈਂਪ ਸੰਸਥਾ ਦੇ ਪ੍ਰਧਾਨ ਨਿਰਵੈਰ ਸਿੰਘ ਨੰਦਾ ਦੀ ਅਗਵਾਈ ਹੇਠ ਉੱਤਮ ਡਾਇਗਨੌਸਟਿਕ ਲੈਬ ਨੇੜੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਲਗਾਇਆ ਗਿਆ। ਧੰਜੂ ਪਰਿਵਾਰ ਮਹਿਸਮਪੁਰ ਦੇ ਸਹਿਯੋਗ ਅਤੇ ਚੇਅਰਮੈਨ ਪਵਨ ਕਾਲੜਾ ਦੀ ਨਿਗਰਾਨੀ ਹੇਠ ਆਯੋਜਿਤ ਕੈਂਪ ਦੌਰਾਨ 27 ਸ਼ੂਗਰ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਸਮੂਹ ਮਰੀਜਾਂ ਨੇ ਲੋਕ ਸੇਵਾ ਦਲ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਚੇਅਰਮੈਨ ਪਵਨ ਕਾਲੜਾ ਨੇ ਕਿਹਾ ਕਿ ਅੱਜਕਲ ਸ਼ੁਗਰ ਇੱਕ ਆਮ ਬਿਮਾਰੀ ਹੋ ਗਈ ਹੈ। ਜੋ ਕਿ ਪ੍ਰਦੂਸ਼ਿਤ ਵਾਤਾਵਰਣ ਅਤੇ ਮਿਲਾਵਟੀ ਖਾਣ-ਪੀਣ ਦੀਆਂ ਚੀਜ਼ਾਂ ਦੀ ਬਹੁਤਾਤ ਕਾਰਨ ਲਗਾਤਾਰ ਵੱਧ ਰਹੀ ਹੈ। ਇਸ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਬਲਕਿ ਆਪਣੀ ਰੋਜ਼ਾਨਾ ਖੁਰਾਕ ਅਤੇ ਰੁਟੀਨ ਵਿੱਚ ਬਦਲਾਅ ਕਰਕੇ ਸ਼ੂਗਰ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ। ਉਨ੍ਹਾਂ ਨੇ ਸ਼ੂਗਰ ਰੋਗੀਆਂ ਨੂੰ ਸਵੇਰ ਅਤੇ ਸ਼ਾਮ ਦੀ ਸੈਰ ਦੇ ਨਾਲ-ਨਾਲ ਯੋਗਾ ਅਤੇ ਪ੍ਰਾਣਾਯਾਮ ਨੂੰ ਆਪਣੀ ਰੋਜ਼ਾਨਾ ਰੁਟੀਨ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ। ਨਾਲ ਹੀ ਯੋਗ ਡਾਕਟਰ ਦੀ ਸਲਾਹ ਅਨੁਸਾਰ ਦਵਾਈਆਂ ਦੀ ਵਰਤੋਂ ਲਈ ਵੀ ਪ੍ਰੇਰਿਆ। ਪ੍ਰਧਾਨ ਨਿਰਵੈਰ ਸਿੰਘ ਨੰਦਾ ਨੇ ਦੱਸਿਆ ਕਿ ਇਹ ਕੈਂਪ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਬਿਲਕੁਲ ਫਰੀ ਲਗਾਇਆ ਜਾਂਦਾ ਹੈ। ਵੱਧ ਤੋਂ ਵੱਧ ਲੋੜਵੰਦਾਂ ਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ। ਇਸ ਮੌਕੇ ਸਕੱਤਰ ਦਵਿੰਦਰ ਸਿੰਘ, ਮਨਮੋਹਨ ਸਿੰਘ ਵਾਲੀਆ, ਵਰਿੰਦਰ ਸ਼ਰਮਾ, ਪਵਨ ਕਸ਼ਯਪ, ਹਰਵਿੰਦਰ ਸਿੰਘ ਸੰਧੂ, ਰਵਿੰਦਰ ਚੋਟ, ਸੁਸ਼ੀਲ ਸ਼ਰਮਾ, ਡਾ. ਵੀ.ਐਸ. ਗੰਭੀਰ, ਸਿਮਰਨ ਕੌਰ, ਗੁਰਪ੍ਰੀਤ ਕੌਰ, ਅਜੀਤ ਕੁਮਾਰ, ਪ੍ਰਿੰਸ ਅਤੇ ਮੈਡੀਕਲ ਸਟਾਫ਼ ਮੈਂਬਰ ਮੌਜੂਦ ਸਨ।
ਤਸਵੀਰ: ਫਗਵਾੜਾ ਦੇ ਗੁਰੂ ਹਰਗੋਬਿੰਦ ਨਗਰ ਵਿੱਚ ਲਗਾਏ ਗਏ ਬਲੱਡ ਸ਼ੂਗਰ ਦੇ ਫਰੀ ਚੈੱਕਅਪ ਕੈਂਪ ਦੌਰਾਨ ਜਾਣਕਾਰੀ ਦਿੰਦੇ ਹੋਏ ਲੋਕ ਸੇਵਾ ਦਲ ਦੇ ਚੇਅਰਮੈਨ ਪਵਨ ਕਾਲੜਾ, ਪ੍ਰਧਾਨ ਨਿਰਵੈਰ ਸਿੰਘ ਨੰਦਾ, ਸਕੱਤਰ ਦਵਿੰਦਰ ਸਿੰਘ ਅਤੇ ਹੋਰ।
ਪਿਛਲੇ ਪੰਜਾਹ ਸਾਲਾਂ ਤੋਂ ਸਮਾਜ ਦੀ ਸੇਵਾ ਲਈ ਯਤਨਸ਼ੀਲ ਫਗਵਾੜਾ ਦੀ ਮੋਹਰੀ ਸੰਸਥਾ ਲੋਕ ਸੇਵਾ ਦਲ ਵਲੋਂ 73ਵਾਂ ਫਰੀ ਬਲੱਡ ਸ਼ੂਗਰ ਚੈੱਕਅਪ ਕੈਂਪ ਸੰਸਥਾ ਦੇ ਪ੍ਰਧਾਨ ਨਿਰਵੈਰ ਸਿੰਘ ਨੰਦਾ ਦੀ ਅਗਵਾਈ ਹੇਠ ਉੱਤਮ ਡਾਇਗਨੌਸਟਿਕ ਲੈਬ ਨੇੜੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਲਗਾਇਆ ਗਿਆ। ਧੰਜੂ ਪਰਿਵਾਰ ਮਹਿਸਮਪੁਰ ਦੇ ਸਹਿਯੋਗ ਅਤੇ ਚੇਅਰਮੈਨ ਪਵਨ ਕਾਲੜਾ ਦੀ ਨਿਗਰਾਨੀ ਹੇਠ ਆਯੋਜਿਤ ਕੈਂਪ ਦੌਰਾਨ 27 ਸ਼ੂਗਰ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਸਮੂਹ ਮਰੀਜਾਂ ਨੇ ਲੋਕ ਸੇਵਾ ਦਲ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਚੇਅਰਮੈਨ ਪਵਨ ਕਾਲੜਾ ਨੇ ਕਿਹਾ ਕਿ ਅੱਜਕਲ ਸ਼ੁਗਰ ਇੱਕ ਆਮ ਬਿਮਾਰੀ ਹੋ ਗਈ ਹੈ। ਜੋ ਕਿ ਪ੍ਰਦੂਸ਼ਿਤ ਵਾਤਾਵਰਣ ਅਤੇ ਮਿਲਾਵਟੀ ਖਾਣ-ਪੀਣ ਦੀਆਂ ਚੀਜ਼ਾਂ ਦੀ ਬਹੁਤਾਤ ਕਾਰਨ ਲਗਾਤਾਰ ਵੱਧ ਰਹੀ ਹੈ। ਇਸ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਬਲਕਿ ਆਪਣੀ ਰੋਜ਼ਾਨਾ ਖੁਰਾਕ ਅਤੇ ਰੁਟੀਨ ਵਿੱਚ ਬਦਲਾਅ ਕਰਕੇ ਸ਼ੂਗਰ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ। ਉਨ੍ਹਾਂ ਨੇ ਸ਼ੂਗਰ ਰੋਗੀਆਂ ਨੂੰ ਸਵੇਰ ਅਤੇ ਸ਼ਾਮ ਦੀ ਸੈਰ ਦੇ ਨਾਲ-ਨਾਲ ਯੋਗਾ ਅਤੇ ਪ੍ਰਾਣਾਯਾਮ ਨੂੰ ਆਪਣੀ ਰੋਜ਼ਾਨਾ ਰੁਟੀਨ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ। ਨਾਲ ਹੀ ਯੋਗ ਡਾਕਟਰ ਦੀ ਸਲਾਹ ਅਨੁਸਾਰ ਦਵਾਈਆਂ ਦੀ ਵਰਤੋਂ ਲਈ ਵੀ ਪ੍ਰੇਰਿਆ। ਪ੍ਰਧਾਨ ਨਿਰਵੈਰ ਸਿੰਘ ਨੰਦਾ ਨੇ ਦੱਸਿਆ ਕਿ ਇਹ ਕੈਂਪ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਬਿਲਕੁਲ ਫਰੀ ਲਗਾਇਆ ਜਾਂਦਾ ਹੈ। ਵੱਧ ਤੋਂ ਵੱਧ ਲੋੜਵੰਦਾਂ ਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ। ਇਸ ਮੌਕੇ ਸਕੱਤਰ ਦਵਿੰਦਰ ਸਿੰਘ, ਮਨਮੋਹਨ ਸਿੰਘ ਵਾਲੀਆ, ਵਰਿੰਦਰ ਸ਼ਰਮਾ, ਪਵਨ ਕਸ਼ਯਪ, ਹਰਵਿੰਦਰ ਸਿੰਘ ਸੰਧੂ, ਰਵਿੰਦਰ ਚੋਟ, ਸੁਸ਼ੀਲ ਸ਼ਰਮਾ, ਡਾ. ਵੀ.ਐਸ. ਗੰਭੀਰ, ਸਿਮਰਨ ਕੌਰ, ਗੁਰਪ੍ਰੀਤ ਕੌਰ, ਅਜੀਤ ਕੁਮਾਰ, ਪ੍ਰਿੰਸ ਅਤੇ ਮੈਡੀਕਲ ਸਟਾਫ਼ ਮੈਂਬਰ ਮੌਜੂਦ ਸਨ।ਤਸਵੀਰ: ਫਗਵਾੜਾ ਦੇ ਗੁਰੂ ਹਰਗੋਬਿੰਦ ਨਗਰ ਵਿੱਚ ਲਗਾਏ ਗਏ ਬਲੱਡ ਸ਼ੂਗਰ ਦੇ ਫਰੀ ਚੈੱਕਅਪ ਕੈਂਪ ਦੌਰਾਨ ਜਾਣਕਾਰੀ ਦਿੰਦੇ ਹੋਏ ਲੋਕ ਸੇਵਾ ਦਲ ਦੇ ਚੇਅਰਮੈਨ ਪਵਨ ਕਾਲੜਾ, ਪ੍ਰਧਾਨ ਨਿਰਵੈਰ ਸਿੰਘ ਨੰਦਾ, ਸਕੱਤਰ ਦਵਿੰਦਰ ਸਿੰਘ ਅਤੇ ਹੋਰ।