ਸੰਸਾਰ
ਫਗਵਾੜਾ ਦਾ ਅਸ਼ਵਨੀ ਸ਼ਰਮਾ ਬਣਿਆ ਹਾਲੈਂਡ ਦੇ ਅਨਾਥ, ਬਜ਼ੁਰਗ ਤੇ ਬਿਮਾਰਾਂ ਦਾ ਸਹਾਰਾ
ਕਿਹਾ-ਮਾਂ ਤੋਂ ਮਿਲੀ ਪ੍ਰੇਰਨਾ,ਮੇਰੇ ਲਈ ਹਰ ਕਿਸੇ ਦਾ ਖੂਨ ਲਾਲ
ਫ਼ਗਵਾੜਾ 10 ਫਰਵਰੀ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
) ਅਮਰੀਕਨ ਡਾਲਰ, ਯੂਰੋ ਅਤੇ ਪੌਂਡ ਕਮਾਉਣ ਦੀ ਲਾਲਸਾ ਨਾਲ ਵਿਦੇਸ਼ਾਂ ਨੂੰ ਪਰਵਾਸ ਕਰਨ ਵਾਲੇ ਭਾਰਤੀਆਂ ਬਾਰੇ ਤਾਂ ਤੁਸੀਂ ਬਹੁਤ ਸੁਣਿਆ ਹੋਵੇਗਾ,ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਹਾਲੈਂਡ ਦੀ ਧਰਤੀ ’ਤੇ ਮਿਹਨਤ ਮਜਦੂਰੀ ਨਾਲ ਕਮਾਈ ਦੌਲਤ ਦੇ ਬਾਵਜੂਦ ਕੋਈ ਸੰਤੁਸ਼ਟੀ ਪ੍ਰਾਪਤ ਕਰਦਾ ਹੈ ਅਤੇ ਖੁਦ ਸੀਨੀਅਰ ਸਿਟੀਜ਼ਨ ਹੋਣ ਦੇ ਬਾਵਜੂਦ ਵੀ ਦਿਨ-ਰਾਤ ਬਜੁਰਗਾਂ ਦੀ ਸੇਵਾ ’ਚ ਰੁੱਝਿਆ ਰਹਿੰਦਾ ਹੈ? ਸ਼ਾਇਦ ਨਹੀਂ। ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇਕ ਸ਼ਖਸੀਅਤ ਫਗਵਾੜਾ ਦੇ ਅਸ਼ਵਨੀ ਸ਼ਰਮਾ ਨਾਲ ਮਿਲਾਉਂਦੇ ਹਾਂ। ਜਿਸ ਦੀ ਪਰਵਰਿਸ਼ ਤੋਂ ਸਿੱਖਿਆ ਤੱਕ ਦਾ ਸਫ਼ਰ ਭਾਰਤੀ ਪੰਜਾਬ ਦੇ ਫਗਵਾੜਾ ਸ਼ਹਿਰ ਵਿੱਚ ਤੈਅ ਹੋਇਆ। ਪਰ ਉਸ ਤੋਂ ਬਾਅਦ ਉਹ ਵੀ ਲੱਖਾਂ ਹੋਰ ਨੌਜਵਾਨਾਂ ਵਾਂਗ ਦੌਲਤ ਕਮਾਉਣ ਦਾ ਸੁਪਨਾ ਲੈ ਕੇ ਯੂਰਪ ਦੇ ਹਾਲੈਂਡ ਵਿੱਚ ਜਾ ਵਸਿਆ। ਅਸ਼ਵਨੀ ਸ਼ਰਮਾ ਦੱਸਦਾ ਹੈ ਕਿ ਜਦੋਂ ਉਸਨੇ 1980 ਵਿੱਚ ਹਾਲੈਂਡ ਦੀ ਧਰਤੀ ’ਤੇ ਕਦਮ ਰੱਖਿਆ ਤਾਂ ਉਸਦੇ ਸਾਹਮਣੇ ਇੱਕ ਅਣਜਾਣ ਦੇਸ਼ ਦੀ ਗੁੰਝਲਦਾਰ ਜੀਵਨ ਸ਼ੈਲੀ ਸੀ ਅਤੇ ਪਿੱਛੇ ਪਰਿਵਾਰਕ ਜ਼ਿੰਮੇਵਾਰੀਆਂ ਦਾ ਬੋਝ ਸੀ। ਪਰ ਕਿਸਮਤ ਨੇ ਉਸ ਦਾ ਸਾਥ ਦਿੱਤਾ ਅਤੇ ਸਾਰਾ ਪਰਿਵਾਰ ਸੈਟਲ ਕਰਨ ਤੋਂ ਬਾਅਦ ਜਦੋਂ ਉਸ ਨੇ ਆਤਮ-ਸੰਤੁਸ਼ਟੀ ਮਹਿਸੂਸ ਕੀਤੀ ਤਾਂ ਆਪਣਾ ਜੀਵਨ ਲੋਕ ਸੇਵਾ ਨੂੰ ਸਮਰਪਿਤ ਕਰ ਦਿੱਤਾ। ਉਹ ਲਗਭਗ 35 ਸਾਲਾਂ ਤੋਂ ਫੁਲ ਟਾਈਮ ਸਮਾਜ ਸੇਵਕ ਵਜੋਂ ਸਰਗਰਮ ਹੈ। ਅੱਜ ਹਾਲੈਂਡ ਵਿੱਚ, ਉਹ ਇੱਕ ਸ਼ਾਂਤ ਵਲੰਟੀਅਰ ਵਜੋਂ ਜਾਣਿਆ ਜਾਂਦਾ ਹੈ ਜੋ ਹਮੇਸ਼ਾ ਦੂਜਿਆਂ ਲਈ ਰੁੱਝਿਆ ਰਹਿੰਦਾ ਹੈ। ਉਹ ਆਪਣੇ ਗੁਆਂਢੀਆਂ ਦੀ ਮਦਦ ਕਰਦਾ ਹੈ ਅਤੇ ਉਨ੍ਹਾਂ ਲਈ ਮਜ਼ੇਦਾਰ ਗਤੀਵਿਧੀਆਂ ਦਾ ਪ੍ਰਬੰਧ ਕਰਦਾ ਹੈ। ਉਹ ਸੁਪਰਮਾਰਕੀਟਾਂ ਅਤੇ ਦੁਕਾਨਾਂ ਤੋਂ ਬਚਿਆ ਹੋਇਆ ਭੋਜਨ ਇਕੱਠਾ ਕਰਦਾ ਹੈ। ਉਹ ਉਨ੍ਹਾਂ ਸੰਸਥਾਵਾਂ ਦਾ ਵੀ ਦੌਰਾ ਕਰਦਾ ਹੈ ਜੋ ਭੋਜਨ ਨੂੰ ਬਚਾਉਣ ਅਤੇ ਸਥਾਨਕ ਨਿਵਾਸੀਆਂ ਨੂੰ ਵੰਡਣ ਵਿੱਚ ਸ਼ਾਮਲ ਹਨ। ਜੋ ਵੀ ਬਚਿਆ ਮਿਲਦਾ ਹੈ,ਆਪਣੇ ਨਾਲ ਲੈ ਤੁਰਦਾ ਹੈ। ਉਹ ਵੈਸਟ ਸਲੋਟਰਮੀਅਰ ਸਮੇਤ ਹੋਰ ਨੇੜਲੇ ਖੇਤਰਾਂ ਵਿੱਚ ਇੱਕ ਜਾਣੇ-ਪਛਾਣੇ ਚਿਹਰੇ ਵਜੋਂ ਜਾਣਿਆ ਜਾਂਦਾ ਹੈ। ਉਹ ਮੁੱਖ ਤੌਰ ’ਤੇ ਬਜ਼ੁਰਗਾਂ, ਭੁੱਖੇ ਅਤੇ ਬਿਮਾਰਾਂ ਨੂੰ ਸਹਾਇਤਾ ਦੇਣ ’ਤੇ ਧਿਆਨ ਕੇਂਦ੍ਰਤ ਕਰਦੇ ਹਨ। ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਹਰ ਰੋਜ਼ ਸੈਂਕੜੇ ਅੱਖਾਂ ਉਸ ਨੂੰ ਉਡੀਕਦੀਆਂ ਹਨ। ਅਸ਼ਵਨੀ ਸ਼ਰਮਾ ਭਾਵੁਕ ਹੋ ਕੇ ਕਹਿੰਦੇ ਹਨ ਕਿ ਮੇਰੀ ਮਾਂ ਵੀ ਅਜਿਹੀ ਹੀ ਸੀ। ਇਹ ਪ੍ਰਸ਼ੰਸਾ ਮੇਰੇ ਲਈ ਬਹੁਤ ਮਾਇਨੇ ਰੱਖਦੀ ਹੈ। ਮੈਂ ਭੋਜਨ ਇਕੱਠਾ ਕਰਨ ਅਤੇ ਇਸਨੂੰ ਦੁਬਾਰਾ ਵੰਡਣ ਵਿੱਚ ਬਹੁਤ ਵਿਅਸਤ ਹਾਂ। ਹਰ ਐਤਵਾਰ ਮੈਨੂੰ ਗੁਰਦੁਆਰਿਆਂ, ਮੰਦਰਾਂ ਅਤੇ ਚਰਚਾਂ ਵਿੱਚ ਬਜ਼ੁਰਗਾਂ ਅਤੇ ਹੋਰ ਲੋਕਾਂ ਲਈ ਰੋਟੀ ਮਿਲ ਜਾਂਦੀ ਹੈ, ਜੋ ਮੈਂ ਵੱਖ-ਵੱਖ ਥਾਵਾਂ ’ਤੇ ਬੇਘਰੇ ਲੋਕਾਂ ਨੂੰ ਵੰਡਦਾ ਹਾਂ। ਮੈਂ ਹਸਪਤਾਲ ਵਿੱਚ ਉਨ੍ਹਾਂ ਲੋਕਾਂ ਨੂੰ ਮਿਲਦਾ ਹਾਂ ਜਿਨ੍ਹਾਂ ਕੋਲ ਕੋਈ ਨਹੀਂ ਆਉਂਦਾ। ਮੈਂ ਬਚਪਨ ਵਿੱਚ ਦੇਖਿਆ ਹੈ, ਮੇਰੀ ਮਾਂ ਵੀ ਅਜਿਹੀ ਹੀ ਸੀ, ਉਹ ਹਮੇਸ਼ਾ ਬਜ਼ੁਰਗਾਂ ਦੀ ਮਦਦ ਕਰਨ ਵਿੱਚ ਰੁੱਝੀ ਰਹਿੰਦੀ ਸੀ। ਮੇਰੇ ਲਈ, ਸਾਰੇ ਲੋਕ ਇੱਕੋ ਜਿਹੇ ਹਨ, ਹਰ ਕਿਸੇ ਦਾ ਖੂਨ ਲਾਲ ਹੈ। ਅਸ਼ਵਨੀ ਸ਼ਰਮਾ ਅਨੁਸਾਰ ਜਦੋਂ ਤੱਕ ਮੇਰਾ ਸਾਹ ਚੱਲੇਗਾ ਅਤੇ ਮੇਰਾ ਸਰੀਰ ਮੇਰਾ ਸਾਥ ਦਿੰਦਾ ਰਹੇਗਾ, ਮੇਰਾ ਇਹ ਰੁਟੀਨ ਨਿਰਵਿਘਨ ਜਾਰੀ ਰਹੇਗਾ। ਐਮਸਟਰਡਮ ਦੀ ਸਰਕਾਰ ਅਤੇ ਹਾਲੈਂਡ ਦੀਆਂ ਹੋਰ ਕਈ ਸੰਸਥਾਵਾਂ ਵੱਲੋਂ ਉਸ ਨੂੰ ਇਸ ਨੇਕ ਕਾਰਜ ਲਈ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸਾਲ 2023 ਦੇ ਸਰਵੋਤਮ ਵਲੰਟੀਅਰ ਦਾ ਮੈਰਿਟ ਦਰਖ਼ਤ ਸਾਲ 2024 ਵਿੱਚ ਵੀ ਉਨ੍ਹਾਂ ਦੇ ਨਾਂ ’ਤੇ ਸਥਾਪਿਤ ਕੀਤਾ ਗਿਆ ਹੈ, ਜੋ ਅਗਲੇ ਸੌ ਸਾਲਾਂ ਤੱਕ ਉਨ੍ਹਾਂ ਦੇ ਨਾਂ ’ਤੇ ਰਹੇਗਾ। ਭਾਵ, ਉਸ ਦੀ ਮੌਤ ਦੇ ਸਾਲਾਂ ਬਾਅਦ ਵੀ, ਉਹ ਰੁੱਖ ਧਰਤੀ ਉੱਤੇ ਉਸਦਾ ਨਾਮ ਅਤੇ ਪਛਾਣ ਕਾਇਮ ਰੱਖੇਗਾ। ਅਸ਼ਵਨੀ ਸ਼ਰਮਾ ਯਕੀਨਨ ਵਿਦੇਸ਼ਾਂ ਵਿੱਚ ਵਸਦੇ ਲੱਖਾਂ ਅਜਿਹੇ ਲੋਕਾਂ ਲਈ ਇੱਕ ਪ੍ਰੇਰਨਾ ਸਰੋਤ ਹੈ ਜੋ ਆਪਣੇ ਬਜ਼ੁਰਗ ਜਾਂ ਬਿਮਾਰ ਮਾਪਿਆਂ ਨੂੰ ਆਪਣੀ ਖੁਸ਼ੀ ਲਈ ਓਲਡ ਏਜ ਹੋਮ ਦੇ ਹਵਾਲੇ ਕਰ ਦਿੰਦੇ ਹਨ।
) ਅਮਰੀਕਨ ਡਾਲਰ, ਯੂਰੋ ਅਤੇ ਪੌਂਡ ਕਮਾਉਣ ਦੀ ਲਾਲਸਾ ਨਾਲ ਵਿਦੇਸ਼ਾਂ ਨੂੰ ਪਰਵਾਸ ਕਰਨ ਵਾਲੇ ਭਾਰਤੀਆਂ ਬਾਰੇ ਤਾਂ ਤੁਸੀਂ ਬਹੁਤ ਸੁਣਿਆ ਹੋਵੇਗਾ,ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਹਾਲੈਂਡ ਦੀ ਧਰਤੀ ’ਤੇ ਮਿਹਨਤ ਮਜਦੂਰੀ ਨਾਲ ਕਮਾਈ ਦੌਲਤ ਦੇ ਬਾਵਜੂਦ ਕੋਈ ਸੰਤੁਸ਼ਟੀ ਪ੍ਰਾਪਤ ਕਰਦਾ ਹੈ ਅਤੇ ਖੁਦ ਸੀਨੀਅਰ ਸਿਟੀਜ਼ਨ ਹੋਣ ਦੇ ਬਾਵਜੂਦ ਵੀ ਦਿਨ-ਰਾਤ ਬਜੁਰਗਾਂ ਦੀ ਸੇਵਾ ’ਚ ਰੁੱਝਿਆ ਰਹਿੰਦਾ ਹੈ? ਸ਼ਾਇਦ ਨਹੀਂ। ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇਕ ਸ਼ਖਸੀਅਤ ਫਗਵਾੜਾ ਦੇ ਅਸ਼ਵਨੀ ਸ਼ਰਮਾ ਨਾਲ ਮਿਲਾਉਂਦੇ ਹਾਂ। ਜਿਸ ਦੀ ਪਰਵਰਿਸ਼ ਤੋਂ ਸਿੱਖਿਆ ਤੱਕ ਦਾ ਸਫ਼ਰ ਭਾਰਤੀ ਪੰਜਾਬ ਦੇ ਫਗਵਾੜਾ ਸ਼ਹਿਰ ਵਿੱਚ ਤੈਅ ਹੋਇਆ। ਪਰ ਉਸ ਤੋਂ ਬਾਅਦ ਉਹ ਵੀ ਲੱਖਾਂ ਹੋਰ ਨੌਜਵਾਨਾਂ ਵਾਂਗ ਦੌਲਤ ਕਮਾਉਣ ਦਾ ਸੁਪਨਾ ਲੈ ਕੇ ਯੂਰਪ ਦੇ ਹਾਲੈਂਡ ਵਿੱਚ ਜਾ ਵਸਿਆ। ਅਸ਼ਵਨੀ ਸ਼ਰਮਾ ਦੱਸਦਾ ਹੈ ਕਿ ਜਦੋਂ ਉਸਨੇ 1980 ਵਿੱਚ ਹਾਲੈਂਡ ਦੀ ਧਰਤੀ ’ਤੇ ਕਦਮ ਰੱਖਿਆ ਤਾਂ ਉਸਦੇ ਸਾਹਮਣੇ ਇੱਕ ਅਣਜਾਣ ਦੇਸ਼ ਦੀ ਗੁੰਝਲਦਾਰ ਜੀਵਨ ਸ਼ੈਲੀ ਸੀ ਅਤੇ ਪਿੱਛੇ ਪਰਿਵਾਰਕ ਜ਼ਿੰਮੇਵਾਰੀਆਂ ਦਾ ਬੋਝ ਸੀ। ਪਰ ਕਿਸਮਤ ਨੇ ਉਸ ਦਾ ਸਾਥ ਦਿੱਤਾ ਅਤੇ ਸਾਰਾ ਪਰਿਵਾਰ ਸੈਟਲ ਕਰਨ ਤੋਂ ਬਾਅਦ ਜਦੋਂ ਉਸ ਨੇ ਆਤਮ-ਸੰਤੁਸ਼ਟੀ ਮਹਿਸੂਸ ਕੀਤੀ ਤਾਂ ਆਪਣਾ ਜੀਵਨ ਲੋਕ ਸੇਵਾ ਨੂੰ ਸਮਰਪਿਤ ਕਰ ਦਿੱਤਾ। ਉਹ ਲਗਭਗ 35 ਸਾਲਾਂ ਤੋਂ ਫੁਲ ਟਾਈਮ ਸਮਾਜ ਸੇਵਕ ਵਜੋਂ ਸਰਗਰਮ ਹੈ। ਅੱਜ ਹਾਲੈਂਡ ਵਿੱਚ, ਉਹ ਇੱਕ ਸ਼ਾਂਤ ਵਲੰਟੀਅਰ ਵਜੋਂ ਜਾਣਿਆ ਜਾਂਦਾ ਹੈ ਜੋ ਹਮੇਸ਼ਾ ਦੂਜਿਆਂ ਲਈ ਰੁੱਝਿਆ ਰਹਿੰਦਾ ਹੈ। ਉਹ ਆਪਣੇ ਗੁਆਂਢੀਆਂ ਦੀ ਮਦਦ ਕਰਦਾ ਹੈ ਅਤੇ ਉਨ੍ਹਾਂ ਲਈ ਮਜ਼ੇਦਾਰ ਗਤੀਵਿਧੀਆਂ ਦਾ ਪ੍ਰਬੰਧ ਕਰਦਾ ਹੈ। ਉਹ ਸੁਪਰਮਾਰਕੀਟਾਂ ਅਤੇ ਦੁਕਾਨਾਂ ਤੋਂ ਬਚਿਆ ਹੋਇਆ ਭੋਜਨ ਇਕੱਠਾ ਕਰਦਾ ਹੈ। ਉਹ ਉਨ੍ਹਾਂ ਸੰਸਥਾਵਾਂ ਦਾ ਵੀ ਦੌਰਾ ਕਰਦਾ ਹੈ ਜੋ ਭੋਜਨ ਨੂੰ ਬਚਾਉਣ ਅਤੇ ਸਥਾਨਕ ਨਿਵਾਸੀਆਂ ਨੂੰ ਵੰਡਣ ਵਿੱਚ ਸ਼ਾਮਲ ਹਨ। ਜੋ ਵੀ ਬਚਿਆ ਮਿਲਦਾ ਹੈ,ਆਪਣੇ ਨਾਲ ਲੈ ਤੁਰਦਾ ਹੈ। ਉਹ ਵੈਸਟ ਸਲੋਟਰਮੀਅਰ ਸਮੇਤ ਹੋਰ ਨੇੜਲੇ ਖੇਤਰਾਂ ਵਿੱਚ ਇੱਕ ਜਾਣੇ-ਪਛਾਣੇ ਚਿਹਰੇ ਵਜੋਂ ਜਾਣਿਆ ਜਾਂਦਾ ਹੈ। ਉਹ ਮੁੱਖ ਤੌਰ ’ਤੇ ਬਜ਼ੁਰਗਾਂ, ਭੁੱਖੇ ਅਤੇ ਬਿਮਾਰਾਂ ਨੂੰ ਸਹਾਇਤਾ ਦੇਣ ’ਤੇ ਧਿਆਨ ਕੇਂਦ੍ਰਤ ਕਰਦੇ ਹਨ। ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਹਰ ਰੋਜ਼ ਸੈਂਕੜੇ ਅੱਖਾਂ ਉਸ ਨੂੰ ਉਡੀਕਦੀਆਂ ਹਨ। ਅਸ਼ਵਨੀ ਸ਼ਰਮਾ ਭਾਵੁਕ ਹੋ ਕੇ ਕਹਿੰਦੇ ਹਨ ਕਿ ਮੇਰੀ ਮਾਂ ਵੀ ਅਜਿਹੀ ਹੀ ਸੀ। ਇਹ ਪ੍ਰਸ਼ੰਸਾ ਮੇਰੇ ਲਈ ਬਹੁਤ ਮਾਇਨੇ ਰੱਖਦੀ ਹੈ। ਮੈਂ ਭੋਜਨ ਇਕੱਠਾ ਕਰਨ ਅਤੇ ਇਸਨੂੰ ਦੁਬਾਰਾ ਵੰਡਣ ਵਿੱਚ ਬਹੁਤ ਵਿਅਸਤ ਹਾਂ। ਹਰ ਐਤਵਾਰ ਮੈਨੂੰ ਗੁਰਦੁਆਰਿਆਂ, ਮੰਦਰਾਂ ਅਤੇ ਚਰਚਾਂ ਵਿੱਚ ਬਜ਼ੁਰਗਾਂ ਅਤੇ ਹੋਰ ਲੋਕਾਂ ਲਈ ਰੋਟੀ ਮਿਲ ਜਾਂਦੀ ਹੈ, ਜੋ ਮੈਂ ਵੱਖ-ਵੱਖ ਥਾਵਾਂ ’ਤੇ ਬੇਘਰੇ ਲੋਕਾਂ ਨੂੰ ਵੰਡਦਾ ਹਾਂ। ਮੈਂ ਹਸਪਤਾਲ ਵਿੱਚ ਉਨ੍ਹਾਂ ਲੋਕਾਂ ਨੂੰ ਮਿਲਦਾ ਹਾਂ ਜਿਨ੍ਹਾਂ ਕੋਲ ਕੋਈ ਨਹੀਂ ਆਉਂਦਾ। ਮੈਂ ਬਚਪਨ ਵਿੱਚ ਦੇਖਿਆ ਹੈ, ਮੇਰੀ ਮਾਂ ਵੀ ਅਜਿਹੀ ਹੀ ਸੀ, ਉਹ ਹਮੇਸ਼ਾ ਬਜ਼ੁਰਗਾਂ ਦੀ ਮਦਦ ਕਰਨ ਵਿੱਚ ਰੁੱਝੀ ਰਹਿੰਦੀ ਸੀ। ਮੇਰੇ ਲਈ, ਸਾਰੇ ਲੋਕ ਇੱਕੋ ਜਿਹੇ ਹਨ, ਹਰ ਕਿਸੇ ਦਾ ਖੂਨ ਲਾਲ ਹੈ। ਅਸ਼ਵਨੀ ਸ਼ਰਮਾ ਅਨੁਸਾਰ ਜਦੋਂ ਤੱਕ ਮੇਰਾ ਸਾਹ ਚੱਲੇਗਾ ਅਤੇ ਮੇਰਾ ਸਰੀਰ ਮੇਰਾ ਸਾਥ ਦਿੰਦਾ ਰਹੇਗਾ, ਮੇਰਾ ਇਹ ਰੁਟੀਨ ਨਿਰਵਿਘਨ ਜਾਰੀ ਰਹੇਗਾ। ਐਮਸਟਰਡਮ ਦੀ ਸਰਕਾਰ ਅਤੇ ਹਾਲੈਂਡ ਦੀਆਂ ਹੋਰ ਕਈ ਸੰਸਥਾਵਾਂ ਵੱਲੋਂ ਉਸ ਨੂੰ ਇਸ ਨੇਕ ਕਾਰਜ ਲਈ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸਾਲ 2023 ਦੇ ਸਰਵੋਤਮ ਵਲੰਟੀਅਰ ਦਾ ਮੈਰਿਟ ਦਰਖ਼ਤ ਸਾਲ 2024 ਵਿੱਚ ਵੀ ਉਨ੍ਹਾਂ ਦੇ ਨਾਂ ’ਤੇ ਸਥਾਪਿਤ ਕੀਤਾ ਗਿਆ ਹੈ, ਜੋ ਅਗਲੇ ਸੌ ਸਾਲਾਂ ਤੱਕ ਉਨ੍ਹਾਂ ਦੇ ਨਾਂ ’ਤੇ ਰਹੇਗਾ। ਭਾਵ, ਉਸ ਦੀ ਮੌਤ ਦੇ ਸਾਲਾਂ ਬਾਅਦ ਵੀ, ਉਹ ਰੁੱਖ ਧਰਤੀ ਉੱਤੇ ਉਸਦਾ ਨਾਮ ਅਤੇ ਪਛਾਣ ਕਾਇਮ ਰੱਖੇਗਾ। ਅਸ਼ਵਨੀ ਸ਼ਰਮਾ ਯਕੀਨਨ ਵਿਦੇਸ਼ਾਂ ਵਿੱਚ ਵਸਦੇ ਲੱਖਾਂ ਅਜਿਹੇ ਲੋਕਾਂ ਲਈ ਇੱਕ ਪ੍ਰੇਰਨਾ ਸਰੋਤ ਹੈ ਜੋ ਆਪਣੇ ਬਜ਼ੁਰਗ ਜਾਂ ਬਿਮਾਰ ਮਾਪਿਆਂ ਨੂੰ ਆਪਣੀ ਖੁਸ਼ੀ ਲਈ ਓਲਡ ਏਜ ਹੋਮ ਦੇ ਹਵਾਲੇ ਕਰ ਦਿੰਦੇ ਹਨ।Show quoted text