ਸਥਾਨਕ ਖਬਰ

ਰਾਮਗੜ੍ਹੀਆ ਕਾਲਜ ਦੀ ਵਿਦਿਆਰਥਣ ਯੂਨੀਵਰਸਿਟੀ ਵਿੱਚੋਂ ਬਣੀ ਗੋਲਡ ਮੈਡਲਿਸਟ

ਫਗਵਾੜਾ-(ਸੁਸ਼ੀਲ ਸ਼ਰਮਾ)

ਰਾਮਗੜ੍ਹੀਆ ਕਾਲਜ ਫਗਵਾੜਾ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਚੱਲ ਰਹੀ ਐਮ ਏ ਪੰਜਾਬੀ ਵਿੱਚੋਂ ਗੋਲਡ ਮੈਡਲ ਹਾਸਿਲ ਕਰਕੇ  ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਨਜੀਤ ਸਿੰਘ ਤੇ ਸਟਾਫ ਮੈਂਬਰ ਵਿਦਿਆਰਥਣ ਦੇ ਘਰ ਅਸ਼ਾਹੂਰ (ਝੰਡੀ ਪੀਰ) ਪਿੰਡ ਜਾ ਕੇ ਮੁਬਾਰਕਬਾਦ ਦੇਣ ਗਏ। ਕਾਲਜ ਵੱਲੋਂ ਲੱਡੂ ਲਿਜਾ ਕੇ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਨਾਲ ਖੁਸ਼ੀ ਸਾਂਝੀ ਕੀਤੀ। ਉਨ੍ਹਾਂ ਦੇ ਨਾਲ ਪ੍ਰਿੰਸੀਪਲ ਪ੍ਰੇਮ ਕੁਮਾਰ ਹਲਕਾ ਇੰਚਾਰਜ ਫਲੌਰ  , ਪ੍ਰਿੰਸੀਪਲ ਸ. ਤੀਰਥ ਸਿੰਘ ਅਸ਼ਾਹੂਰ ਸਕੂਲ, ਪ੍ਰਿੰਸੀਪਲ ਸੁਖਦੇਵ ਸਿੰਘ ਝੰਡੀ ਪੀਰ, ਪਿੰਡ ਦੇ ਸਰਪੰਚ ਤੇ ਪੰਚ ਆਦਿ ਸ਼ਾਮਿਲ ਰਹੇ। ਮੈਡਮ ਮਨਪ੍ਰੀਤ ਕੌਰ ਭੋਗਲ ਪ੍ਰਧਾਨ ਆਰ ਈ ਸੀ ਨੇ ਵਿਦਿਆਰਥਣ ਦੀ ਉਪਲੱਬਧੀ ਤੇ ਉਸਨੂੰ ਸ਼ਾਬਾਸ਼ ਦਿੱਤੀ ਤੇ ਉਸਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ। ਪ੍ਰਿੰਸੀਪਲ ਡਾ.ਮਨਜੀਤ ਸਿੰਘ ਨੇ ਵਿਦਿਆਰਥਣ ਦੇ ਨਾਲ ਉਸਦੇ ਪਰਿਵਾਰ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਨੇ ਪੋਸਟ ਗਰੈਜੂਏਟ ਵਿਭਾਗ ਪੰਜਾਬੀ ਦੇ ਮੁਖੀ ਡਾ. ਹਰਮੀਤ ਕੌਰ ਤੇ ਸੂਮੂਹ ਵਿਭਾਗ ਨੂੰ ਵੀ ਮੁਬਾਰਬਾਦ ਦਿੱਤੀ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਨਜੀਤ ਸਿੰਘ, ਪੋਸਟ ਗ੍ਰੈਜੂਏਸਟ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਮੀਤ ਕੌਰ, ਪ੍ਰੋਫੈਸਰ ਮਨਪ੍ਰੀਤ ਕੌਰ, ਪ੍ਰੋਫੈਸਰ ਕੁਲਵੀਰ ਕੌਰ, ਪ੍ਰੋਫੈਸਰ ਜਸਕਰਨ ਸਿੰਘ ਆਦਿ ਸ਼ਾਮਿਲ ਰਹੇ।

Related Articles

Leave a Reply

Your email address will not be published. Required fields are marked *

Back to top button