ਪ੍ਰਮੁੱਖ ਖਬਰਾਂ

ਵਾਤਾਵਰਣ ਮੇਲੇ ਦੌਰਾਨ ਲਾਇਨ ਕਲੱਬ ਫਗਵਾੜਾ ਵਿਸ਼ਵਾਸ ਨੇ ਕਰਵਾਏ ਲੋਕਗੀਤ ਮੁਕਾਬਲੇ

ਨੌਜਵਾਨ ਪੀੜ੍ਹੀ ਨੂੰ ਵਿਰਸੇ ਨਾਲ ਜੋੜਨਾ ਉਦੇਸ਼ - ਲਾਇਨ ਸੁਸ਼ੀਲ ਸ਼ਰਮਾ

ਫਗਵਾੜਾ 11 ਦਸੰਬਰ (ਨਵੋਦਿਤ ਸ਼ਰਮਾ  ) ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਨੇ ਇੰਨਵਾਇਰਨਮੈਂਟ ਐਸੋਸੀਏਸ਼ਨ ਅਤੇ ਨਗਰ ਨਿਗਮ ਫਗਵਾੜਾ ਵਲੋਂ ਸਾਂਝੇ ਤੌਰ ਤੇ ਡਾ. ਅੰਬੇਡਕਰ ਆਡੀਟੋਰੀਅਮ ਰੈਸਟ ਹਾਉਸ ਫਗਵਾੜਾ ਵਿਖੇ ਕਰਵਾਏ ਗਏ ਦੋ ਰੋਜਾ ਵਾਤਾਵਰਣ ਮੇਲੇ ਦੌਰਾਨ ਹਰ ਸਾਲ ਦੀ ਤਰ੍ਹਾਂ ਲਾਇਨ ਬਲਵਿੰਦਰ ਸਿੰਘ ਅਤੇ ਲਾਇਨ ਸੁਸ਼ੀਲ ਸ਼ਰਮਾ ਦੀ ਅਗਵਾਈ ਹੇਠ ਅੰਤਰ ਸਕੂਲ ਲੋਕਗੀਤ ਮੁਕਾਬਲਾ ਕਰਵਾਇਆ। ਜਿਸ ਵਿਚ 12 ਸਕੂਲਾਂ ਦੇ ਕਰੀਬ 25 ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਜੱਜਾਂ ਦੀ ਭੂਮਿਕਾ ਗਾਇਕ ਦੇਵੀ ਦਾਸ, ਕਮਲ ਕਟਾਣੀਆ ਅਤੇ ਦਿਲਰਾਜ ਵਲੋਂ ਨਿਭਾਈ ਗਈ। ਵਿਦਿਆਰਥੀਆਂ ਦੀ ਪ੍ਰਤਿਭਾ ਨੇ ਜੱਜਾਂ ਨੂੰ ਵੀ ਸ਼ਸ਼ੋਪੰਜ ਵਿਚ ਪਾਈ ਰੱਖਿਆ ਕਿ ਆਖਿਰ ਕਿਸ ਨੂੰ ਜੇਤੂ ਐਲਾਨਿਆ ਜਾਵੇ। ਹਾਜਰੀਨ ਸਰੋਤਿਆਂ ਨੇ ਵੀ ਇਸ ਸ਼ਾਨਦਾਰ ਮੁਕਾਬਲੇ ਦਾ ਪੂਰਾ ਆਨੰਦ ਮਾਣਿਆ। ਅਖੀਰ ਜੱਜਾਂ ਨੇ ਮਾਂ ਅੰਬੇ ਸੀਨੀਅਰ ਸੈਕੇਂਡਰੀ ਗਰਲਜ ਸਕੂਲ ਭਾਣੋਕੀ ਨੂੰ ਜੇਤੂ ਕਰਾਰ ਦਿੱਤਾ। ਜੇਤੂ ਟੀਮ ਨੂੰ ਸਵ. ਜਸਵੀਰ ਸਿੰਘ ਰਘਬੋਤਰਾ ਟਰਾਫੀ ਨਾਲ ਨਵਾਜਿਆ ਗਿਆ। ‘ਸੁਰ ਪੰਜਾਬ ਦੇ’ ਦਾ ਖਿਤਾਬ ਕਮਲਾ ਨਹਿਰੂ ਪਬਲਿਕ ਸਕੂਲ ਚੱਕ ਹਕੀਮ ਦੀ ਸੁਹਾਨੀ ਖਾਨ ਨੂੰ ਦਿੱਤਾ ਗਿਆ। ਜਦਕਿ ਹਨੁਮਤ ਪਬਲਿਕ ਸਕੂਲ ਗੁਰਾਇਆ ਦੀ ਜਸਮੀਤ ਕੌਰ ਨੂੰ ‘ਬੁਲੰਦ ਆਵਾਜ’ ਦੇ ਖਿਤਾਬ ਨਾਲ ਨਵਾਜਿਆ ਗਿਆ। ਇਸੇ ਤਰ੍ਹਾਂ ਕਮਲਾ ਨਹਿਰੂ ਪਬਲਿਕ ਸਕੂਲ ਮਾਡਲ ਟਾਊਨ ਫਗਵਾੜਾ ਦੇ ਇੰਦਰਜੀਤ ਸਿੰਘ ਨੂੰ ‘ਨਿਵੇਕਲਾ ਹੀਰਾ’, ਸਵਾਮੀ ਸੰਤ ਦਾਸ ਪਬਲਿਕ ਸਕੂਲ ਦੇ ਤੇਜਵੀਰ ਸਿੰਘ ਨੂੰ ‘ਲੋਕਗੀਤਾਂ ਦਾ ਬਾਦਸ਼ਾਹ’, ਇਸੇ ਸਕੂਲ ਦੀ ਵਿਦਿਆਰਥਣ ਮਨਜੋਤ ਕੌਰ ਨੂੰ ਸਵ. ਸੁਰਜੀਤ ਬਿੰਦਰਖੀਆ ਯਾਦਗਾਰੀ ‘ਲੋਕਗੀਤਾਂ ਦੀ ਰਾਣੀ’ ਦਾ ਖਿਤਾਬ ਦਿੱਤਾ ਗਿਆ। ਲਾਇਨ ਬਲਵਿੰਦਰ ਸਿੰਘ ਅਤੇ ਲਾਇਨ ਸੁਸ਼ੀਲ ਸ਼ਰਮਾ ਨੇ ਸਮੂਹ ਜੇਤੂਆਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਲੋਕਗੀਤ ਮੁਕਾਬਲੇ ਕਰਵਾਉਣ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਅਮੀਰ ਪੰਜਾਬੀ ਵਿਰਸੇ ਨਾਲ ਜੋੜਨਾ ਹੈ। ਜਿਸਦੀ ਝਲਕ ਪੰਜਾਬ ਦੇ ਲੋਕਗੀਤਾਂ ਵਿਚ ਆਮ ਹੀ ਨਜ਼ਰ ਆਉਂਦੀ ਹੈ। ਇਸ ਮੌਕੇ ਲਾਇਨ ਅਸ਼ਵਨੀ ਸ਼ਰਮਾ, ਲਾਇਨ ਚਮਨ ਲਾਲ, ਲਾਇਨ ਪ੍ਰਦੀਪ ਸਿੰਘ, ਲਾਇਨ ਰਵੀ ਮੰਗਲ, ਲਾਇਨ ਸੁਖਜੀਤ ਸਮਰਾ, ਲਾਇਨ ਇੰਦਰਜੀਤ ਸਿੰਘ ਆਦਿ ਵੀ ਹਾਜਰ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button