ਸਥਾਨਕ ਖਬਰ
ਲਾਇਨ ਪ੍ਰਦੀਪ ਸਿੰਘ ਚੱਠਾ ਨੂੰ ਸਾਲ 2026-27 ਲਈ ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਦਾ ਐਲਾਨਿਆ ਪ੍ਰਧਾਨ
ਲਾਇਨ ਰਵੀ ਮੰਗਲ ਨੂੰ ਮਿਲੀ ਸਕੱਤਰ ਦੇ ਅਹੁਦੇ ਦੀ ਕਮਾਨ
ਫਗਵਾੜਾ 22 ਮਈ ( ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ ) ਲਾਇਨਜ ਇੰਟਰਨੈਸ਼ਨਲ 321-ਡੀ ਦੀ ਇਲੈਵਨ ਸਟਾਰ ਸਪੈਸ਼ਲ ਸਟੇਟਸ ਮਾਡਲ ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਦੀ ਇਕ ਮੀਟਿੰਗ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਸੁਸ਼ੀਲ ਸ਼ਰਮਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਕਲੱਬ ਪ੍ਰਧਾਨ ਲਾਇਨ ਅਸ਼ਵਨੀ ਸ਼ਰਮਾ ਨੇ ਪਿਛਲੇ ਸਾਲ ਕੀਤੇ ਗਏ ਪ੍ਰੋਜੈਕਟਾਂ ਦੀ ਰਿਪੋਰਟ ਵਿਸਥਾਰ ਦੇ ਨਾਲ ਸਮੂਹ ਮੈਂਬਰਾਂ ਦੇ ਸਾਹਮਣੇ ਰੱਖੀ। ਜਿਸ ਤੋਂ ਬਾਅਦ ਕਲੱਬ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਲਾਇਨ ਪ੍ਰਦੀਪ ਸਿੰਘ ਚੱਠਾ ਨੂੰ ਸਰਬ ਸੰਮਤੀ ਨਾਲ ਸਾਲ 2026-27 ਲਈ ਪ੍ਰਧਾਨ ਐਲਾਨਿਆ ਗਿਆ। ਨਵ-ਨਿਯੁਕਤ ਪ੍ਰਧਾਨ ਪ੍ਰਦੀਪ ਸਿੰਘ ਚੱਠਾ ਨੇ ਆਪਣੀ ਕਾਰਜਕਾਰਣੀ ਦਾ ਐਲਾਨ ਕਰਦਿਆਂ ਲਾਇਨ ਰਵੀ ਮੰਗਲ ਨੂੰ ਸਕੱਤਰ, ਲਾਇਨ ਇੰਦਰਜੀਤ ਸਿੰਘ ਨੂੰ ਖਜਾਨਚੀ ਅਤੇ ਲਾਇਨ ਸੁਸ਼ੀਲ ਸ਼ਰਮਾ ਨੂੰ ਪੀ.ਆਰ.ਓ. ਦੀ ਜਿੰਮੇਵਾਰੀ ਦਿੱਤੀ। ਸਮੂਹ ਨਵਨਿਯੁਕਤ ਅਹੁਦੇਦਾਰਾਂ ਨੇ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਵੱਧ ਤੋਂ ਵੱਧ ਸਮਾਜ ਸੇਵੀ ਪ੍ਰੋਜੈਕਟਾਂ ਨੂੰ ਅਮਲੀ ਰੂਪ ਦਿੰਦੇ ਹੋਏ ਕਲੱਬ ਨੂੰ ਹੋਰ ਬੁਲੰਦੀਆਂ ਤੱਕ ਲਿਜਾਇਆ ਜਾਵੇਗਾ। ਨਵੀਂ ਟੀਮ ਨੇ ਪਹਿਲੇ ਪ੍ਰੋਜੈਕਟ ਦੀ ਰੂਪਰੇਖਾ ਬਹੁਤ ਜਲਦੀ ਸਮੂਹ ਕਲੱਬ ਮੈਂਬਰਾਂ ਦੇ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਤਿਆਰ ਕਰਨ ਦੀ ਗੱਲ ਵੀ ਕਹੀ। ਕਲੱਬ ਮੈਂਬਰਾਂ ਵਲੋਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਫੁੱਲਮਾਲਾਵਾਂ ਪਾ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਲਾਇਨ ਬਲਵਿੰਦਰ ਸਿੰਘ, ਲਾਇਨ ਚਮਨ ਲਾਲ, ਲਾਇਨ ਮੋਹਨ ਸਿੰਘ ਕੋਹਲੀ, ਲਾਇਨ ਅਵਤਾਰ ਸਿੰਘ ਆਦਿ ਹਾਜਰ ਸਨ।
ਤਸਵੀਰ ਕੈਪਸ਼ਨ- ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਦੀ ਨਵੀਂ ਟੀਮ ਨੂੰ ਫੁੱਲਮਾਲਾਵਾਂ ਪਹਿਨਾ ਕੇ ਸਨਮਾਨਤ ਕਰਦੇ ਹੋਏ ਸਮੂਹ ਹਾਜਰ ਮੈਂਬਰ।
ਤਸਵੀਰ ਕੈਪਸ਼ਨ- ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਦੀ ਨਵੀਂ ਟੀਮ ਨੂੰ ਫੁੱਲਮਾਲਾਵਾਂ ਪਹਿਨਾ ਕੇ ਸਨਮਾਨਤ ਕਰਦੇ ਹੋਏ ਸਮੂਹ ਹਾਜਰ ਮੈਂਬਰ।
