ਸਥਾਨਕ ਖਬਰ
ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਵਿਖੇ ਬਿਜ਼ਨਸ ਕਲੱਬ ਦੇ ਮੈਂਬਰਾਂ ਦੀ ਚੋਣ ਕੀਤੀ ਗਈ

ਫਗਵਾੜਾ :27 ਸਤਬੰਰ(ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਵਿੱਚ ਕਾਮਰਸ ਅਤੇ ਬਿਜ਼ਨੈਸ ਮੈਨੇਂਜ਼ਮੈਂਟ ਵਿਭਾਗ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੈਸ਼ਨ 2025-26 ਦੇ ਬਿਜ਼ਨਸ਼ ਕਲੱਬ ਦਾ ਪੁਨਰਗਠਨ ਕੀਤਾ ਗਿਆ। ਇਸ ਮੌਕੇ ਤੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਦੀ ਇੰਟਰਵਿਊ ਕੀਤੀ ਗਈ ਅਤੇ 26 ਮੈਂਬਰਾਂ ਦੀ ਕਮੇਟੀ ਵਿੱਚ ਵੱਖ-ਵੱਖ ਅਹੁਦੇਦਾਰਾਂ ਦੀ ਚੋਣਂ ਕੀਤੀ ਗਈ। ਸਰਬਸੰਮਤੀ ਨਾਲ ਮਿਸ ਸੁਖਪ੍ਰੀਤ ਕੌਰ ਐਮ.ਕਾਮ ਸਮੈਸਟਰ ਤੀਸਰਾ ਨੂੰ ਪ੍ਰਧਾਨ ਵਜੋਂ ਚੁਣਿਆ ਗਿਆ।ਅਕਾਸ਼ਦੀਪ ਸਿੰਘ ਬੀ.ਕਾਮ.ਸਮੈਸਟਰ ਪੰਜਵਾਂ ਨੂੰ ਮੀਤ ਪ੍ਰਧਾਨ,ਅਰਮਾਨ ਐਮ.ਕਾਮ ਸਮੈਸਟਰ ਤੀਸਰਾ ਨੂੰ ਵਿਭਾਗ ਪ੍ਰਤੀਨਿਧੀ,ਕਰਨ ਬੀ.ਕਾਮ. (ਐਫ.ਐਸ.)ਸਮੈਸਟਰ ਤੀਸਰਾ ਨੂੰ ਸਕੱਤਰ, ਜੈਯੰਤ ਅਰੋੜਾ ਬੀ.ਕਾਮ. (ਐਫ.ਐਸ.)ਸਮੈਸਟਰ ਤੀਸਰਾ ਨੂੰ ਵਿੱਤ ਸਕੱਤਰ, ਸੁਖਮਨਪ੍ਰੀਤ ਬੀ.ਕਾਮ. ਸਮੈਸਟਰ ਤੀਸਰਾਨੂੰ ਵਿੱਤ ਸਕੱਤਰ,ਸ਼ਰਨਜੀਤ ਕੌਰ ਐਮ.ਕਾਮ ਸਮੈਸਟਰ ਤੀਸਰਾ ਨੂੰ ਜੁਆਇੰਟ ਸਕੱਤਰ ਚੁਣਿਆ ਗਿਆਂ ।ਇਸ ਦੇ 13 ਐਗਜੈਕਟਿਵ ਮੈਂਬਰ ਬਣਾਏ ਗਏ ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਗੁਰਦੇਵ ਸਿੰਘ ਰੰਧਾਵਾ ਵਲੋਂ ਵਿਦਿਆਰਥੀਆਂ ਦੇ ਬੈਜ਼ ਲਗਾਏ ਗਏ ਅਤੇ ਉਨ੍ਹਾਂ ਨੂੰ ਕਾਲਜ ਦੀਆਂ ਵੱਖ-ਵੱਖ ਸਰਗਰਮੀਆਂ ‘ਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਤਿੰਦਰਪਾਲ ਸਿੰਘ ਪਲਾਹੀ ਜੀ ਨੇ ਨਵੇਂ ਬਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਚੰਗੇ ਗੁਣਾਂ ਨੂੰ ਸਿੱਖਣ ਤੇ ਜੋਰ ਦਿੱਤਾ। ਇਸ ਉਲੀਕੇ ਪ੍ਰੋਗਰਾਮ ਵਿੱਚ ਕਾਲਜ ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਰੰਧਾਵਾ ਜੀ ਨੇ ਵਿਦਿਆਰਥੀਆਂ ਨੂੰ ਆਪਣੀਆਂ ਜੁਮੇਵਾਰੀ ਨੂੰ ਸਮਝਣ ਤੇ ਤਹਿ ਦਿਲ ਨਾਲ ਨਿਭਾਉਣ ਲਈ ਕਿਹਾ। ਵਿਭਾਗ ਦੇ ਮੁੱਖੀ ਡਾ.ਮਨਪ੍ਰੀਤ ਕੌਰ ਜੀ ਨੇ ਕਲੱਬ ਵਲੋਂ ਆਉਣ ਵਾਲੇ ਸਮੇਂ ਉਲੀਕੀਆਂ ਸਾਰੀਆਂ ਗਤੀਵਿਧੀਆਂ ਦਾ ਵੇਰਵਾ ਦਿੱਤਾ ਅਤੇ ਪ੍ਰਧਾਨ ਸਾਹਿਬ, ਕਾਲਜ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਪੋ੍ਰ.ਹਿਨਾਕਸ਼ੀ ਸਰੀਨ ਵਲੋ ਨਿਭਾਈ ਗਈ। ਇਸ ਮੌਕੇ ਪ੍ਰੋ.ਆਸ਼ੂਤੋਸ਼, ਪ੍ਰੋ. ਧਰਮਪ੍ਰੀਤ ਕੌਰ,ਅਭਿਲਾਸ਼ਾ ਅਤੇ ਗੁਰਲੀਨ ਕੌਰ ਹਾਜ਼ਿਰ ਸਨ।