ਸਥਾਨਕ ਖਬਰ

ਤਿਉਹਾਰੀ ਸੀਜ਼ਨ ਦੌਰਾਨ ਨਕਲੀ ਖਾਣ-ਪੀਣ ਦੀਆਂ ਵਸਤਾਂ ਦੀ ਵਿਕਰੀ ’ਤੇ ਸਖ਼ਤੀ ਨਾਲ ਲੱਗੇ ਰੋਕ : ਗੁਰਦੀਪ ਸਿੰਘ ਕੰਗ

* ਫਗਵਾੜਾ ਵਾਸੀਆਂ ਨੂੰ ਦਿੱਤੀਆਂ ਦੁਸ਼ਹਿਰੇ ਦੀਆਂ ਸ਼ੁੱਭ ਇੱਛਾਵਾਂ

ਫਗਵਾੜਾ 30 ਸਤੰਬਰ (   ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)    ਐਂਟੀ-ਕਰਪਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਟੇਟ ਡਾਇਰੈਕਟਰ ਗੁਰਦੀਪ ਸਿੰਘ ਕੰਗ ਨੇ ਸਿਹਤ ਵਿਭਾਗ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਦੀ ਸਿਹਤ ਨਾਲ ਕੋਈ ਖਿਲਵਾੜ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ 2 ਅਕਤੂਬਰ ਨੂੰ ਦੁਸਹਿਰੇ ਤੋਂ ਬਾਅਦ ਕਰਵਾ ਚੌਥ, ਅਹੋਈ ਅਸ਼ਟਮੀ ਪੂਜਨ, ਧਨਤੇਰਸ ਅਤੇ ਦੀਵਾਲੀ ਵਰਗੇ ਵੱਡੇ ਤਿਉਹਾਰ ਆ ਰਹੇ ਹਨ। ਹਰ ਸਾਲ, ਮਠਿਆਈਆਂ ਦੀ ਜ਼ਿਆਦਾ ਮੰਗ ਅਤੇ ਸਪਲਾਈ ਘੱਟ ਹੋਣ ਕਾਰਨ, ਨਕਲੀ ਘਿਓ, ਤੇਲ ਅਤੇ ਖੋਆ ਬਾਜ਼ਾਰ ਵਿੱਚ ਖੁੱਲ੍ਹੇਆਮ ਵਿਕਦੇ ਹਨ। ਜੋ ਕਿ ਸਿਹਤ ਲਈ ਬਹੁਤ ਹਾਨੀਕਾਰਕ ਹਨ। ਇਸ ਲਈ ਸਿਹਤ ਵਿਭਾਗ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਲੋਕਾਂ ਦੀ ਸਿਹਤ ਨਾਲ ਬਿਲਕੁਲ ਵੀ ਖਿਲਵਾੜ ਨਾ ਹੋਵੇ। ਉਨ੍ਹਾਂ ਸਮੂਹ ਮਿਠਾਈ ਵੇਚਣ ਵਾਲਿਆਂ ਨੂੰ ਸਿਰਫ਼ ਸ਼ੁੱਧ ਦੁੱਧ, ਘਿਓ, ਤੇਲ ਅਤੇ ਖੋਏ ਦੀ ਵਰਤੋਂ ਕਰਨ ਦੀ ਵੀ ਜ਼ੋਰਦਾਰ ਅਪੀਲ ਕੀਤੀ। ਗੁਰਦੀਪ ਸਿੰਘ ਕੰਗ ਨੇ ਆਮ ਲੋਕਾਂ ਨੂੰ ਤਿਉਹਾਰਾਂ ਦੇ ਸੀਜ਼ਨ ਦੌਰਾਨ ਬਹੁਤ ਸਾਵਧਾਨ ਰਹਿਣ ਦੀ ਲਈ ਕਿਹਾ ਅਤੇ ਖਾਸ ਕਰਕੇ ਖਾਣ-ਪੀਣ ਦੀਆਂ ਵਸਤਾਂ ਖਰੀਦਣ ਸਮੇਂ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਭਾਵੇਂ ਥੋੜ੍ਹਾ ਜ਼ਿਆਦਾ ਭੁਗਤਾਨ ਕਿਉਂ ਨਾ ਕਰਨਾ ਪਵੇ, ਪਰ ਆਪਣੀ ਸਿਹਤ ਦੇ ਲਿਹਾਜ ਨਾਲ ਗੁਣਵੱਤਾ ਵਾਲੇ, ਬ੍ਰਾਂਡੇਡ ਉਤਪਾਦ ਹੀ ਖਰੀਦਣ ਨੂੰ ਪਹਿਲ ਦੇਣ। ਇਸ ਦੇ ਨਾਲ ਹੀ ਨਾਮਵਰ ਸਟੋਰਾਂ ਤੋਂ ਖਰੀਦਦਾਰੀ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕਿ ਖਰੀਦੀ ਗਈ ਵਸਤੂ ਦਾ ਬਿੱਲ ਲੈ ਕੇ ਘਟੇ ਜੀ.ਐਸ.ਟੀ. ਦਾ ਲਾਭ ਲਿਆ ਜਾ ਸਕੇ ਅਤੇ ਖਰਾਬ ਵਸਤੂ ਦੇ ਲਈ ਦੁਕਾਨਦਾਰ ਨੂੰ ਜਵਾਬਦੇਹ ਬਣਾਇਆ ਜਾ ਸਕੇ। ਇਸ ਦੌਰਾਨ ਉਨ੍ਹਾਂ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਦੁਸ਼ਹਿਰਾ ਉਤਸਵ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਗੁਰਦੀਪ ਸਿੰਘ ਕੰਗ ਨੇ ਕਿਹਾ ਕਿ ਰਾਵਣ ਦੇ ਪੁਤਲੇ ਨੂੰ ਸੜਦਿਆਂ ਦੇਖ ਕੇ ਖੁਸ਼ ਹੋਣ ਦੇ ਨਾਲ ਹੀ ਬੱਚਿਆਂ ਨੂੰ ਇਸ ਤਿਉਹਾਰ ਦਾ ਸਬਕ ਵੀ ਦੱਸਿਆ ਜਾਵੇ ਕਿ ਚੰਗਿਆਈ ਹਮੇਸ਼ਾ ਬੁਰਾਈ ’ਤੇ ਜਿੱਤ ਪ੍ਰਾਪਤ ਕਰਦੀ ਹੈ ਅਤੇ ਤਾਕਤ ਦਾ ਹੰਕਾਰ ਮਨੁੱਖ ਨੂੰ ਵਿਨਾਸ਼ ਵੱਲ ਲੈ ਜਾਂਦਾ ਹੈ।
ਤਸਵੀਰ : ਗੁਰਦੀਪ ਸਿੰਘ ਕੰਗ

Related Articles

Leave a Reply

Your email address will not be published. Required fields are marked *

Back to top button