ਸਥਾਨਕ ਖਬਰ

ਲਾਇਨ ਤਜਿੰਦਰ ਬਾਵਾ ਦੀ ਅਗਵਾਈ ਹੇਠ 50 ਲੋੜਵੰਦ ਔਰਤਾਂ ਨੂੰ ਰਾਸ਼ਨ ਦੇ ਨਾਲ ਪੈਨਸ਼ਨ ਦੀ ਕੀਤੀ ਵੰਡ

ਗਰਮੀ ‘ਚ ਠੰਡੇ ਪਾਣੀ ਲਈ ਮਿੱਟੀ ਦੇ ਫੈਂਸੀ ਘੜੇ ਵੀ ਕੀਤੇ ਭੇਂਟ * ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੇ ਸੁਨੀਲ ਚਮ ਨੇ ਕਰਵਾਈ ਸ਼ੁਰੂਆਤ

ਫਗਵਾੜਾ 31 ਮਈ (ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ )           ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਵਲੋਂ ਮਈ ਮਹੀਨੇ ਦਾ ਮਾਸਿਕ ਰਾਸ਼ਨ ਅਤੇ ਪੈਨਸ਼ਨ ਵੰਡ ਸਮਾਗਮ ਕਲੱਬ ਦੇ ਚਾਰਟਰ ਪ੍ਰਧਾਨ ਅਤੇ ਰਿਜਨ ਚੇਅਰਮੈਨ ਲਾਇਨ ਤੇਜਿੰਦਰ ਬਾਵਾ ਐਮ.ਜੇ.ਐਫ. ਦੀ ਅਗਵਾਈ ਹੇਠ ਚਿਰਾਗ਼ ਐਸੋਸੀਏਟਸ ਸੁਭਾਸ਼ ਨਗਰ ਫਗਵਾੜਾ ਵਿਖੇ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕੀਤੀ। ਜਦਕਿ ਗੈਸਟ ਆਫ ਆਨਰ ਵਜੋਂ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਸਾਬਕਾ ਚੇਅਰਮੈਨ ਸੁਨੀਲ ਚਮ ਨੇ ਹਾਜਰੀ ਲਗਵਾਈ। ਵਿਧਾਇਕ ਧਾਲੀਵਾਲ ਅਤੇ ਸੁਨੀਲ ਚਮ ਨੇ 55 ਲੋੜਵੰਦ ਔਰਤਾਂ ਨੂੰ ਪੈਨਸ਼ਨ ਅਤੇ ਰਾਸ਼ਨ ਵੰਡਣ ਦੀ ਸ਼ੁਰੂਆਤ ਕਰਵਾਈ। ਇਸ ਦੌਰਾਨ ਸੁਨੀਲ ਚਮ ਦੇ ਸਹਿਯੋਗ ਨਾਲ ਔਰਤਾਂ ਨੂੰ ਗਰਮੀ ਵਿੱਚ ਠੰਡੇ ਤੇ ਸ਼ੁਧ ਪਾਣੀ ਦੀ ਸੁਵਿਧਾ ਲਈ ਟੂਟੀ ਵਾਲੇ ਮਿੱਟੀ ਦੇ ਫੈਂਸੀ ਘੜੇ ਵੀ ਭੇਂਟ ਕੀਤੇ ਗਏ। ਵਿਧਾਇਕ ਧਾਲੀਵਾਲ ਅਤੇ ਸੁਨੀਲ ਚਮ ਨੇ ਕਲੱਬ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਪਣੇ ਵਲੋਂ ਵੀ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਉਹਨਾਂ ਨੇ ਲਾਇਨ ਤੇਜਿੰਦਰ ਬਾਵਾ ਅਤੇ ਉਹਨਾਂ ਦੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਾਇਨ ਤੇਜਿੰਦਰ ਬਾਵਾ ਅਤੇ ਉਹਨਾਂ ਦੀ ਟੀਮ ਵਲੋਂ ਬਹੁਤ ਹੀ ਤਨਦੇਹੀ ਦੇ ਨਾਲ ਲਾਇਨਜ ਇੰਟਰਨੈਸ਼ਨਲ ਦੇ ਟੀਚੇ ਨੂੰ ਪੂਰਾ ਕੀਤਾ ਜਾ ਰਿਹਾ ਹੈ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਇਹ ਬਹੁਤ ਹੀ ਪ੍ਰ੍ਰੇਰਣਾਦਾਇਕ ਗੱਲ ਹੈ ਕਿ ਲਾਇਨ ਤੇਜਿੰਦਰ ਬਾਵਾ ਨਿਜੀ ਤੌਰ ਤੇ ਵੀ ਲੋੜਵੰਦਾਂ ਦੀ ਹਰ ਸੰਭਵ ਮੱਦਦ ਲਈ ਤੱਤਪਰ ਰਹਿੰਦੇ ਹਨ। ਉਹਨਾਂ ਨੇ ਭਰੋਸਾ ਜਤਾਇਆ ਕਿ ਲਾਇਨਜ ਕਲੱਬ ਫਗਵਾੜਾ ਸਮਾਰਟ ਸਿਟੀ ਇਸੇ ਤਨਦੇਹੀ ਦੇ ਨਾਲ ਲੋਕ ਭਲਾਈ ਦੇ ਕਾਰਜ ਕਰਦੀ ਰਹੇਗੀ। ਕਲੱਬ ਵਲੋਂ ਮੁੱਖ ਮਹਿਮਾਨਾਂ ਅਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਲਾਇਨ ਸੁਸ਼ੀਲ ਸ਼ਰਮਾ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਕਲੱਬ ਸਕੱਤਰ ਲਾਇਨ ਅਸ਼ੋਕੀ ਟੂਰਾ, ਖਜ਼ਾਨਚੀ ਲਾਇਨ ਗੁਲਸ਼ਨ ਸ਼ਰਮਾ ਲੱਕੀ ਅਤੇ ਪੀ.ਆਰ.ਓ. ਲਾਇਨ ਵਿਜੇ ਅਰੋੜਾ ਤੋਂ ਇਲਾਵਾ ਹਨੀ ਗੁਲਾਟੀ, ਪਵਨ ਚਾਵਲਾ, ਕੁਲਵਿੰਦਰ ਸਿੰਘ ਲੱਡੂ, ਅਮਿਤ ਢੀਂਗਰਾ, ਮੋਹਿਤ ਮਨੋਚਾ, ਤੇਜਪਾਲ ਸਿੰਘ ਲਾਡੀ ਆਦਿ ਹਾਜਰ ਸਨ।
ਤਸਵੀਰ – ਲਾਇਨਜ ਕਲੱਬ ਫਗਵਾੜਾ ਸਮਾਰਟ ਸਿਟੀ ਵਲੋਂ ਕਰਵਾਏ ਪੈਨਸ਼ਨ ਤੇ ਰਾਸ਼ਨ ਵੰਡ ਸਮਾਗਮ ਦੌਰਾਨ ਲੋੜਵੰਦ ਔਰਤ ਨੂੰ ਪੈਨਸ਼ਨ ਤੇ ਰਾਸ਼ਨ ਵੰਡਦੇ ਹੋਏ ਚਾਰਟਰ ਪ੍ਰਧਾਨ ਤੇਜਿੰਦਰ ਬਾਵਾ ਦੇ ਨਾਲ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸਮਾਜ ਸੇਵਕ ਸੁਨੀਲ ਚਮ ਅਤੇ ਹੋਰ।

Related Articles

Leave a Reply

Your email address will not be published. Required fields are marked *

Back to top button