ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਖੇੜਾ ਰੋਡ ’ਤੇ ਲਗਾਇਆ ਹਰੀਆਂ ਸਬਜ਼ੀਆਂ ਦਾ ਮਹੀਨਾਵਾਰ ਲੰਗਰ
ਵਿਟਾਮਿਨ ਤੇ ਖਣਿਜਾਂ ਦਾ ਭੰਡਾਰ ਹਨ ਹਰੀਆਂ ਸਬਜੀਆਂ : ਰਘਬੋਤਰਾ
ਫਗਵਾੜਾ 21 ਅਪ੍ਰੈਲ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਉਪਰਾਲੇ ਸਦਕਾ ਪ੍ਰੇਮ ਨਗਰ ਸੇਵਾ ਸੁਸਾਇਟੀ ਵੱਲੋਂ ਸਥਾਨਕ ਖੇੜਾ ਰੋਡ ’ਤੇ ਹਰੀਆਂ ਸਬਜ਼ੀਆਂ ਦਾ ਮਹੀਨਾਵਾਰ ਲੰਗਰ ਲਗਾਇਆ ਗਿਆ। ਇਸ ਦੌਰਾਨ ਮੁਹੱਲਾ ਪ੍ਰੇਮ ਨਗਰ, ਮਾਸਟਰ ਸਾਧੂ ਰਾਮ ਨਗਰ, ਗੁਰੂ ਨਾਨਕ ਪੁਰਾ ਅਤੇ ਖੇੜਾ ਰੋਡ ਦੇ ਵਸਨੀਕਾਂ ਤੋਂ ਇਲਾਵਾ ਰਾਹਗੀਰਾਂ ਨੂੰ ਫਰੀ ਸਬਜ਼ੀਆਂ ਵੰਡੀਆਂ ਗਈਆਂ। ਮਲਕੀਅਤ ਸਿੰਘ ਰਘਬੋਤਰਾ ਨੇ ਹਰੀਆਂ ਸਬਜ਼ੀਆਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਰੋਜ਼ਾਨਾ ਦੀ ਰੁਟੀਨ ਵਿੱਚ ਹਰੀਆਂ ਸਬਜ਼ੀਆਂ ਦਾ ਸੇਵਨ ਕਰਨ ਲਈ ਪ੍ਰੇਰਿਤ ਕਰਨਾ ਹੈ। ਉਹਨਾਂ ਦੱਸਿਆ ਕਿ ਹਰੀਆਂ ਸਬਜ਼ੀਆਂ ਵਿਟਾਮਿਨ, ਪ੍ਰੋਟੀਨ ਅਤੇ ਖਣਿਜਾਂ ਦਾ ਭੰਡਾਰ ਹੁੰਦੀਆਂ ਹਨ। ਉਨ੍ਹਾਂ ਇਸ ਸੇਵਾ ਨੂੰ ਲਗਾਤਾਰ ਜਾਰੀ ਰੱਖਣ ਦੀ ਗੱਲ ਵੀ ਕਹੀ। ਅੱਜ ਦੇ ਲੰਗਰ ਵਿਚ ਸਬਜੀਆਂ ਦੀ ਸੇਵਾ ਸਮਾਜ ਸੇਵਕ ਮਨੋਹਰ ਲਾਲ ਅਤੇ ਉਹਨਾਂ ਦੇ ਪੁੱਤਰ ਪਵਨ ਕੁਮਾਰ ਵਲੋਂ ਨਿਭਾਈ ਗਈ। ਸਬਜ਼ੀਆਂ ਵੰਡਣ ‘ਚ ਮੋਹਨ ਲਾਲ ਤਨੇਜਾ, ਸੁਧਾ ਬੇਦੀ, ਵਿਜੇ ਕੁਮਾਰ ਤੋਂ ਇਲਾਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਸਕੱਤਰ ਸੁਰਿੰਦਰ ਪਾਲ ਨੇ ਯੋਗਦਾਨ ਪਾਇਆ।
ਤਸਵੀਰ ਸਮੇਤ।