ਸਥਾਨਕ ਖਬਰ

ਲਾਇਨ ਤਜਿੰਦਰ ਬਾਵਾ ਦੀ ਅਗਵਾਈ ਹੇਠ 55 ਲੋੜਵੰਦ ਔਰ

ਸਮਾਜ ਸੇਵਕ ਸ਼੍ਰੀਕਾਂਤ ਤ੍ਰੇਹਨ ਨੇ ਕਰਵਾਈ ਸ਼ੁਰੂਆਤ * ਪੀਡੀਜੀ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਵੀ ਰਹੇ ਮੌਜੂਦ

ਫਗਵਾੜਾ 29 ਅਪ੍ਰੈਲ (ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ )                                 ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਵਲੋਂ ਅਪ੍ਰੈਲ ਮਹੀਨੇ ਦਾ ਮਾਸਿਕ ਰਾਸ਼ਨ ਅਤੇ ਪੈਨਸ਼ਨ ਵੰਡ ਸਮਾਗਮ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਤੇਜਿੰਦਰ ਬਾਵਾ ਐਮ.ਜੇ.ਐਫ. ਦੀ ਅਗਵਾਈ ਹੇਠ ਚਿਰਾਗ਼ ਐਸੋਸੀਏਟਸ ਸੁਭਾਸ਼ ਨਗਰ ਫਗਵਾੜਾ ਵਿਖੇ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਮੁੱਖ ਮਹਿਮਾਨ ਵਜੋਂ ਪਹੁੰਚੇ ਬਿੱਲਾ ਸਿਲਕ ਐਂਡ ਸਾੜੀ ਦੇ ਮਾਲਕ ਸ਼੍ਰੀਕਾਂਤ ਤ੍ਰੇਹਨ ਅਤੇ ਰਾਜਨ ਤ੍ਰੇਹਨ ਵਲੋਂ ਕਰਵਾਈ ਗਈ। ਜਦਕਿ ਗੈਸਟ ਆਫ ਆਨਰ ਵਜੋਂ ਲਾਇਨਜ ਇੰਟਰਨੈਸ਼ਨਲ 321-ਡੀ ਦੇ ਇੰਟਰਨੈਸ਼ਨਲ ਮਲਟੀਪਲ ਵਾਈਸ ਚੇਅਰਮੈਨ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਪੀਡੀਜੀ ਅਤੇ ਲਾਇਨ ਜੀ.ਐਸ. ਭਾਟੀਆ ਵੀ.ਡੀ.ਜੀ.-2 ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ। ਮੁੱਖ ਮਹਿਮਾਨ ਸ਼੍ਰੀਕਾਂਤ ਤ੍ਰੇਹਨ ਅਤੇ ਰਾਜਨ ਤ੍ਰੇਹਨ ਨੇ 55 ਲੋੜਵੰਦ ਔਰਤਾਂ ਨੂੰ ਪੈਨਸ਼ਨ ਅਤੇ ਰਾਸ਼ਨ ਵੰਡਣ ਦੀ ਸ਼ੁਰੂਆਤ ਕਰਵਾਈ। ਉਪਰੰਤ ਉਹਨਾਂ ਨੇ ਕਲੱਬ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਪਣੇ ਵਲੋਂ ਵੀ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਮਲਟੀਪਲ ਵਾਈਸ ਚੇਅਰਮੈਨ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਅਤੇ ਲਾਇਨ ਜੀ.ਐਸ. ਭਾਟੀਆ ਨੇ ਲਾਇਨ ਤੇਜਿੰਦਰ ਬਾਵਾ ਅਤੇ ਉਹਨਾਂ ਦੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਾਇਨ ਤੇਜਿੰਦਰ ਬਾਵਾ ਅਤੇ ਉਹਨਾਂ ਦੀ ਟੀਮ ਵਲੋਂ ਬਹੁਤ ਹੀ ਤਨਦੇਹੀ ਦੇ ਨਾਲ ਲਾਇਨ ਇੰਟਰਨੈਸ਼ਨਲ ਦੇ ਟੀਚੇ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਹਨਾਂ ਭਰੋਸਾ ਦਿੱਤਾ ਕਿ ਜਲਦੀ ਹੀ ਕਲੱਬ ਨੂੰ 11 ਸਟਾਰ ਦਾ ਦਰਜਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਲਾਇਨ ਤੇਜਿੰਦਰ ਬਾਵਾ ਨਿਜੀ ਤੌਰ ਤੇ ਵੀ ਲੋੜਵੰਦਾਂ ਦੀ ਹਰ ਸੰਭਵ ਮੱਦਦ ਲਈ ਤੱਤਪਰ ਰਹਿੰਦੇ ਹਨ। ਉਹਨਾਂ ਨੇ ਭਰੋਸਾ ਜਤਾਇਆ ਕਿ ਲਾਇਨਜ ਕਲੱਬ ਫਗਵਾੜਾ ਸਮਾਰਟ ਸਿਟੀ ਇਸੇ ਤਨਦੇਹੀ ਦੇ ਨਾਲ ਲੋਕ ਭਲਾਈ ਦੇ ਕਾਰਜ ਕਰਦੀ ਰਹੇਗੀ। ਕਲੱਬ ਵਲੋਂ ਮੁੱਖ ਮਹਿਮਾਨਾਂ ਅਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਲਾਇਨ ਸੁਸ਼ੀਲ ਸ਼ਰਮਾ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਕਲੱਬ ਸਕੱਤਰ ਲਾਇਨ ਅਸ਼ੋਕੀ ਟੂਰਾ, ਖਜ਼ਾਨਚੀ ਲਾਇਨ ਗੁਲਸ਼ਨ ਸ਼ਰਮਾ ਲੱਕੀ ਅਤੇ ਪੀ.ਆਰ.ਓ. ਲਾਇਨ ਵਿਜੇ ਅਰੋੜਾ ਤੋਂ ਇਲਾਵਾ ਡਿਸਟ੍ਰਿਕਟ ਚੇਅਰਮੈਨ ਲਾਇਨ ਜੁਗਲ ਬਵੇਜਾ, ਡਿਸਟ੍ਰਿਕਟ ਚੇਅਰਮੈਨ ਸੰਦੀਪ ਸਿੰਘ, ਡਿਸਟ੍ਰਿਕਟ ਚੇਅਰਮੈਨ ਲਾਇਨ ਸੁਨੀਲ ਢੀਂਗਰਾ, ਡਿਸਟ੍ਰਿਕਟ ਚੇਅਰਮੈਨ ਲਾਇਨ ਅਸ਼ੋਕ ਵਧਵਾ, ਹਨੀ ਗੁਲਾਟੀ, ਪਵਨ ਚਾਵਲਾ, ਕੁਲਵਿੰਦਰ ਸਿੰਘ ਲੱਡੂ, ਅਮਿਤ ਢੀਂਗਰਾ, ਮੋਹਿਤ ਮਨੋਚਾ, ਸੰਜੇ ਤ੍ਰੇਹਨ ਆਦਿ ਹਾਜਰ ਸਨ।
ਤਸਵੀਰ – ਲਾਇਨਜ ਕਲੱਬ ਫਗਵਾੜਾ ਸਮਾਰਟ ਸਿਟੀ ਵਲੋਂ ਕਰਵਾਏ ਪੈਨਸ਼ਨ ਤੇ ਰਾਸ਼ਨ ਵੰਡ ਸਮਾਗਮ ਦੌਰਾਨ ਲੋੜਵੰਦ ਔਰਤ ਨੂੰ ਪੈਨਸ਼ਨ ਤੇ ਰਾਸ਼ਨ ਵੰਡਦੇ ਹੋਏ ਚਾਰਟਰ ਪ੍ਰਧਾਨ ਤੇਜਿੰਦਰ ਬਾਵਾ, ਸ਼੍ਰੀਕਾਂਤ ਤ੍ਰੇਹਨ, ਰਾਜਨ ਤ੍ਰੇਹਨ, ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਅਤੇ ਹੋਰ।

Related Articles

Leave a Reply

Your email address will not be published. Required fields are marked *

Back to top button