ਸਥਾਨਕ ਖਬਰ
ਲਾਇਨ ਗੁਰਦੀਪ ਸਿੰਘ ਕੰਗ ਨੂੰ ਇੰਟਰਨੈਸ਼ਨਲ ਪ੍ਰੈਜੀਡੇਂਟ ਏ.ਪੀ. ਸਿੰਘ ਵਲੋਂ ਪ੍ਰਾਪਤ ਹੋਇਆ ਪ੍ਰਸ਼ੰਸਾ ਸਰਟੀਫਿਕੇਟ
* ਜੀ.ਐਮ.ਟੀ. ਕੋਆਰਡੀਨੇਟਰ ਲਾਇਨ ਸੁਦੀਪ ਗਰਗ ਨੇ ਲਗਾਇਆ ਮੈਡਲ
ਫਗਵਾੜਾ 29 ਅਪ੍ਰੈਲ (ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ ) ਲਾਇਨਜ ਕਲੱਬ ਫਗਵਾੜਾ ਪ੍ਰਾਈਡ ਦੇ ਚਾਰਟਰ ਪ੍ਰਧਾਨ ਅਤੇ ਲਾਇਨਜ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਨੂੰ ਅੰਤਰ-ਰਾਸ਼ਟਰੀ ਪ੍ਰੈਜੀਡੇਂਟ ਲਾਇਨ ਏ.ਪੀ. ਸਿੰਘ ਵਲੋਂ ਉਹਨਾਂ ਦੇ ਸਮਾਜ ਸੇਵਾ ਕੰਮਾਂ ਨੂੰ ਦੇਖਦੇ ਹੋਏ ਐਪ੍ਰੀਸੀਏਸ਼ਨ ਸਰਟੀਫਿਕੇਟ ਭੇਜਿਆ ਗਿਆ ਹੈ। ਜੋ ਕਿ ਡਿਸਟ੍ਰਿਕਟ 321-ਡੀ ਦੇ ਗਵਰਨਰ ਲਾਇਨ ਵੀ.ਐਮ. ਗੋਇਲ ਨੇ ਉਹਨਾਂ ਨੂੰ ਇਕ ਸਮਾਗਮ ਦੌਰਾਨ ਭੇਂਟ ਕੀਤਾ ਅਤੇ ਨਾਲ ਹੀ ਇੰਟਰਨੈਸ਼ਨਲ ਪਿਨ ਵੀ ਲਗਾਈ। ਲਾਇਨ ਗੋਇਲ ਨੇ ਦੱਸਿਆ ਕਿ ਮਿਸ਼ਨ 1.5 ਤਹਿਤ ਵਧੀਆ ਕਾਰਗੁਜਾਰੀ ਅਤੇ ਸਮਾਜ ਸੇਵਾ ਦੇ ਪ੍ਰਤੀ ਉਹਨਾਂ ਦੀ ਤਨਦੇਹੀ ਨੂੰ ਦੇਖਦੇ ਹੋਏ ਇਹ ਪ੍ਰਸ਼ੰਸਾ ਸਰਟੀਫਿਕੇਟ ਇੰਟਰਨੈਸ਼ਨਲ ਪ੍ਰੈਜੀਡੇਂਟ ਵਲੋਂ ਆਪਣੇ ਦਸਤਖਤਾਂ ਹੇਠ ਭੇਜਿਆ ਗਿਆ ਹੈ। ਇਸ ਦੌਰਾਨ ਐਮ.ਡੀ. ਜੀ.ਐਮ.ਟੀ. ਕੋਆਰਡੀਨੇਟਰ ਲਾਇਨ ਸੁਦੀਪ ਗਰਗ ਵਲੋਂ ਲਾਇਨ ਗੁਰਦੀਪ ਸਿੰਘ ਕੰਗ ਨੂੰ ਮੈਡਲ ਲਗਾਇਆ ਗਿਆ ਅਤੇ ਭਵਿੱਖ ਵਿੱਚ ਹੋਰ ਵੀ ਤਨਦੇਹੀ ਦੇ ਨਾਲ ਸਮਾਜ ਸੇਵਾ ਦੇ ਨਵੇਂ ਪ੍ਰੋਜੈਕਟਾਂ ਨੂੰ ਅਮਲੀ ਰੂਪ ਦੇਣ ਦਾ ਭਰੋਸਾ ਜਤਾਇਆ। ਲਾਇਨ ਗੁਰਦੀਪ ਸਿੰਘ ਕੰਗ ਨੇ ਇੰਟਰਨੈਸ਼ਨਲ ਪ੍ਰੈਜੀਡੇਂਟ ਲਾਇਨ ਏ.ਪੀ. ਸਿੰਘ, ਡਿਸਟ੍ਰਿਕਟ ਗਵਰਨਰ ਲਾਇਨ ਵੀ.ਐਮ. ਗੋਇਲ ਅਤੇ ਐਮ.ਡੀ. ਜੀ.ਐਮ.ਟੀ. ਕੋਆਰਡੀਨੇਟਰ ਲਾਇਨ ਸੁਦੀਪ ਗਰਗ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰਸ਼ੰਸਾ ਪੱਤਰ ਉਹਨਾਂ ਨੂੰ ਹੋਰ ਵੀ ਤਨਦੇਹੀ ਦੇ ਨਾਲ ਡਿਸਟ੍ਰਿਕਟ 321-ਡੀ ਦੀ ਬਿਹਤਰੀ ਅਤੇ ਲਾਇਨਜ ਕਲੱਬ ਫਗਵਾੜਾ ਪ੍ਰਾਈਡ ਦੇ ਬੈਨਰ ਹੇਠ ਸਮਾਜ ਸੇਵਾ ਲਈ ਪ੍ਰੇਰਿਤ ਕਰੇਗਾ। ਇਸ ਦੌਰਾਨ ਲਾਇਨ ਕਲੱਬ ਫਗਵਾੜਾ ਪ੍ਰਾਈਡ ਦੇ ਸਕੱਤਰ ਲਾਇਨ ਲਾਇਨ ਸੰਜੀਵ ਲਾਂਬਾ, ਖਜ਼ਾਨਚੀ ਲਾਇਨ ਸਤਵਿੰਦਰ ਸਿੰਘ ਭਮਰਾ ਅਤੇ ਪੀ.ਆਰ.ਓ. ਲਾਇਨ ਵਰੁਣ ਢੀਂਗਰਾ ਨੇ ਚਾਰਟਰ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਇੰਟਰਨੈਸ਼ਨਲ ਪ੍ਰੈਜੀਡੇਂਟ ਤੋਂ ਐਪ੍ਰੀਸੀਏਸ਼ਨ ਸਰਟੀਫਿਕੇਟ ਪ੍ਰਾਪਤ ਹੋਣਾ ਸਾਰੇ ਕਲੱਬ ਦੇ ਲਈ ਮਾਣ ਦੀ ਗੱਲ ਹੈ। ਇਸ ਮੌਕੇ ਲਾਇਨ ਦਵਿੰਦਰ ਪਾਲ ਅਰੋੜਾ ਮਲਟੀਪਲ ਚੇਅਰਮੈਨ ਫੂਡ ਫਾਰ ਹੰਗਰ, ਲਾਇਨ ਰਾਜੀਵ ਵਿਗ ਡੀ.ਵੀ.ਜੀ. -2, ਰਿਜਨ ਚੇਅਰਮੈਨ ਲਾਇਨ ਸੰਜੀਵ ਸੂਰੀ, ਲਾਇਨ ਸ਼ਾਮ ਅਰੋੜਾ, ਲਾਇਨ ਨਿਖਿਲ ਵਧਵਾ, ਲਾਇਨ ਸੁਰਜੀਤ ਸਿੰਘ ਕੰਗ, ਲਾਇਨ ਆਸ਼ੂ ਕਰਵਲ, ਲਾਇਨ ਪਵਨ ਕੁਮਾਰ, ਲਾਇਨ ਗੌਰਵ ਕਪੂਰ, ਲਾਇਨ ਦਵਿੰਦਰ ਸਿੰਘ, ਲਾਇਨ ਅਮਰਜੀਤ ਨਿੱਝਰ, ਲਾਇਨ ਪੰਕਜ ਚੱਢਾ, ਲਾਇਨ ਵਿਪਨ ਸ਼ਰਮਾ, ਲਾਇਨ ਤਰੁਨ ਗਰਗ ਆਦਿ ਹਾਜਰ ਸਨ।
ਤਸਵੀਰ – ਲਾਇਨ ਗੁਰਦੀਪ ਸਿੰਘ ਕੰਗ ਨੂੰ ਪ੍ਰਸ਼ੰਸਾ ਸਰਟੀਫਿਕੇਟ ਭੇਂਟ ਕਰਦੇ ਹੋਏ ਲਾਇਨ ਸੁਦੀਪ ਗਰਗ, ਲਾਇਨ ਵੀ.ਐਮ. ਗੋਇਲ ਅਤੇ ਹੋਰ।
ਤਸਵੀਰ – ਲਾਇਨ ਗੁਰਦੀਪ ਸਿੰਘ ਕੰਗ ਨੂੰ ਪ੍ਰਸ਼ੰਸਾ ਸਰਟੀਫਿਕੇਟ ਭੇਂਟ ਕਰਦੇ ਹੋਏ ਲਾਇਨ ਸੁਦੀਪ ਗਰਗ, ਲਾਇਨ ਵੀ.ਐਮ. ਗੋਇਲ ਅਤੇ ਹੋਰ।
